Others

Live : ਦਿੱਲੀ ਚੋਣਾਂ- ਗਿਣਤੀ ਜਲਦੀ ਹੀ ਸ਼ੁਰੂ ਹੋਵੇਗੀ, ਕਿਸ ਦੀ ਬਣੇਗੀ ਸਰਕਾਰ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੁਝ ਸਮੇਂ ਵਿੱਚ ਆਉਣੇ ਸ਼ੁਰੂ ਹੋ ਜਾਣਗੇ। 5 ਫਰਵਰੀ ਨੂੰ 70 ਸੀਟਾਂ ਲਈ 60.54% ਵੋਟਿੰਗ ਹੋਈ। ਵੋਟਿੰਗ ਤੋਂ ਬਾਅਦ, 14 ਐਗਜ਼ਿਟ ਪੋਲ ਜਾਰੀ ਕੀਤੇ ਗਏ। ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਭਾਜਪਾ 12 ਹਲਕਿਆਂ ਵਿੱਚ ਅਤੇ ਕੇਜਰੀਵਾਲ 2 ਹਲਕਿਆਂ ਵਿੱਚ ਸਰਕਾਰ ਬਣਾਏਗੀ। ਜੇਕਰ ਭਾਜਪਾ ਸਰਕਾਰ ਬਣਾਉਂਦੀ ਹੈ ਤਾਂ ਇਹ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਵੇਗੀ। ਇਸ ਤੋਂ ਪਹਿਲਾਂ 1993 ਵਿੱਚ, ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ ਅਤੇ 5 ਸਾਲਾਂ ਵਿੱਚ 3 ਮੁੱਖ ਮੰਤਰੀ ਬਣਾਏ ਸਨ। ਇਸੇ ਤਰ੍ਹਾਂ, 2020 ਵਿੱਚ, ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣੇ, ਪਰ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਉਹ 4 ਸਾਲ 7 ਮਹੀਨੇ ਅਤੇ 6 ਦਿਨ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਆਤਿਸ਼ੀ ਮੁੱਖ ਮੰਤਰੀ ਬਣ ਗਈ। ਉਹ 4 ਮਹੀਨੇ ਅਤੇ 19 ਦਿਨ (8 ਫਰਵਰੀ ਤੱਕ) ਮੁੱਖ ਮੰਤਰੀ ਰਹੇ ਹਨ।
8 Feb 2025
7.55 AM
ਸੌਰਭ ਭਾਰਦਵਾਜ ਨੇ ਕਾਲਕਾਜੀ ਮੰਦਰ 'ਚ ਟੇਕਿਆ ਮੱਥਾ

'ਆਪ' ਉਮੀਦਵਾਰ ਸੌਰਭ ਭਾਰਦਵਾਜ ਨੇ ਕਾਲਕਾ ਜੀ ਮੰਦਰ 'ਚ ਮੱਥਾ ਟੇਕਿਆ। ਸੌਰਭ ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ।

Feb 8 , 2025
7.59 AM
ਮਨੀਸ਼ ਸਿਸੋਦੀਆ ਨੇ ਕਿਹਾ- ਸਾਨੂੰ ਪੂਰਾ ਭਰੋਸਾ ਹੈ, 'ਆਪ' ਸਰਕਾਰ ਬਣੇਗੀ

ਜੰਗਪੁਰਾ ਹਲਕੇ ਤੋਂ 'ਆਪ' ਉਮੀਦਵਾਰ ਮਨੀਸ਼ ਸਿਸੋਦੀਆ ਨੇ ਕਿਹਾ, "ਸਾਨੂੰ ਭਰੋਸਾ ਹੈ ਕਿ (ਆਪ) ਸਰਕਾਰ ਬਣੇਗੀ। ਸਾਨੂੰ ਦਿੱਲੀ ਅਤੇ ਬੱਚਿਆਂ ਦੀ ਸਿੱਖਿਆ ਲਈ ਬਹੁਤ ਕੰਮ ਕਰਨਾ ਹੈ।"

