ਚੰਡੀਗੜ੍ਹ : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ।45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ ‘ਤੇ ਹੋਣਗੀਆਂ
ਡਿੰਪੀ ਢਿੱਲੋਂ ਨੇ ਆਪਣੀ ਮਾਤਾ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ
ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਉਸਨੇ ਵਾਹਿਗੁਰੂ ਲਿਖਿਆ ਹੈ। ਉਸੇ ਸਮਰਥਨ ਨੇ ਲਿਖਿਆ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ।
ਕੁਲਦੀਪ ਸਿੰਘ ਢਿੱਲੋਂ ਨੇ ਜਿੱਤ ਕੀਤੀ ਹਾਸਲ
2,147 ਵੋਟਾਂ ਨਾਲ ਜਿੱਤੇ
ਆਖਰੀ 16ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ (AAP) - 26097
ਕੁਲਦੀਪ ਸਿੰਘ ਢਿੱਲੋਂ (CONG) - 28254
ਕੇਵਲ ਸਿੰਘ ਢਿੱਲੋਂ (BJP) - 17958
ਗੁਰਦੀਪ ਸਿੰਘ ਬਾਠ -ਅਜ਼ਾਦ - 16899
ਗੋਬਿੰਦ ਸਿੰਘ ਸੰਧੂ- SAD (A) 7900
14ਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 28337 ਵੋਟਾਂ ਨਾਲ ਲੀਡ
ਇਸ਼ਾਂਕ ਚੱਬੇਵਾਲ (AAP) - 50278
ਰਣਜੀਤ ਕੁਮਾਰ (CONG)- 21941
ਸੋਹਣ ਸਿੰਘ ਠੰਡਲ (BJP)- 8209
ਡਿੰਪੀ ਢਿੱਲੋਂ ਵੱਡੀ ਲੀਡ ਨਾਲ ਅੱਗੇ
ਡਿੰਪੀ ਦੇ ਸਮਰਥਕ ਮਨਾ ਰਹੇ ਨੇ ਖੁਸ਼ੀ
ਪਟਾਕੇ ਚਲਾ ਕੇ ਕਰ ਰਹੇ ਖੁਸ਼ੀ ਦਾ ਇਜਹਾਰ
ਡਿੰਪੀ ਢਿੱਲੋਂ ਨੂੰ ਹਾਰਾਂ ਨਾਲ ਲੱਦਿਆ
ਲੋਕਤੰਤਰ ਦੀ ਜਿੱਤ –ਡਿੰਪੀ ਢਿੱਲੋਂ
ਲੋਕਾਂ ਵੱਲੋਂ ਮਿਲ ਰਹੀਆਂ ਵਧਾਈਆਂ
ਗਿੱਦੜਬਾਹਾ ਤੋਂ ਛੇਵੇਂ ਰਾਊਂਡ ਤੋਂ ਬਾਅਦ ਆਪ ਉਮੀਦਵਾਰ ਡਿੰਪੀ ਢਿੱਲੋਂ 9604 ਵੋਟਾਂ ਨਾਲ ਲੀਡ
ਡਿੰਪੀ ਢਿੱਲੋਂ (AAP) - 33642
ਅਮ੍ਰਿਤਾ ਵੜਿੰਗ (CONG) - 24038
ਮਨਪ੍ਰੀਤ ਸਿੰਘ ਬਾਦਲ (BJP) - 6936
ਸੁਖਰਾਜ ਸਿੰਘ (SAD A) 372
‘ਆਪ’ ਦੇ ਇਸ਼ਾਂਕ ਚੱਬੇਵਾਲ ਜਿੱਤੇ
12ਵੇਂ ਰਾਊਂਡ ਤੋਂ ਬਾਅਦ ਡੇਰਾ ਬਾਬਾ ਨਾਨਕ ਤੋਂ ਹੁਣ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 1993 ਵੋਟਾਂ ਨਾਲ ਅੱਗੇ
ਗੁਰਦੀਪ ਸਿੰਘ ਰੰਧਾਵਾ (AAP) - 40633
ਜਤਿੰਦਰ ਕੌਰ ਰੰਧਾਵਾ (CONG) - 38640
ਰਵੀਨਕਰਨ ਸਿੰਘ ਕਾਹਲੋਂ(BJP) - 4928
ਲਵਪ੍ਰੀਤ ਸਿੰਘ ਤੂਫਾਨ-( SAD A) 1495
ਆਪ ਦੀ ਜਿੱਤ ਲਗਭਗ ਤੈਅ
ਲੋਕਾਂ ਵੱਲੋਂ ਕੀਤਾ ਜਾ ਰਿਹਾ ਖੁਸ਼ੀ ਦਾ ਪ੍ਰਗਟਾਵਾ
ਲੋਕਾਂ ਨੇ ਹੰਕਾਰ ਨੂੰ ਹਰਾਇਆ –ਆਪ ਵਰਕਰ
ਡੇਰਾ ਬਾਬਾ ਨਾਨਕ ’ਚ 14 ਰਾਊਂਡ ਹੋਏ
4 ਰਾਊਂਡ ਬਾਕੀ
ਗੁਰਦੀਪ ਰੰਧਾਵਾ 2877 ਵੋਟਾਂ ਨਾਲ ਅੱਗੇ
11ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 3781 ਵੋਟਾਂ ਨਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ (AAP) - 16500
ਕੁਲਦੀਪ ਸਿੰਘ ਢਿੱਲੋਂ (CONG) -20281
ਕੇਵਲ ਸਿੰਘ ਢਿੱਲੋਂ (BJP) - 14590
ਗੁਰਦੀਪ ਸਿੰਘ ਬਾਠ -ਅਜ਼ਾਦ -11808
ਗੋਬਿੰਦ ਸਿੰਘ ਸੰਧੂ- SAD (A) 5346
ਡੇਰਾ ਬਾਬਾ ਨਾਨਕ ਵਿੱਚ ਕਾਂਗਰਸ 9ਵੇਂ ਗੇੜ ਵਿੱਚ ਪਛੜ ਗਈ ਹੈ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 505 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ 30,420 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 29,915 ਅਤੇ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ 3609 ਵੋਟਾਂ ਮਿਲੀਆਂ।
7ਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 13908 ਵੋਟਾਂ ਨਾਲ ਲੀਡ
ਇਸ਼ਾਂਕ ਚੱਬੇਵਾਲ (AAP) -26616
ਰੁਣਜੀਤ ਕੁਮਾਰ (CONG)- 12708
ਸੋਹਣ ਸਿੰਘ ਠੰਡਲ (BJP) 3288
7ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 2267 ਨਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ (AAP) -9728
ਕੁਲਦੀਪ ਸਿੰਘ ਢਿੱਲੋਂ (CONG) -11995
ਕੇਵਲ ਸਿੰਘ ਢਿੱਲੋਂ (BJP) - 9012
ਗੁਰਦੀਪ ਸਿੰਘ ਬਾਠ -ਅਜ਼ਾਦ - 8234
ਗੋਬਿੰਦ ਸਿੰਘ ਸੰਧੂ- SAD (A) 3482
ਬਰਨਾਲਾ ਵਿੱਚ 7 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸ ਦੀ ਲੀਡ ਵਧ ਕੇ 2285 ਵੋਟਾਂ ਹੋ ਗਈ ਹੈ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਹੁਣ ਤੱਕ 11995 ਵੋਟਾਂ ਮਿਲੀਆਂ ਹਨ। ਜਦਕਿ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 9728 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 9012 ਵੋਟਾਂ ਮਿਲੀਆਂ। ਜਦੋਂ ਕਿ ‘ਆਪ’ ਤੋਂ ਆਜ਼ਾਦ ਬਾਗੀ ਵਜੋਂ ਚੋਣ ਲੜ ਰਹੇ ਗੁਰਦੀਪ ਸਿੰਘ ਬਾਠ 8234 ਵੋਟਾਂ ਲੈ ਕੇ ਚੌਥੇ ਨੰਬਰ ’ਤੇ ਚੱਲ ਰਹੇ ਹਨ।
------------------------------------------------------------
6ਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 10409 ਵੋਟਾਂ ਨਾਲ ਲੀਡ
ਇਸ਼ਾਂਕ ਚੱਬੇਵਾਲ (AAP) -22019
ਰੁਣਜੀਤ ਕੁਮਾਰ (CONG)- 11610
ਸੋਹਣ ਸਿੰਘ ਠੰਡਲ (BJP) 2612
