‘ਦ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਦੱਸਿਆ ਹੈ ਕਿਉਂਕਿ ਅੱਜ ਦਿੱਲੀ ਸਰਕਾਰ ਨਾਲ ਪੰਜਾਬ ਸਰਕਾਰ ਨੇ ਨੋਲਿਜ ਸ਼ੇਅਰਿੰਗ ਐਗਰੀਮੈਂਟ ਕੀਤਾ ਹੈ ।ਜਿਸ ਅਨੁਸਾਰ ਦਿੱਲੀ ਤੇ ਪੰਜਾਬ ਆਪਸ ਵਿੱਚ ਸੂਚਨਾਵਾਂ ਤੇ ਜਾਣਕਾਰੀ ਦਾ ਆਪਸ ਵਿੱਚ ਵਟਾਂਦਰਾ ਕਰਨਗੇ। ਦਿੱਲੀ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਸਫ਼ਾਈ ਦੀ ਤਾਰੀਫ਼ ਕਰਦਿਆਂ ਉਹਨਾਂ ਕਿਹਾ ਹੈ ਕਿ ਇਥੇ ਹਰ ਅਪਰੇਸ਼ਨ ਤੇ ਮਹਿੰਗੇ ਤੋਂ ਮਹਿੰਗਾ ਟੈਸਟ ਫ਼ਰੀ ਹੁੰਦਾ ਹੈ ਤੇ ਇਸੇ ਤਰਾਂ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਆਮ ਘਰਾਂ ਦੇ ਵਿਦਿਆਰਥੀ ਵੀ ਪੜ-ਲਿਖ ਕੇ ਬਹੁਤ ਅਗੇ ਜਾਣਾ ਚਾਹੁੰਦੇ ਹਨ।ਇਸੇ ਦਿੱਲੀ ਮਾਡਲ ਦੀ ਤਰਜ਼ ਤੇ ਪੰਜਾਬ ਵਿੱਚ ਵੀ ਸਿਖਿਆ ਤੇ ਸਿਹਤ ਸੰਸਥਾਵਾਂ ਨੂੰ ਵਧੀਆ ਬਣਾਇਆ ਜਾਵੇਗਾ । ਉਨਹਨਾ ਦਾਅਵਾ ਕੀਤਾ ਹੈ ਕਿ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਮਿਲਣਗੀਆਂ। ਦਿੱਲੀ ਵਿੱਚ 1000 ਤੋਂ ਵੱਧ ਸਕੂਲ ਹਨ ,ਜਿਹਨਾਂ ਵਿੱਚ 18 ਲੱਖ ਬੱਚਾ ਪੜਦਾ ਹੈ ਤੇ ਪੰਜਾਬ ਸਰਕਾਰ ਕੋਲ 19000 ਦੇ ਕਰੀਬ ਸਕੂਲ ਨੇ ਜਿਥੇ 23 ਲੱਖ ਬੱਚੇ ਪੜਦੇ ਹਨ। ਉਹਨਾਂ ਇਸ ਗੱਲ ਤੇ ਜੋਰ ਦਿੱਤਾ ਕਿ ਸਾਨੂੰ ਜੇ ਪੰਜਾਬ ਲਈ ਜੇ ਕਿਤੇ ਕੁੱਝ ਚੰਗਾ ਸਿੱਖਣ ਨੂੰ ਮਿਲਦਾ ਹੈ ਤਾਂ ਅਸੀਂ ਜਰੂਰ ਜਾਵਾਂਗੇ ਪਰ ਸਾਡੀਆਂ ਵਿਰੋਧੀ ਧਿਰਾਂ ਇਸ ਤੇ ਵੀ ਸਵਾਲ ਚੁੱਕ ਰਹੀਆਂ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਖਾਏ ਗਏ ਕਾਗਜਾਂ ਨੂੰ ਜਾਅਲੀ ਦਸਿਆ ।ਉਹਨਾਂ ਬਾਦਲ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ ਹੋ ਲੈਣ ਦਿਉ,ਐਵੇਂ ਫ਼ੋਕੀ ਸ਼ੁਹਰਤ ਖੱਟਣ ਲਈ ਵਿਰੋਧ ਨਾ ਕਰੋ। ਇਸ ਦੌਰਾਨ ਮਾਨ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਇਹੋ ਅਪੀਲ ਕੀਤੀ।ਬਿਜਲੀ ਸਮਝੌਤੇ ਬਾਰੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਉਹ ਇਸ ਸੰਬੰਧੀ ਫ਼ੈਸਲਾ ਲੈਣਗੇ ਤੇ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇਖਣ ਨੂੰ ਮਿਲੇਗਾ।
Punjab
ਪੰਜਾਬ ਦੀ ਤਰੱਕੀ ਹੋ ਲੈਣ ਦਿਉ,ਐਵੇਂ ਖਬਰਾਂ ‘ਚ ਰਹਿਣ ਲਈ ਵਿਰੋਧ ਨਾ ਕਰੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- April 26, 2022