8 Feb 2025
Sub Label
ਰੁਝਾਨ ਆਉਣੇ ਸ਼ੁਰੂ
ਰੁਝਾਨ ਆਉਣੇ ਸ਼ੁਰੂ
ਨਜ਼ਫਗੜ੍ਹ ਸੀਟ ਤੇ BJP ਅੱਗੇ
ਕੇਜਰੀਵਾਲ ਵਾਲੀ ਸੀਟ ਤੇ ਬੀਜੇਪੀ ਅੱਗੇ
ਮਾਲਵੀਆ ਨਗਰ ਤੋਂ ਆਪ ਅੱਗੇ
ਨਵੀਂ ਦਿੱਲੀ ਤੋਂ ਪ੍ਰਵੇਸ਼ ਵਰਮਾ ਅੱਗੇ
ਜੰਗਪੁਰਾ ਸੀਟ ਤੇ ਸਿਸੋਦੀਆ ਪਿੱਛੇ
ਭਾਜਪਾ 12, ਆਮ ਆਦਮੀ ਪਾਰਟੀ 8 ਤੇ ਕਾਂਗਰਸ 1 ਸੀਟ ਤੇ ਅੱਗੇ
ਸ਼ੁਰੂਆਤੀ ਰੁਝਾਨਾਂ ’ਚ ਬੀਜੇਪੀ ਅੱਗੇ
ਕਾਲਕਾਜੀ ਸੀਟ ਤੋਂ ਆਤਿਸ਼ੀ ਪਿੱਛੇ
ਕਾਂਗਰਸ ਦਾ ਵੀ ਖੁੱਲਿਆ ਖਾਤਾ
ਕਾਂਗਰਸ ਇਕ ਸੀਟ ਤੇ ਅੱਗੇ
ਬਾਦਲੀ ਤੋਂ ਕਾਂਗਰਸੀ ਉਮੀਦਵਾਰ  ਅੱਗੇ
ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿਰਸਾ ਅੱਗੇ
ਸੌਰਵ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ ਅੱਗੇ
ਮੋਤੀਨਗਰ ਤੋਂ ਬੀਜੇਪੀ ਦੇ ਹਰੀਸ਼ ਖੁਰਾਨਾ ਅੱਗੇ
ਹੁਣ ਤੱਕ 21 ਸੀਟਾਂ ਦੇ ਆਏ ਰੁਝਾਨ ਸਾਹਮਣੇ
ਚਾਂਦਨੀ ਚੌਂਕ ਤੋਂ ਬੀਜੇਪੀ ਕਰ ਰਹੀ ਹੈ ਲੀਡ
 
8 Feb 2025
Sub Label
2 ਸਿੱਖ ਉਮੀਦਵਾਰ ਅੱਗੇ

2 ਸਿੱਖ ਉਮੀਦਵਾਰ ਅੱਗੇ ਦੋਵੇ ਬੀਜੇਪੀ ਦੇ ਮਨਜਿੰਦਰ ਸਿੰਘ ਸਿਰਸਾ ਰਾਜੌਰੀ ਗਾਰਡਨ ਅਤੇ ਤਰਵਿੰਦਰ ਸਿੰਘ ਮਾਰਵਾ ਜੰਗਪੁਰਾ ਤੋਂ ਅੱਗੇ

8 Feb 2025
Sub Label
ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ

ਕਰਾਵਲ ਨਗਰ ਸੀਟ ਤੋਂ ਭਾਜਪਾ ਦੇ ਕਪਿਲ ਸ਼ਰਮਾ ਅੱਗੇ।
ਬਿਜਵਾਸਨ ਸੀਟ ਤੋਂ ਭਾਜਪਾ ਦੇ ਕੈਲਾਸ਼ ਗਹਿਲੋਤ ਅੱਗੇ ਹਨ।
ਲਕਸ਼ਮੀ ਨਗਰ ਸੀਟ ਤੋਂ ਭਾਜਪਾ ਅੱਗੇ। ਬਦਰਪੁਰ ਸੀਟ ਤੋਂ ਭਾਜਪਾ ਦੇ ਨਾਰਾਇਣ ਦੱਤ ਸ਼ਰਮਾ ਅੱਗੇ।
ਰੋਹਿਣੀ ਤੋਂ ਭਾਜਪਾ ਦੇ ਬਿਜੇਂਦਰ ਗੁਪਤਾ ਅੱਗੇ।
ਚਾਂਦਨੀ ਚੌਕ ਤੋਂ ਭਾਜਪਾ ਦੇ ਸਤੀਸ਼ ਜੈਨ ਤੋਂ ਅੱਗੇ।
ਦਿੱਲੀ ਕੈਂਟ ਤੋਂ ਭੁਵਨ ਤੰਵਰ ਅੱਗੇ।

8 feb 2025
Sub Label
ਬੈਲਟ ਵੋਟਾਂ ਦੀ ਗਿਣਤੀ ਜਾਰੀ, ਰੁਝਨ

ਮੋਤੀ ਨਗਰ ਤੋਂ ਭਾਜਪਾ ਦੇ ਸਤੀਸ਼ ਖੁਰਾਨਾ ਅੱਗੇ।
'ਆਪ' ਨੇਤਾ ਸੌਰਭ ਭਾਰਦਵਾਜ ਨੇ ਗ੍ਰੇਟਰ ਕੈਲਾਸ਼ ਤੋਂ ਅਗਵਾਈ ਸੰਭਾਲੀ।
ਸ਼ਕੂਰ ਬਸਤੀ ਤੋਂ 'ਆਪ' ਉਮੀਦਵਾਰ ਸਤੇਂਦਰ ਜੈਨ ਅੱਗੇ।
ਰਾਜੌਰੀ ਗਾਰਡਨ ਤੋਂ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਅੱਗੇ ਚੱਲ ਰਹੇ ਹਨ।

8 Feb 2025
Sub Label
ਹੁਣ ਤੱਕ 50 ਸੀਟਾਂ ਦੇ ਆਏ ਰੁਝਾਨ ਸਾਹਮਣੇ

ਭਾਜਪਾ 32,'ਆਪ' 20 ਤੇ ਕਾਂਗਰਸ 1 ਸੀਟ ਤੇ ਅੱਗੇ

8 feb
9.02 AM
ਕਰੋਲ ਬਾਗ ਸੀਟ 'ਤੇ ਭਾਜਪਾ ਉਮੀਦਵਾਰ ਅੱਗੇ

ਕਰੋਲ ਬਾਗ ਤੋਂ ਭਾਜਪਾ ਦੇ ਦੁਸ਼ਯੰਤ ਗੌਤਮ ਅੱਗੇ।
ਸੀਲਮਪੁਰ ਤੋਂ 'ਆਪ' ਉਮੀਦਵਾਰ ਜ਼ੁਬੈਰ ਅਹਿਮਦ ਅੱਗੇ ਹਨ।
ਜਨਕਪੁਰੀ ਤੋਂ 'ਆਪ' ਉਮੀਦਵਾਰ ਪ੍ਰਵੀਨ ਕੁਮਾਰ ਅੱਗੇ ਚੱਲ ਰਹੇ ਹਨ।

 

ਜਨਕਪੁਰੀ ਤੋਂ 'ਆਪ' ਉਮੀਦਵਾਰ ਪ੍ਰਵੀਨ ਕੁਮਾਰ ਅੱਗੇ ਚੱਲ ਰਹੇ ਹਨ। ਭਾਜਪਾ ਦੇ ਕਪਿਲ ਮਿਸ਼ਰਾ ਕਰਾਵਲ ਨਗਰ ਤੋਂ ਅੱਗੇ ਚੱਲ ਰਹੇ ਹਨ। ਕਿਰਾੜੀ ਤੋਂ 'ਆਪ' ਦੇ ਅਨਿਲ ਝਾਅ ਅੱਗੇ ਹਨ। ਨਵੀਂ ਦਿੱਲੀ ਤੋਂ ਪ੍ਰਵੇਸ਼ ਵਰਮਾ ਲਗਾਤਾਰ ਅਗਵਾਈ ਕਰ ਰਹੇ ਹਨ। ਚਾਂਦਨੀ ਚੌਕ ਤੋਂ ਭਾਜਪਾ ਦੇ ਸਤੀਸ਼ ਜੈਨ ਅੱਗੇ ਚੱਲ ਰਹੇ ਹਨ। ਭਾਜਪਾ ਦੇ ਭੁਵਨ ਤੰਵਰ ਦਿੱਲੀ ਕੈਂਟ ਤੋਂ ਅੱਗੇ ਚੱਲ ਰਹੇ ਹਨ। ਸੀਲਮਪੁਰ ਤੋਂ 'ਆਪ' ਦੇ ਜ਼ੁਬੈਰ ਅਹਿਮਦ ਅੱਗੇ ਚੱਲ ਰਹੇ ਹਨ। ਤਿਲਕ ਨਗਰ ਤੋਂ 'ਆਪ' ਦੇ ਜਰਨੈਲ ਸਿੰਘ ਅੱਗੇ ਚੱਲ ਰਹੇ ਹਨ। ਕੈਲਾਸ਼ ਗਹਿਲੋਤ ਬਿਜਵਾਸਨ ਤੋਂ ਅੱਗੇ ਚੱਲ ਰਹੇ ਹਨ।

5 FEB 2025
Sub Label
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ

ਭਾਜਪਾ ਨੂੰ ਰੁਝਾਨਾਂ ’ਚ ਮਿਲਿਆ ਬਹੁਮਤ
ਭਾਜਪਾ 39 ਸੀਟਾਂ ’ਤੇ ਅੱਗੇ
ਆਮ ਆਦਮੀ ਪਾਰਟੀ 25 ’ਤੇ ਕਰ ਰਹੀ ਲੀਡ
ਕਾਂਗਰਸ ਦੇ ਹਿੱਸੇ ਆ ਸਕਦੀ ਇਕ ਸੀਟ

8 FEB 2025
Sub Label
ਚੋਣ ਕਮਿਸ਼ਨ ਦੇ ਰੁਝਾਨਾਂ ਵਿੱਚ, ਭਾਜਪਾ 19 ਸੀਟਾਂ 'ਤੇ ਅੱਗੇ

ਬਦਰਪੁਰ ਸੀਟ ਤੋਂ 'ਆਪ' ਦੇ ਗੋਪਾਲ ਰਾਏ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਨੇ ਸਵੇਰੇ 9.22 ਵਜੇ ਤੱਕ 24 ਸੀਟਾਂ ਦੇ ਨਤੀਜੇ ਐਲਾਨ ਦਿੱਤੇ। ਇਨ੍ਹਾਂ ਵਿੱਚੋਂ ਭਾਜਪਾ 19 ਸੀਟਾਂ 'ਤੇ ਅਤੇ 'ਆਪ' 5 ਸੀਟਾਂ 'ਤੇ ਅੱਗੇ ਹੈ।