ਗਿੱਦੜਬਾਹਾ ਤੋਂ ਤੀਜੇ ਰਾਊਂਡ ਤੋਂ ਬਾਅਦ ਆਪ ਉਮੀਦਵਾਰ ਡਿੰਪੀ 3,972 ਵੋਟਾਂ ਨਾਲ ਲੀਡ
ਡਿੰਪੀ ਢਿੱਲੋਂ (AAP) - 16576
ਅਮ੍ਰਿਤਾ ਵੜਿੰਗ (CONG) - 12604
ਮਨਪ੍ਰੀਤ ਸਿੰਘ ਬਾਦਲ (BJP) - 3481
ਸੁਖਰਾਜ ਸਿੰਘ (SAD A) 159
ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 1878 ਵੋਟਾਂ ਨਾਲ ਅੱਗੇ
ਗੁਰਦੀਪ ਸਿੰਘ ਰੰਧਾਵਾ (AAP) - 22,827
ਜਤਿੰਦਰ ਕੌਰ ਰੰਧਾਵਾ (CONG) - 24,705
ਰਵੀਨਕਰਨ ਸਿੰਘ ਕਾਹਲੋਂ(BJP) -2,736
ਲਵਪ੍ਰੀਤ ਸਿੰਘ ਤੂਫਾਨ-( SAD A) 262
ਪੰਜਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 8508 ਵੋਟਾਂ ਨਾਲ ਲੀਡ
ਇਸ਼ਾਂਕ ਚੱਬੇਵਾਲ (AAP) -18330
ਰੁਣਜੀਤ ਕੁਮਾਰ (CONG)- 9822
ਸੋਹਣ ਸਿੰਘ ਠੰਡਲ (BJP) 2055
6ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 1188 ਨਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ (AAP) -8249
ਕੁਲਦੀਪ ਸਿੰਘ ਢਿੱਲੋਂ (CONG) -9437
ਕੇਵਲ ਸਿੰਘ ਢਿੱਲੋਂ (BJP) - 7948
ਗੁਰਦੀਪ ਸਿੰਘ ਬਾਠ -ਅਜ਼ਾਦ - 7068
ਗੋਬਿੰਦ ਸਿੰਘ ਸੰਧੂ- SAD (A) 3101
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ ਜਤਿੰਦਰ ਕੌਰ 5ਵੇਂ ਗੇੜ ਵਿੱਚ 1295 ਵੋਟਾਂ ਨਾਲ ਅੱਗੇ ਹੈ। ਜਤਿੰਦਰ ਕੌਰ ਨੂੰ 17825 ਵੋਟਾਂ ਮਿਲੀਆਂ ਹਨ। ਜਦਕਿ ‘ਆਪ’ ਦੇ ਗੁਰਦੀਪ ਸਿੰਘ ਢਿੱਲੋਂ ਨੂੰ 16,530 ਅਤੇ ਭਾਜਪਾ ਦੇ ਰਵੀਕਰਨ ਸਿੰਘ ਨੂੰ 2062 ਵੋਟਾਂ ਮਿਲੀਆਂ।
ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 421 ਵੋਟਾਂ ਨਾਲ ਅੱਗੇ
ਗੁਰਦੀਪ ਸਿੰਘ ਰੰਧਾਵਾ (AAP) -13542
ਜਤਿੰਦਰ ਕੌਰ ਰੰਧਾਵਾ (CONG) - 13963
ਰਵੀਨਕਰਨ ਸਿੰਘ ਕਾਹਲੋਂ(BJP) -1875
ਲਵਪ੍ਰੀਤ ਸਿੰਘ ਤੂਫਾਨ-( SAD A) 262
ਇਸ਼ਾਂਤ ਚੱਬੇਵਾਲ ਵੱਡੇ ਫਰਕ ਨਾਲ ਅੱਗੇ
ਇਸ਼ਾਂਕ ਚੱਬੇਵਾਲ (AAP) - 14558
ਰੁਣਜੀਤ ਕੁਮਾਰ (CONG)- 8634
ਸੋਹਣ ਸਿੰਘ ਠੰਡਲ (BJP) 1538
ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ ਦੀ 5924 ਵੋਟਾਂ ਨਾਲ ਲੀਡ
ਪੰਜਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 687 ਨਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ (AAP) -7348
ਕੁਲਦੀਪ ਸਿੰਘ ਢਿੱਲੋਂ (CONG) -8035
ਕੇਵਲ ਸਿੰਘ ਢਿੱਲੋਂ (BJP) - 6113
