ਬਿਉਰੋ ਰਿਪੋਰਟ – ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਤੋਂ ਬਾਅਦ ਪੰਜਾਬ ਵਿਚ ਸਖਤੀ ਦੇਖੀ ਜਾ ਰਹੀ ਹੈ। ਕਿਤੇ ਏਜੰਟਾਂ ‘ਤੇ ਪਰਚੇ ਹੋ ਰਹੇ ਹਨ ਤੇ ਕਈ ਨੂੰ ਅੜਿੱਕੇ ਵਿਚ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਜੋਤੀ ਬਾਲਾ ਨੇ ਮਨੁੱਖੀ ਤਸਕਰੀ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਆਈਲੈਟਸ ਅਤੇ ਕੰਸਲਟੈਂਸੀ ਕੋਚਿੰਗ ਸੈਂਟਰ ਦਾ ਲਾਈਸੰਸ ਰੱਦ ਕਰ ਦਿੱਤਾ ਹੈ। ਜੋਤੀ ਬਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੈਂਟਰ ਵੱਲੋਂ ਲਾਇਸੈਂਸ ਨੂੰ ਨਵਾ ਕਰਨ ਲਈ ਕੋਈ ਬੇਨਤੀ ਨਹੀਂ ਕੀਤੀ ਹੈ। ਜਿਸ ਕਰਕੇ ਸ਼੍ਰੀ ਜੇਜੇ ਕੰਸਲਟੈਂਟ 48/5 ਹਾਈਡ ਮਾਰਕੀਟ ਹੁਸੈਨਪੁਰਾ ਚੌਕ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ – ਕਿਸਾਨਾਂ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ ਮਨਾਉਣ ਦੀ ਖਿੱਚੀ ਤਿਆਰੀ, ਕਾਕਾ ਸਿੰਘ ਕੋਟੜਾ ਨੇ ਕੀਤਾ ਵੱਡਾ ਐਲਾਨ