‘ਦ ਖ਼ਾਲਸ ਬਿਊਰੋ : ਬਟਾਲਾ ਦੇ ਪਿੰਡ ਕੋਟਲਾ ਬੋਜਾ ਵਿੱਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਸਵੇਰੇ ਤੋਂ ਹੀ ਇਹ ਫਾਇਰਿੰਗ ਹੋ ਰਹੀ ਹੈ। ਪੁਲਿਸ ਨੂੰ ਇਸ ਪਿੰਡ ਵਿੱਚ ਗੈਂਗਸਟਰ ਬੱਬਲੂ ਦੇ ਲੁਕੇ ਹੋਣ ਦਾ ਸ਼ੱਕ ਸੀ ਅਤੇ ਜਦੋਂ ਪੁਲਿਸ ਗੈਂਗਸਟਰ ਨੂੰ ਕਾਬੂ ਕਰਨ ਦੇ ਲਈ ਗਈ ਤਾਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ। ਪੁਲਿਸ ਵੱਲੋਂ ਪੂਰੇ ਪਿੰਡ ਨੂੰ ਘੇਰਾ ਪਾਇਆ ਗਿਆ ਹੈ ਤਾਂ ਜੋ ਗੈਂਗਸਟਰ ਪਿੰਡ ਵਿੱਚੋਂ ਫਰਾਰ ਨਾ ਹੋ ਸਕਣ। ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਪੁਲਿਸ ਸੂਤਰਾਂ ਮੁਤਾਬਕ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਇਨ੍ਹਾਂ ਦੀ ਕਈ ਚਿਰ ਤੋਂ ਭਾਲ ਕੀਤੀ ਜਾ ਰਹੀ ਸੀ। ਅੱਜ ਸਵੇਰੇ ਪਿੰਡ ਵਿੱਚ ਘੇਰਾ ਪਾ ਕੇ ਜਿਸ ਘਰ ਵਿੱਚ ਗੈਂਗਸਟਰ ਲੁਕੇ ਹੋਏ ਹਨ, ਉਸ ਘਰ ਵਿੱਚ ਅਨਾਊਸਮੈਂਟ ਵੀ ਕੀਤੀ ਗਈ ਕਿ ਉਹ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦੇਣ। ਪਰ ਗੈਂਗਸਟਰਾਂ ਨੇ ਖੁਦ ਨੂੰ ਪੁਲਿਸ ਹਵਾਲੇ ਨਹੀਂ ਕੀਤਾ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕੋਟਲਾ ਬੋਜਾ ਦੇ ਨੇੜਲੇ ਪਿੰਡਾਂ ਨੂੰ ਵੀ ਘੇਰਾ ਪਾਇਆ ਗਿਆ ਹੈ ਅਤੇ ਲੋਕਾਂ ਨੂੰ ਫਾਇਰਿੰਗ ਵਾਲੀ ਜਗ੍ਹਾ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਪੁਲਿਸ ਨੇ ਗੈਂਗਸਟਰ ਬੱਬਲੂ ਬਾਰੇ ਦੱਸਿਆ ਕਿ ਇਹ ਬਹੁਤ ਗੰਭੀਰ ਅਪਰਾਧੀ ਸਨ। ਇਨ੍ਹਾਂ ਦੇ ਖਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹਨ।
ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਹੋਇਆ ਅੰਤਿਮ ਸਸ ਕਾਰ, ਦੇਰ ਰਾਤ ਦੋਹਾਂ ਦੀਆਂ ਲਾ ਸ਼ਾਂ ਨੂੰ ਕੀਤਾ ਗਿਆ ਪਰਿਵਾਰ ਹਵਾਲੇ
ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ 2 ਸ਼ਾਰਪ ਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦੀ ਪੁਲਿਸ ਐਨਕਾਊਂਟਰ ਵਿੱਚ ਮੌਤ ਹੋ ਗਈ ਸੀ।