ਗੁਰਦੀਪ ਸਿੰਘ ਬਾਠ -ਅਜ਼ਾਦ - 5805
ਗੋਬਿੰਦ ਸਿੰਘ ਸੰਧੂ- SAD (A) 2884
ਗਿੱਦੜਬਾਹਾ ਤੋਂ ਦੂਜੇ ਰਾਊਂਡ ਤੋਂ ਬਾਅਦ ਆਪ ਉਮੀਦਵਾਰ ਡਿੰਪੀ 1699 ਵੋਟਾਂ ਨਾਲ ਲੀਡ
ਡਿੰਪੀ ਢਿੱਲੋਂ (AAP) - 10702
ਅਮ੍ਰਿਤਾ ਵੜਿੰਗ (CONG) - 9003
ਮਨਪ੍ਰੀਤ ਸਿੰਘ ਬਾਦਲ (BJP) -2481
ਸੁਖਰਾਜ ਸਿੰਘ (SAD A) 115
ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 449 ਵੋਟਾਂ ਨਾਲ ਅੱਗੇ
ਗੁਰਦੀਪ ਸਿੰਘ ਰੰਧਾਵਾ (AAP) -9967
ਜਤਿੰਦਰ ਕੌਰ ਰੰਧਾਵਾ (CONG) - 10416
ਰਵੀਨਕਰਨ ਸਿੰਘ ਕਾਹਲੋਂ(BJP) -1433
ਲਵਪ੍ਰੀਤ ਸਿੰਘ ਤੂਫਾਨ-( SAD A) 162
ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 4495 ਵੋਟਾਂ ਨਾਲ ਅੱਗੇ
ਇਸ਼ਾਂਕ ਚੱਬੇਵਾਲ (AAP) - 10870
ਰੁਣਜੀਤ ਕੁਮਾਰ (CONG)- 6476
ਸੋਹਣ ਸਿੰਘ ਠੰਡਲ (BJP) 1280
ਚੱਬੇਵਾਲ ਵਿੱਚ AAP ਉਮੀਦਵਾਰ 4394 ਵੋਟਾਂ ਨਾਲ ਲੀਡ
ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 265 ਵੋਟਾਂ ਨਾਲ ਅੱਗੇ
ਗੁਰਦੀਪ ਸਿੰਘ ਰੰਧਾਵਾ (AAP) -6744
ਜਤਿੰਦਰ ਕੌਰ ਰੰਧਾਵਾ (CONG) - 6479
ਰਵੀਨਕਰਨ ਸਿੰਘ ਕਾਹਲੋਂ(BJP) -798
ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 265 ਵੋਟਾਂ ਨਾਲ ਅੱਗੇ
ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 360 ਨਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ (AAP) - 5100
ਕੁਲਦੀਪ ਸਿੰਘ ਢਿੱਲੋਂ (CONG) -6008
ਕੇਵਲ ਸਿੰਘ ਢਿੱਲੋਂ (BJP) - 4772
ਗੁਰਦੀਪ ਸਿੰਘ ਬਾਠ -ਅਜ਼ਾਦ - 4511
ਗੋਬਿੰਦ ਸਿੰਘ ਸੰਧੂ- SAD (A) 2292
ਡਿੰਪੀ ਢਿੱਲੋਂ (AAP) - 5536
ਅਮ੍ਰਿਤਾ ਵਰਿੰਗ (CONG) - 4492
ਮਨਪ੍ਰੀਤ ਸਿੰਘ ਬਾਦਲ (BJP) - 1015
ਆਪ ਉਮੀਦਵਾਰ ਡਿੰਪੀ ਢਿੱਲੋਂ - 1044 ਵੋਟਾਂ ਨਾਲ ਅੱਗੇ
ਇਸ਼ਾਂਕ ਚੱਬੇਵਾਲ (AAP) - 7578
ਰੁਣਜੀਤ ਕੁਮਾਰ (CONG)- 4270
ਸੋਹਣ ਸਿੰਘ ਠੰਡਲ (BJP) -1000
ਚੱਬੇਵਾਲ ਵਿੱਚ AAP ਉਮੀਦਵਾਰ 3308 ਵੋਟਾਂ ਨਾਲ ਲੀਡ
ROUND - 2
ਹਰਿੰਦਰ ਸਿੰਘ ਧਾਲੀਵਾਲ (AAP) - 3844
ਕੁਲਦੀਪ ਸਿੰਘ ਢਿੱਲੋਂ (CONG) - 2998
ਕੇਵਲ ਸਿੰਘ ਢਿੱਲੋਂ (BJP) - 2092
ਗੁਰਦੀਪ ਸਿੰਘ ਬਾਠ -ਅਜ਼ਾਦ - 2384
ਗੋਬਿੰਦ ਸਿੰਘ ਸੰਧੂ- SAD (A) 1514
ਫਸਵਾਂ ਮੁਕਾਬਲਾ ਆਪ ਤੇ ਕਾਂਗਰਸ ਵਿਚਕਾਰ
ਵਾਰ -ਵਾਰ ਬਦਲ ਰਹੇ ਨੇ ਅੰਕੜੇ
