India

ਹਰਿਆਣਾ ‘ਚ ਸ਼ਰਾਬ ਦੇ ਵਧੇ ਰੇਟ, ਬਾਰ ਆਪਰੇਟਰਾਂ ਲਈ ਵੀ ਆਇਆਂ ਨਵਾਂ ਨਿਯਮ

ਹਰਿਆਣਾ (Haryana) ਵਿੱਚ ਸ਼ਰਾਬ ਦੇ ਰੇਟ ਵਧਣ ਜਾ ਰਹੇ ਹਨ। ਅੱਜ ਤੋਂ ਹੀ ਸ਼ਰਾਬ ਅਤੇ ਬੀਅਰ ਦੇ ਰੇਟਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੇਸੀ ਸ਼ਰਾਬ ਦੀ ਬੋਤਲ ਪਿੱਛੇ ਪੰਜ ਰੁਪਏ ਰੇਟ ਵਧਾਇਆ ਗਿਆ ਹੈ ਅਤੇ ਬੀਅਰ ਦੀ ਬੋਤਲ ਦੇ ਪਿੱਛੇ 20 ਰੁਪਏ ਰੇਟ ਵਧਾਇਆ ਹੈ। ਹਰਿਆਣਾ ਸਰਕਾਰ  (Haryana Government) ਵੱਲੋਂ ਅੰਗਰੇਜ਼ੀ ਸ਼ਰਾਬ ਦੇ ਰੇਟਾਂ ਵਿੱਚ ਵੀ ਵਾਧਾ ਕੀਤਾ ਹੈ। ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ 5 ਫੀਸਦੀ ਦੀ ਵਾਧਾ ਕੀਤਾ ਗਿਆ ਹੈ। ਵਧਾਏ ਇਹ ਰੇਟ ਅੱਜ ਤੋਂ ਹੀ ਲਾਗੂ ਹੋ ਜਾਣਗੇ। ਜਾਣਕਾਰੀ ਮੁੁਤਾਬਕ ਜਿਸ ਰੇਟ ‘ਤੇ ਠੇਕੇਦਾਰ ਨੂੰ ਵਿਦੇਸ਼ੀ ਸ਼ਰਾਬ ਮਿਲੇਗੀ, ਉਸ ਤੋਂ 20 ਫੀਸਦੀ ਵਧੇਰੇ ਮੁਨਾਫਾ ਮੰਨ ਕੇ ਸ਼ਰਾਬ ਵੇਚੀ ਜਾਵੇਗੀ।

ਹਰਿਆਣਾ ਸਰਕਾਰ ਵੱਲੋਂ ਬਾਰ ਆਪਰੇਟਰਾਂ ਲਈ ਵੀ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਇਸ ਨਿਯਮ ਤਹਿਤ ਹੋਟਲ ‘ਚ ਲਾਇਸੰਸਸ਼ੁਦਾ ਬਾਰ ਸੰਚਾਲਕ ਨਜ਼ਦੀਕ ਦੇ ਤਿੰਨ ਠੇਕਿਆਂ ਤੋਂ ਸ਼ਰਾਬ ਖਰੀਦ ਸਕਦਾ ਹੈ ਪਰ ਉਹ ਤਿੰਨੇ ਸ਼ਰਾਬ ਦੇ ਠੇਕੇ ਵੱਖ-ਵੱਖ ਲਾਇਸੈਂਸ ਧਾਰਕਾਂ ਦੇ ਹੋਣੇ ਚਾਹੀਦੇ ਹਨ।

 

ਇਹ ਵੀ ਪੜ੍ਹੋ –  ਲੁਧਿਆਣਾ ‘ਚ ਘਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