ਬਿਉਰੋ ਰਿਪੋਰਟ : ਲਹਿਰਾਗਾਗਾ ਦੇ ਇੱਕ ਸ਼ਖ਼ਸ ਦੀ ਬਹੁਤ ਹੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ । ਪਹਿਲਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਖੰਡ ਪਾਠ ਸਾਹਿਬ ਦੇ ਲਈ ਘਰ ਲੈ ਕੇ ਆਇਆ ਅਤੇ ਫਿਰ ਸ਼ਰਾਬ ਪੀਕੇ ਘਰ ਵਿੱਚ ਦਾਖਲ ਹੋਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਕੱਲਾ ਛੱਡਣ ਗੁਰੂ ਘਰ ਪਹੁੰਚ ਗਿਆ । ਮੁਲਜ਼ਮ ਵੱਲੋਂ ਕੀਤੀ ਗਈ ਇਸ ਬੇਅਦਬੀ ਦੀ ਹਰਕਤ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗੁਰਦੁਆਰਾ ਸਿੰਘ ਸਭਾ ਗੁਰੂ ਅਮਰਦਾਸ ਜੀ ਲਹਿਰਾਾਗਾਗਾ ਦੇ ਗ੍ਰੰਥੀ ਨਿਰਵੈਰ ਸਿੰਘ ਨੇ ਲਿਖਤੀ ਬਿਆਨ ਵਿੱਚ ਦੱਸਿਆ ਕਿ 12 ਅਕਤੂਬਰ ਨੂੰ ਵਾਰਡ ਨੰਬਰ 8 ਦੇ ਸਾਹਿਬ ਸਿੰਘ ਨੇ ਆਪਣੇ ਘਰ ਸਹਿਜ ਪਾਠ ਆਰੰਭ ਕਰਵਾਇਆ ਸੀ। ਉਸ ਨੇ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੂਰੀ ਮਰਿਆਦਾ ਨਾਲ ਘਰ ਲਿਆਇਆ ਪਰ ਬੁੱਧਵਾਰ ਸਵੇਰ ਚਾਰ ਵਜੇ ਸਾਹਿਬ ਸਿੰਘ ਸ਼ਰਾਬ ਪੀਕੇ ਘਰ ਦਾਖਲ ਹੋਇਆ । ਪਹਿਲਾਂ ਘਰਵਾਲੀ ਨਾਲ ਲੜਾਈ ਕੀਤੀ ਫਿਰ ਇਕੱਲਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਕੇ ਗੁਰੂ ਘਰ ਦੇ ਗੇਟ ਨੂੰ ਧੱਕੇ ਮਾਰੇ। ਮੌਕੇ ‘ਤੇ ਮੌਜੂਦ ਸੇਵਾਦਾਰ ਹਰਵਿੰਦਰ ਸਿੰਘ ਨੂੰ ਗਾਲਾਂ ਕੱਢੀਆਂ, ਇਸ ਦੇ ਬਾਵਜੂਦ ਸੇਵਾਦਾਰ ਹਰਵਿੰਦਰ ਸਿੰਘ ਨੇ ਸਾਹਿਬ ਸਿੰਘ ਕੋਲੋਂ ਸਰੂਪ ਲੈ ਕੇ ਗੁਰਦੁਆਰੇ ਵਿੱਚ ਸਤਿਕਾਰ ਨਾਲ ਰੱਖਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ ਨੇ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤਾ ਹੈ ਅਤੇ ਬੇਅਦਬੀ ਦੇ ਪਸ਼ਚਾਤਾਪ ਵਜੋਂ 19 ਅਕਤੂਬਰ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ ।