Punjab

ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਕੌਮ ਹੋਵੇ ਇੱਕਜੁੱਟ : ਸੁਖਰਾਜ ਸਿੰਘ ਨਿਆਮੀ ਵਾਲਾ

‘ਦ ਖ਼ਾਲਸ ਬਿਊਰੋ : ਬਰਗਾੜੀ ਗੋਲੀ ਕਾਂਡ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਦੇ ਬੇਟੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸਰਕਾਰ ਵੱਲੋਂ ਬਲਾਤਕਾਰੀ ਸੋਧਾ ਸਾਧ ਰਾਮ ਰਹੀਮ ਨੂੰ ਦਿੱਤੀ ਗਈ ਇੱਕ ਮਹੀਨੇ ਪੈਰੋਲ ਦੀ ਸਖਤ ਨਿਖੇਧੀ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਡੇਰਾ ਮੁਖੀ ਇੱਕ ਹਾਰਡ-ਕੋਰ ਕ੍ਰਿਮੀਨਲ ਹੈ ਤੇ ਇਸ ਨੂੰ ਬਾਹਰ ਲਿਆਉਣ ਦਾ ਮਤਲਬ ਅਸ਼ਾਂਤੀ ਤੇ ਦੰਗੇ ਫੈਲਾਉਣਾ ਹੋਵੇਗਾ। ਇੱਕ ਅਜਿਹੇ ਵਿਅਕਤੀ ਜਿਸਨੇ ਦੋ-ਦੋ ਬਲਾ ਤਕਾਰ ਕੀਤੇ ਹੋਣ,ਕ ਤਲ ਕੀਤੇ ਹੋਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦ ਬੀ ਦੇ ਹਾਲੇ ਵੀ ਜਿਸ ਤੇ ਕੇਸ ਚੱਲ ਰਹੇ ਹਨ,ਉਸ ਦਾ ਸਲਾਖਾਂ ਦੇ ਪਿੱਛੇ ਰਹਿਣਾ ਹੀ ਸਮਾਜ ਲਈ ਠੀਕ ਹੈ।

ਸੁਖਰਾਜ ਸਿੰਘ ਨੇ ਕਿਹਾ ਕਿ ਬਲਾ ਤਕਾਰ, ਚਾਰ ਕਤ ਲਾਂ ਦੇ ਦੋ ਸ਼ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅ ਦਬੀ ਦੇ ਕੇਸ ਵਿੱਚ ਡੇਰਾ ਸਾਧ ਨੂੰ ਅਦਾਲਤ ਵੱਲੋਂ ਉਮਰ ਕੈ ਦ ਦੀ ਸ ਜ਼ਾ ਸੁਣਾਈ ਹੋਈ ਹੈ । ਇਸ ਦੇ ਬਾਵਜੂਦ ਰਾਮ ਰਹੀਮ ਨੂੰ ਕਦੇ ਮੈਡੀਕਲ ਲੀਵ ਜਾਂ ਫਿਰ ਕਈ ਦਿਨਾਂ ਦੀ ਪੈਰੋਲ ਦੇ ਦਿੱਤਾ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉੱਥੇ ਹੀ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਪੈਰੋਲ ਤਾਂ ਕੀ ਸਰਕਾਰ ਬਾਹਰ ਕੱਢਣ ਤੋਂ ਵੀ ਮੂੰਹ ਫੇਰ ਲੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸ ਜ਼ਾਵਾਂ ਤੋਂ ਵੱਧ ਸਜ਼ਾ ਵਾਂ ਕੱਟ ਰਹੇ ਹਨ ਪਰ ਸਰਕਾਰ ਦਾ ਉਨ੍ਹਾਂ ਵੱਲ ਕਦੇ ਧਿਆਨ ਨਹੀਂ ਗਿਆ । ਇਸ ਤੋਂ ਸਰਕਾਰ ਦਾ ਸਿੱਖਾਂ ਵਿ ਰੋਧੀ ਵਰਤਾਰੇ ਦਾ ਪਤਾ ਲੱਗਦਾ ਹੈ। ਨਿਆਮੀ ਵਾਲਾ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਨਾਮ ਲਏ ਤੋਂ ਵੀ ਸਰਕਾਰ ਨੂੰ ਮਿਰਚਾਂ ਲੱਗਦੀਆਂ ਹਨ।

ਨਿਆਮੀ ਵਾਲਾ ਨੇ ਸਿਆਸੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬੰਦੀ ਸਿੰ ਘਾਂ ਦਾ ਰਿਹਾਈ ਦੀ ਮੰਗ ਦਾ ਸਹਾਰਾ ਲੈ ਕੇ ਸਿਆਸੀ ਪਾਰਟੀ ਵੱਲੋਂ ਸੰਗਰੂਰ ਜ਼ਿਮਨੀ ਚੋਣਾਂ ਲਈ ਵੋਟਾਂ ਮੰਗੀਆਂ ਜਾ ਰਹੀਆਂ ਨੇ। ਉਨ੍ਹਾਂ ਨੇ ਕਿਹਾ ਕਿ ਬਰਗਾੜੀ ਗੋ ਲੀ ਕਾਂ ਡ ਦੀ ਘ ਟਨਾ ਨੂੰ ਅੱਜ ਸੱਤ ਸਾਲ ਹੋ ਚੁੱਕੇ ਹਨ ਪਰ ਹਾਲੇ ਤੱਕ ਕੌਮ ਦੇ ਆਗੀ ਅਤੇ ਜਥੇਦਾਰ ਕਹਾਉਣ ਵਾਲੇ ਇਸ ਮਾਮਲੇ ‘ਤੇ ਚੁੱਪੀ ਵੱਟੀ ਬੈਠੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਇਹ ਅਪੀਲ ਕੀਤੀ ਕਿ ਅੱਜ ਸਾਨੂੰ ਇੱਕਸੁਰ ਹੋਣਾ ਚਾਹੀਦਾ ਹੈ। ਕੌਮ ਦੇ ਇੱਕਜੁੱਟ ਹੋ ਜਾਣ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅ ਦਬੀ ਮਾਮਲੇ ਵੀ ਹੱਲ ਹੋਣਗੇ ਅਤੇ ਦੋਸ਼ੀਆਂ ਨੂੰ ਸ ਖਤ ਸ ਜ਼ਾ ਮਿਲੇਗੀ।