ਬਿਊਰੋ ਰਿਪੋਰਟ : ਲਹਿਰਾਗਾਗਾ ਤੋਂ ਇੱਕ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । 27 ਸਾਲ ਦੇ ਨੌਜਵਾਨ ਨੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ । ਗੋਬਿੰਦਗੜ੍ਹ ਖੈਬਰ ਰੇਲਵੇ ਸਟੇਸ਼ਨ ਦੇ ਨੇੜੇ ਉਸ ਦੀ ਲਾਸ਼ ਮਿਲੀ ਹੈ। 27 ਸਾਲ ਦਾ ਗੁਰਵਿੰਦਰ ਸਿੰਘ ਪਿੰਡ ਨੰਗਲਾ ਦਾ ਵਸਕੀਨ ਸੀ । ਉਸ ‘ਤੇ ਪਛਾਣ ਪੱਤਰ ਤੋਂ ਉਸ ਦੀ ਪਛਾਣ ਕੀਤੀ ਗਈ ਅਤੇ ਪਰਿਵਾਰ ਨੂੰ ਇਤਹਾਲ ਕੀਤੀ ਗਈ । ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਕਾਫੀ ਦਿਨਾਂ ਤੋਂ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਸੀ ਇਸ ਲਈ ਉਸ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ । ਫਿਲਹਾਲ ਰੇਲਵੇ ਚੌਕੀ ਇੰਜਾਰਚ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ ਥਾਣੇਦਾਰ ਮਲਕੀਤ ਸਿੰਘ ਵੱਲੋਂ 174 ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ । ਪਰ ਗੁਰਵਿੰਦਰ ਸਿੰਘ ਦੀ ਮੌਤ ਨਾਲ ਜੁੜੇ ਸਵਾਲਾਂ ਦੀ ਪੁਲਿਸ ਜਾਂਚ ਕਰ ਰਹੀ ਹੈ।
ਗਰਵਿੰਦਰ ਦੀ ਮੌਤ ਨਾਲ ਜੁੜੇ ਸਵਾਲ
ਗੁਰਵਿੰਦਰ ਸਿੰਘ ਮੌਤ ਨਾਲ ਜੁੜਿਆ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਉਸ ਨੇ ਇਹ ਕਦਮ ਕਿਉਂ ਚੁੱਕਿਆ ਹੈ ? ਆਖਿਰ ਕਿਸ ਗੱਲ ਤੋਂ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ? ਕੀ ਉਸ ‘ਤੇ ਕਿਸੇ ਚੀਜ਼ ਨੂੰ ਲੈਕੇ ਦਬਾਅ ਪਾਇਆ ਜਾ ਰਿਹਾ ਸੀ ? ਜੇਕਰ ਗੁਰਵਿੰਦਰ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਤਾਂ ਉਸ ਦਾ ਕੋਈ ਇਲਾਜ਼ ਚੱਲ ਰਿਹਾ ਸੀ ? ਨਹੀਂ ਤਾਂ ਕਿਉਂ ਨਹੀਂ ? ਜ਼ਿੰਦਗੀ ਖ਼ਤਮ ਕਰਨ ਦੇ ਲਈ ਮਜ਼ਬੂਰ ਕਰਨਾ ਆਪਣੇ ਆਪ ਵਿੱਚ ਇੱਕ ਅਪਰਾਧ ਹੈ । ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਂ ਹੈ,ਜੀਵਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ, ਪਰ ਹਾਰ ਕੇ ਆਪਣੀ ਜਾਨ ਦੇਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਹੈ ਤਾਂ ਜਿਸ ਦੇ ਤੁਸੀਂ ਸਭ ਤੋਂ ਨਜ਼ਦੀਕ ਹੋ ਉਸ ਦੇ ਨਾਲ ਗੱਲ ਕਰੋ,ਸ਼ਾਇਦ ਕੋਈ ਹੱਲ ਮਿਲ ਜਾਵੇ। ਪਰਿਵਾਰ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਘਰ ਦੇ ਮੈਂਬਰ ਨਾਲ ਖੜੇ ਹੋਣ।