ਬਰਾਨਾਲਾ ਦਾ ਚੌਥਾ ਰਾਊਂਡ ਸ਼ੁਰੂ
ROUND - 1
ਹਰਿੰਦਰ ਸਿੰਘ ਧਾਲੀਵਾਲ (AAP) - 2184
ਕੁਲਦੀਪ ਸਿੰਘ ਢਿੱਲੋਂ (CONG) - 1550
ਕੇਵਲ ਸਿੰਘ ਢਿੱਲੋਂ (BJP) - 1301
ਗੁਰਦੀਪ ਸਿੰਘ ਬਾਠ -ਅਜ਼ਾਦ - 815
ਗਿੱਦੜਬਾਹਾ ਵਿੱਚ ਆਪ ਉਮੀਦਵਾਰ ਡਿੰਪੀ 646 ਵੋਟਾਂ ਨਾਲ ਲੀਡ
ਆਮ ਆਦਮੀ ਪਾਰਟੀ 3 ਸੀਟਾਂ ’ਤੇ ਅੱਗੇ
ਬੀਜੇਪੀ ਚੱਲ ਰਹੀ ਹੈ ਸਭ ਤੋਂ ਪਿੱ
ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ 5722 ਵੋਟਾਂ ਨਾਲ ਜਿੱਤੇ ਹਾਸਲ ਕੀਤੀ।
ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ।
@ArvindKejriwal
ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ। ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਸਭ ਨੂੰ ਬਹੁਤ-ਬਹੁਤ ਮੁਬਾਰਕਾਂ।
ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ। @ArvindKejriwal ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ। ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ…
— Bhagwant Mann (@BhagwantMann) November 23, 2024
ਚੱਬੇਵਾਲ ਤੋਂ 'ਆਪ' ਦੇ ਇਸ਼ਾਂਕ ਕੁਮਾਰ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਨਾਲ ਹਰਾਇਆ।
ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤੀ। ਕੁਲਦੀਪ ਸਿੰਘ ਧਾਲੀਵਾਲ 2,175 ਵੋਟਾਂ ਨਾਲ ਜਿੱਤੇ
ਕਾਲਾ ਢਿੱਲੋ ਨੂੰ 28226, ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ 26079, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ 17937, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 16893 ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ 7896 ਵੋਟਾਂ ਮਿਲੀਆਂ ਹਨ।
ਪੰਜਾਬ ਜ਼ਿਮਨੀ ਚੋਣਾਂ 'ਚ 'ਆਪ' ਨੇ 3, ਕਾਂਗਰਸ ਨੇ 1 ਸੀਟ ਜਿੱਤੀ ਹੈ
ਪੰਜਾਬ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ਦੇ ਨਤੀਜੇ ਆ ਗਏ ਹਨ। 'ਆਪ' ਨੇ 3 ਸੀਟਾਂ ਜਿੱਤੀਆਂ ਹਨ। ਇਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਇਸ਼ਾਂਕ ਕੁਮਾਰ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਅਤੇ ਮੁਕਤਸਰ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹੇ।
ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤੀ। ਕਾਂਗਰਸ ਦੇ ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੂੰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਗੁਰਦਾਸਪੁਰ ਤੋਂ ਸੰਸਦ ਮੈਂਬਰ ਜਤਿੰਦਰ ਕੌਰ ਨੂੰ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੇ ਹਰਾਇਆ ਸੀ। ਜਦਕਿ ਗਿੱਦੜਬਾਹਾ ਤੋਂ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਹਰਾਇਆ।
ਚੱਬੇਵਾਲ ਤੋਂ 'ਆਪ' ਦੇ ਇਸ਼ਾਂਕ ਕੁਮਾਰ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਨਾਲ ਹਰਾਇਆ। ਚਾਰ ਸੀਟਾਂ ਵਿੱਚੋਂ ਇਹ ਸਭ ਤੋਂ ਵੱਡੀ ਜਿੱਤ ਹੈ। ਇਸ਼ਾਂਕ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਦਾ ਪੁੱਤਰ ਹੈ।
ਕਾਂਗਰਸੀ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਮਨੀ ਚੋਣਾਂ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੇ ਜ਼ਿਮਨੀ ਚੋਣਾਂ ਨਾ ਲੜਣ ਕਾਰਨ ਕਾਂਗਰਸ ਨੂੰ ਨੁਕਸਾਨ ਹੋਇਆ।
ਚਾਰੋਂ ਜ਼ਿਮਨੀ ਚੋਣਾਂ 'ਤੇ ਭਾਜਪਾ ਨੂੰ ਝਟਕਾ ਲੱਗਾ ਹੈ। ਉਹ ਕਿਸੇ ਵੀ ਸੀਟ 'ਤੇ ਦੂਜੇ ਨੰਬਰ 'ਤੇ ਵੀ ਨਹੀਂ ਆ ਸਕੀ। ਦੋ ਵਾਰ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਗਿੱਦੜਬਾਹਾ ਸੀਟ ਤੋਂ ਤੀਜੇ ਨੰਬਰ 'ਤੇ ਰਹੇ। ਉਨ੍ਹਾਂ ਨੂੰ ਵੀ ਬਾਦਲ ਪਰਿਵਾਰ ਦੀ ਵਿਰਾਸਤ ਦਾ ਲਾਭ ਨਹੀਂ ਮਿਲਿਆ। ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਢਿੱਲੋਂ ਵੀ ਹਾਰ ਗਏ ਹਨ। ਉਹ ਤੀਜੇ ਸਥਾਨ 'ਤੇ ਰਿਹਾ। ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਵੀ ਭਾਜਪਾ ਬੁਰੀ ਤਰ੍ਹਾਂ ਪਛੜ ਗਈ।
ਗਿੱਦੜਬਾਹਾ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। 'ਆਪ' ਦੀ ਜਿੱਤ 'ਤੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਹੁਣ ਜੋ ਜਿੱਤ ਉਨ੍ਹਾਂ ਨੂੰ ਮਿਲੀ ਹੈ, ਉਹ ਇਕੱਲੇ ਦੀ ਨਹੀਂ ਸਗੋਂ ਸਾਰੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਵਰਕਰਾਂ ਦੀ ਮਿਹਨਤ ਸਦਕਾ ਹੀ ਇਹ ਸੰਭਵ ਹੋਇਆ ਹੈ।
