Punjab

Live : ਪੰਜਾਬ ਦੀਆਂ 4 ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ‘ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ  ਸ਼ੂਰੂ ਹੋ ਗਈ ਹੈ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਿਰਪੱਖ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਗਿਆ ਹੈ। ਜ਼ਿਮਨੀ ਚੋਣ ‘ਚ ਸਾਰੀਆਂ ਚਾਰ ਸੀਟਾਂ ‘ਤੇ ਕਰੀਬ 7 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇਸ ਦੇ ਲਈ 831 ਪੋਲਿੰਗ ਬੂਥ ਬਣਾਏ ਗਏ ਹਨ। ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ।

9 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ਤੇ 8.53 ਫੀਸਦੀ ਮਤਦਾਨ ਹੋਇਆ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 13.1 ਫੀਸਦੀ ਮਤਦਾਨ ਹੋਇਆ ਡੇਰਾ ਬਾਬਾ ਨਾਨਕ ਵਿੱਚ 9.7 ਫੀਸਦੀ ਮਤਦਾਨ ਹੋਇਆ ਬਰਨਾਲਾ ਵਿੱਚ 6.9 ਫੀਸਦੀ ਮਤਦਾਨ ਹੋਇਆ ਚੱਬੇਵਾਲ ਵਿੱਚ 4.15 ਫੀਸਦੀ ਮਤਦਾਨ ਹੋਇਆ
  • ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਪਤਨੀ ਨਾਲ ਭੁਗਤਾਈ ਵੋਟ
  • ਦੰਗਲ ਚੱਬੇਵਾਲ ਜ਼ਿਮਨੀ ਚੋਣ ਦਾ, ਵੱਡੀ ਗਿਣਤੀ ‘ਚ ਲੋਕ ਵੋਟ ਪਾਉਣ ਪਹੁੰਚ ਰਹੇ ਹਨ
  • ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਪਰਿਵਾਰ ਸਮੇਤ ਭੁਗਤਾਈ ਵੋਟ
  •  ਚੱਬੇਵਾਲ ਵਿਧਾਨ ਸਭਾ ਹਲਕੇ ‘ਚ 85 ਸਾਲਾ ਬਜ਼ੁਰਗ ਔਰਤ ਪ੍ਰਕਾਸ਼ ਕੌਰ ਨੇ ਕੜਾਕੇ ਦੀ ਠੰਡ ‘ਚ ਸਵੇਰੇ ਵੋਟ ਪਾਈ। ਉਹ ਪਿੰਡ ਬੋਹਣ ਦੀ ਰਹਿਣ ਵਾਲੀ ਹੈ।
  • ਬਰਨਾਲਾ ਦੇ ਬੂਥ ਨੰਬਰ 85 ’ਤੇ ਵੋਟਿੰਗ 20 ਮਿੰਟ ਦੇਰੀ ਨਾਲ ਸ਼ੁਰੂ ਹੋਈ। ਮਸ਼ੀਨ ਖਰਾਬ ਹੋਣ ਕਾਰਨ ਦੇਰੀ ਹੋਈ।
  • ਡੇਰਾ ਬਾਬਾ ਨਾਨਕ ‘ਚ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਂਗਰਸੀ ਵਰਕਰ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਮੌਕੇ MP ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ।
  • 86 ਸਾਲਾ ਅਪਾਹਜ ਵਿਅਕਤੀ ਨੇ ਆਪਣੀ ਵੋਟ ਪਾਈ
  • ਡੇਰਾ ਬਾਬਾ ਨਾਨਕ ਵਿੱਚ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਵੋਟਰ
  • ਅਕਸ਼ੈ ਕੁਮਾਰ ਅਤੇ RBI ਗਵਰਨਰ ਨੇ ਆਪਣੀ ਵੋਟ ਪਾਈ
  • ਅੰਮ੍ਰਿਤਾ ਤੇ ਰਾਜਾ ਵੜਿੰਗ ਨੇ ਗੁਰਦੁਆਰੇ ਟੇਕਿਆ ਮੱਥਾ
  • ਝਾਰਖੰਡ ‘ਚ ਸਵੇਰੇ 9 ਵਜੇ ਤੱਕ 12.71 % ਮਤਦਾਨ
  • ਵੋਟ ਪਾਉਣ ਤੋਂ ਪਹਿਲਾਂ ਮਾਂ ਦਾ ਆਸ਼ੀਰਵਾਦ ਲਿਆ
  • ਬਰਨਾਲਾ ‘ਚ 75 ਸਾਲਾ ਬਜ਼ੁਰਗ ਬਾਪੂ ਜਸਵੰਤ ਸਿੰਘ ਨੇ ਭੁਗਤਾਈ ਵੋਟ
  • ਬਰਨਾਲਾ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਆਪਣੇ ਪਰਿਵਾਰ ਸਮੇਤ ਭੁਗਤਾਈ ਵੋਟ
  • ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭੁਗਤਾਈ ਵੋਟ

ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਗੈਂਗਸਟਰਾਂ ਨੇ ਆ ਕੇ ਕਾਂਗਰਸੀ ਸਮਰਥਕਾਂ ’ਤੇ ਹਮਲਾ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਚੋਣਾਂ ਵਿਚ ਸਮਰਥਕਾਂ ਦੀ ਆਪਸ ਵਿਚ ਝੜਪ ਹੁੰਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਤੋਂ ਡਰਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਉਹ ਸਿਰਫ 23 ਨਵੰਬਰ ਤੱਕ ਉਡੀਕ ਕਰਨ।

ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਤੇ ਲੋਕ ਸਭਾ ਮੈਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੇ ਆਪਣੇ ਪਿੰਡ ਧਾਰੋਵਾਲੀ ‘ਚ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਜੇਕਰ ਮੈਂ ਇਸ ਵਾਰ ਵਿਧਾਇਕ ਬਣਨ ਤੋਂ ਬਾਅਦ ਕੰਮ ਕਰਵਾਉਣ ਵਿੱਚ ਕਾਮਯਾਬ ਨਾ ਹੋਇਆ ਤਾਂ 2027 ਵਿੱਚ ਚੋਣ ਨਹੀਂ ਲੜਾਂਗਾ।

ਉਨ੍ਹਾਂ ਕਿਹਾ ਕਿ ਹੁਣ ਅਸੀਂ ਸਰਕਾਰ ਵਿੱਚ ਹੀ ਰਹਾਂਗੇ। ਸੀਐਮ ਨਾਲ ਬੈਠਣਗੇ। ਇਲਾਕੇ ਦਾ ਵਿਕਾਸ ਕਰਾਂਗੇ। ਤਿਕੋਣੇ ਮੁਕਾਬਲੇ ਬਾਰੇ ਪੁੱਛੇ ਜਾਣ ‘ਤੇ ਡਿੰਪੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਗਲਤ ਪਾਰਟੀ ਚੁਣੀ ਹੈ। ਇਸ ਵਾਰ ਗਿੱਦੜਬਾਹਾ ਨੂੰ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਾਹਰੋਂ ਆਏ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਵਾਰ ਮੈਂ ਲੋਕਾਂ ਨੂੰ ਸਮਝਾ ਰਿਹਾ ਹਾਂ ਕਿ ਜਿਹੜੇ ਉਮੀਦਵਾਰ ਖੁਦ ਨੂੰ ਵੋਟ ਨਹੀਂ ਪਾ ਸਕਦੇ ਉਹ ਹਲਕੇ ਦਾ ਵਿਕਾਸ ਕਿਵੇਂ ਕਰਨਗੇ।