Punjab

ਚੰਡੀਗੜ੍ਹ ਤੋਂ ਗਣਤੰਤਰ ਦਿਵਸ ਦੀਆਂ LIVE ਤਸਵੀਰਾਂ

LIVE pictures of Republic Day from Chandigarh

ਚੰਡੀਗੜ੍ਹ ਦੇ ਸੈਕਟਰ 17 ਪਰੇਡ ਗਰਾਊਂਡ ਵਿਖੇ ਵੀ ਅੱਜ ਗਣਤੰਤਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨੂੰ ਪੁਲਿਸ ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਛੋਟੇ-ਛੋਟੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵੱਖ ਵੱਖ ਸਕੂਲਾਂ, ਕਾਲਜਾਂ ਦੇ ਬੱਚਿਆਂ ਨੇ ਵੀ ਪਰੇਡ ਕੀਤੀ ਅਤੇ ਵੱਖ ਵੱਖ ਝਾਕੀਆਂ ਵੀ ਦਿਖਾਈਆਂ ਗਈਆਂ। ਇਸ ਦੌਰਾਨ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ।