ਬਿਉਰੋ ਰਿਪੋਰਟ : ਭਾਰਤ ਵਿੱਚ UPI ਪੈਸੇ ਦੇ ਲੈਣ-ਦੇਣ ਵਿੱਚ ਨਵੀਂ ਕਰਾਂਤੀ ਲੈਕੇ ਆਇਆ ਹੈ, ਕੱਲ ਤੱਕ Debit ਅਤੇ Credit card ਦੀ ਵਰਤੋਂ ਕਰਨ ਵਾਲੇ ਲੋਕ ਹੁਣ UPI ਜਿਵੇਂ (Google pay, paytm,phone pay) ਦੇ ਜ਼ਰੀਏ ਅਦਾਇਗੀ ਕਰਨੀ ਪਸੰਦ ਕਰ ਰਹੇ ਹਨ । ਸਿਰਫ਼ ਇੰਨਾਂ ਹੀ ਨਹੀਂ NEFT/RTGS ਦੇ ਜ਼ਰੀਏ ਵੀ ਪੈਸੇ ਟਰਾਂਸਫਰ ਕਰਨ ਦਾ ਰੁਝਾਨ ਘਟਿਆ ਹੈ ਅਜਿਹੇ ਵਿੱਚ ਕਰੈਡਿਟ ਕਾਰਡ ਕੰਪਨੀਆਂ ਨੇ ਨੁਕਸਾਨ ਤੋਂ ਬਚਨ ਦੇ ਲਈ ਨਵੀਂ ਰਣਨੀਤੀ ਬਣਾਈ ਹੈ ,ਕਰੈਡਿਟ ਅਤੇ ਡੈਬਿਟ ਕਾਰਡ ਨੂੰ UPI ਲਿੰਕ ਨਾਲ ਜੋੜਿਆ ਜਾ ਰਿਹਾ ਹੈ । ਹਾਲਾਂਕਿ ਇਸ ਦੇ ਲਈ ਗਾਹਕਾਂ ਨੂੰ ਚਾਰਜ ਦੇਣਾ ਹੋਵੇਗਾ ਪਰ ਜੇਕਰ ਤੁਹਾਡੇ ਕੋਲ ਕਿਸੇ ਖਾਸ ਨੈੱਟਵਰਕ ਦਾ ਕਾਰਡ ਹੈ ਤਾਂ ਤੁਹਾਨੂੰ 2 ਹਜ਼ਾਰ ਦੀ ਅਦਾਇਗੀ ‘ਤੇ ਛੋਟ ਮਿਲ ਸਕਦੀ ਹੈ। ਅਸੀਂ ਤੁਹਾਨੂੰ ਦੱਸ ਦੇ ਹਾਂ ਆਖਿਰ ਕਿਵੇਂ ਤੁਸੀਂ ਆਪਣੇ ਕਰੈਡਿਟ ਕਾਰਡ ਨੂੰ UPI ਨਾਲ ਲਿੰਕ ਕਰ ਸਕਦੇ ਹੋ
ਕਰੈਡਿਟ ਕਾਰਡ ਨੂੰ Google pay ਨਾਲ ਇਸ ਤਰ੍ਹਾਂ ਲਿੰਕ ਕਰੋ
1. Google pay ਖੋਲ ਕੇ ਤੁਸੀਂ ਆਪਣੇ ਪ੍ਰੋਫਾਇਲ ‘ਤੇ ਕਲਿਕ ਕਰੋ
2. Pay Businesses ਜਾਂ ਫਿਰ set up payment methods ‘ਤੇ Tap ਕਰਕੇ ਕਰੈਡਿਟ ਕਾਰਡ ਸਲੈਕਟ ਦਾ ਆਪਸ਼ਨ ਚੁਣੋ
3. ਪ੍ਰੋਸੀਡ ਕਰਨ ਤੋਂ ਬਾਅਦ ਤੁਸੀਂ ਆਪਣਾ ਕਰੈਡਿਟ ਕਾਰਡ ਸਕੈਨ ਕਰੋ ਅਤੇ ਡਿਟੇਲ ਪਾਓ
4. ਕਾਰਡ ਦੀ ਐਕਸਪਾਇਰੀ ਡੇਟ ਅਤੇ CCV ਪਾਕੇ ਸੇਵ ਕਰੋ
5. ਤੁਹਾਡੇ ਮੋਬਾਈਲ ਨੰਬਰ ‘ਤੇ OTP ਆਵੇਗਾ,ਜਿਸ ਨੂੰ ਪਾਉਣ ਤੋਂ ਬਾਅਦ ਪ੍ਰੋਸੈਸ ਪੂਰਾ ਹੋ ਜਾਵੇਗਾ
Phone pay ‘ਤੇ ਕਰੈਡਿਟ ਕਾਰਡ ਲਿੰਕ ਕਰੋ
1. Phone pay ‘ਤੇ ਆਪਣਾ ਪ੍ਰੋਫਾਈਲ ਫੋਟੋ ਕਲਿੱਕ ਕਰੋ
2. View All Payment Methods ਆਪਸ਼ਨ ‘ਤੇ ਜਾਓ
3. Credit/Debit Cards ਦੇ ਹੇਠਾ ADD CARD ‘ਤੇ ਟੈਪ ਕਰੋ
4. ਆਪਣੇ ਕਾਰਡ ਦੀ ਡਿਟੇਲ ਪਾਕੇ ਐੱਡ ਆਪਸ਼ਨ ‘ਤੇ ਟੈਪ ਕਰੋ
5. OTP ਪਾਕੇ ਸਬਮਿਟ ਕਰੋ
Paytm ‘ਤੇ ਇਸ ਤਰ੍ਹਾਂ ਕਰੈਡਿਟ ਕਾਰਡ ਲਿੰਕ ਕਰੋ
1. Paytm ‘ਤੇ ਜਾਕੇ ਆਪਣੇ ਪ੍ਰੋਫਾਈਲ ਪਿਕਚਰ ‘ਤੇ ਕਲਿੱਕ ਕਰੋ
2. Payment setting ‘ਤੇ ਜਾਕੇ Saved Cards ਆਪਸ਼ਨ ‘ਤੇ ਕਲਿੱਕ ਕਰੋ,ਇਸ ਤੋਂ ਬਾਅਦ Add New Card ‘ਤੇ Tap ਕਰੋ
3. Paytm ਤੁਹਾਡੇ ਕਾਰਡ ਤੋਂ 2 ਰੁਪਏ ਕੱਟੇਗਾ ਪਰ 2 ਦਿਨਾਂ ਦੇ ਅੰਦਰ ਰਿਫੰਡ ਕਰ ਦੇਵੇਗਾ
4. ਪ੍ਰੋਸੀਡ ਕਰਨ ‘ਤੇ ਤੁਹਾਡੇ ਕੋਲੋ ਕਾਰਡ ਡਿਟੇਲ ਮੰਗੀ ਜਾਵੇਗੀ
5. OTP ਪਾਕੇ ਪੂਰਾ ਪ੍ਰੋਸੈਸ ਹੋ ਜਾਵੇਗਾ
2 ਹਜ਼ਾਰ ਤੱਕ ਕੋਈ ਚਾਰਜ ਨਹੀਂ
NPCI ਨੇ 2000 ਰੁਪਏ ਤੱਕ ਦੇ Rupay ਵਾਲੇ ਕਰੈਡਿਟ ਕਾਰਡ ‘ਤੇ ਮਰਚੈਂਡ ਦਰ ਯਾਨੀ (MDR) ਲੈਣ ਤੋਂ ਇਨਕਾਰ ਕਰ ਦਿੱਤਾ ਹੈ,ਯਾਨੀ ਜੇਕਰ ਤੁਹਾਡੇ ਕੋਲ Rupay credit card ਹੈ ਤਾਂ 2 ਹਜ਼ਾਰ ਤੱਕ ਦੀ ਅਦਾਇਗੀ ਬਿਨਾਂ ਕਿਸੇ ਚਾਰਜ ਦੇ ਕਰ ਸਕਦੇ ਹੋ