Punjab

”ਆਪ ਨੂੰ ਛੱਡ ਕਿਸੇ ਨੂੰ ਵੀ ਜਿਤਾ ਦਵੋ” ਮੰਤਰੀ ਦਾ ਅਹਿਮ ਬਿਆਨ

ਬਿਉਰੋ ਰਿਪੋਰਟ – ਦਿੱਲੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅੱਜ ਮੁਹਾਲੀ ਪਹੁੰਚੇ। ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਨੂੰ ਵੀ ਜਿਤਾ ਦਿਉ, ਇਸ ਨਾਲ ਆਮ ਆਦਮੀ ਪਾਰਟੀ ਰਾਜ ਸਭਾ ਦੀ ਇਕ ਸੀਟ ਗੁਆ ਦੇਵੇਗੀ। ਸਿਰਸਾ ਨੇ ਕੇਜਰੀਵਾਲ ਉੱਤੇ ਤੰਜ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਜੋ ਆਪਣੇ ਆਪ ਨੂੰ ਦਿੱਲੀ ਦਾ ਮਾਲਕ ਸਮਝਦੇ ਹਨ, ਹੁਣ ਕਿਰਾਏਦਾਰ ਵੀ ਨਹੀਂ ਰਹੇ। ਇਨ੍ਹੀਂ ਦਿਨੀਂ ਕੇਜਰੀਵਾਲ ਪੰਜਾਬ ਵਿੱਚ ਘੁੰਮ ਰਿਹਾ ਹੈ। ਜਿਵੇਂ ਹੀ ਉਨ੍ਹਾਂ ਦੇ ਪਹੁੰਚੇ, ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਜਾਂ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਸੰਭਾਲਣਗੇ ਜਾਂ ਫਿਰ ਪੰਜਾਬ ਹੁੰਦੇ ਹੋਏ ਰਾਜ ਸਭਾ ਜਾਣਗੇ। ਇਹ ਵੀ ਚਰਚਾ ਹੈ ਕਿ ਵਿਪਾਸਨਾ ਦੇ ਬਹਾਨੇ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ – HDFC ਬੈਂਕ ਡਕੈਤੀ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