ਉਨ੍ਹਾਂ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਹਰਾਇਆ। ਜਦ ਕਿ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਪੰਜਾਬ ਤੀਜੇ ਨੰਬਰ ’ਤੇ ਰਹੇ। ਇਸ ਵਾਰ ਆਮ ਆਦਮੀ ਪਾਰਟੀ ਕਾਂਗਰਸ ਦਾ ਗੜ੍ਹ ਤੋੜਨ ਵਿਚ ਸਫ਼ਲ ਰਹੀ, ਕਿਉਂਕਿ ਆਮ ਆਦਮੀ ਪਾਰਟੀ ਨੂੰ ਮਜਬੂਤ ਰੂਪ ਵਿਚ ਹਰਦੀਪ ਸਿੰਘ ਡਿੰਪੀ ਢਿੱਲੋਂ ਉਮੀਦਵਾਰ ਮਿਲਿਆ। ਡਿੰਪੀ ਢਿੱਲੋਂ ਦੇ ਸਮਰਥਕਾਂ ਵਲੋਂ ਖੁਸ਼ੀ ਵਿਚ ਜਸ਼ਨ ਮਨਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ 69179, ਇੰਡੀਅਨ ਨੈਸ਼ਨਲ ਕਾਂਗਰਸ ਨੂੰ 48117 ਅਤੇ ਭਾਜਪਾ ਦੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12052 ਵੋਟਾਂ ਪ੍ਰਾਪਤ ਹੋਈਆਂ।
ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈ ਤਾਂ ਗਿੱਦੜਬਾਹਾ ਵਿਚ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਆਇਆ ਸੀ।
ਦਰਅਸਲ ਜਦੋਂ ਭਾਜਪਾ ਦੀ ਗਿੱਦੜਬਾਹਾ ਵਿਚ ਹਾਰ ਦਾ ਕਾਰਨ ਪੁੱਛਿਆ ਤਾਂ ਇਸ ਉੱਤੇ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਕਿ ਮੈ ਤਾਂ ਗਿੱਦੜਬਾਹਾ ਵਿਚ ਰਾਜੇ ਦੀ ਰਾਣੀ ਨੂੰ ਹਰਾਉਣ ਆਇਆ ਸੀ, ਮਤਲਬ ਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਰਾਉਣ ਆਇਆ ਸੀ।
ਪੰਜਾਬ ਵਿਚ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਚਾਰ ਵਿਚੋਂ 3 ਸੀਟਾਂ ਜਿੱਤ ਲਈਆਂ ਹਨ ਇਸ ਉਤੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਚਾਰ ਤੋਂ ਤਿੰਨ ਸੀਟਾਂ ਦੇਣ ਵਾਲੇ ਫਿਰ ਤੋਂ ਆਮ ਆਦਮੀ ਪਾਰਟੀ ਦਾ ਵਿਚਾਰਧਾਰਾ ਅਤੇ ਸਾਡੀ ਸਰਕਾਰ ਦੇ ਕੰਮ 'ਤੇ ਵਿਸ਼ਵਾਸ ਜਤਾਇਆ ਹੈ। ਪੰਜਾਬ ਦੇ ਲੋਕਾਂ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਸੱਭ ਨੂੰ ਬਹੁਤ-ਬਹੁਤ ਮੁਬਾਰਕ।
ਅਮਨ ਅਰੋੜਾ ਨੇ ਵੀ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸੱਭ ਨੂੰ ਦਿਲੋਂ ਵਧਾਈਆਂ, 4 'ਚੋਂ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਕੁੱਲ 94 ਵਿਧਾਇਕ ਹੋ ਗਏ ਹਨ। ਸਰਕਾਰ ਅਤੇ ਵੋਟਰਾਂ ਅਤੇ ਸਾਡੇ ਸਾਰੇ ਵਲੰਟੀਅਰਾਂ, ਅਹੁਦੇਦਾਰਾਂ ਅਤੇ ਨੇਤਾਵਾਂ ਦਾ ਉਹਨਾਂ ਦੀ ਸਖਤ ਮਿਹਨਤ ਲਈ ਬਹੁਤ ਧੰਨਵਾਦ
ਰਾਘਵ ਚੱਢਾ ਨੇ ਕਿਹਾ ਕਿ 'ਆਪ' ਪੰਜਾਬ ਦੇ ਸਾਰੇ ਵਲੰਟੀਅਰਾਂ ਅਤੇ ਸਮਰਥਕਾਂ ਨੂੰ ਵਿਧਾਨ ਸਭਾ ਉਪ ਚੋਣਾਂ 'ਚ 3 ਸੀਟਾਂ 'ਤੇ ਜਿੱਤ ਹਾਸਲ ਕਰਨ 'ਤੇ ਹਾਰਦਿਕ ਵਧਾਈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਸਾਡੀਆਂ ਲੋਕ ਭਲਾਈ ਨੀਤੀਆਂ ਅਤੇ ਇਮਾਨਦਾਰ ਰਾਜਨੀਤੀ ਵਿੱਚ ਲੋਕਾਂ ਦਾ ਭਰੋਸਾ ਹੋਰ ਵੀ ਮਜਬੂਤ ਹੋ ਰਿਹਾ ਹੈ।