ਬਿਉਰੋ ਰਿਪੋਰਟ – ਲੇਬਨਾਨ (lebanon) ਵਿੱਚ ਹਿਜਬੁੱਲਾਹ ਨਾਲ ਜੁੜੇ ਮੈਂਬਰਾਂ ਦੇ ਪੇਜਰ(Pager) ਵਿੱਚ ਸੀਰੀਅਲ ਬਲਾਸਟ (Serial Blast) ਹੋਏ ਹਨ । ਮੀਡੀਆ ਰਿਪੋਰਟ ਦੇ ਮੁਤਾਬਿਕ ਇਸ ਘਟਨਾ ਵਿੱਚ 2700 ਤੋਂ ਵੱਧ ਲੋਕ ਜਖਮੀ ਹੋਏ ਹਨ । ਇੰਨਾਂ ਧਮਾਕਿਆਂ ਦੇ ਪਿੱਛੇ ਇਜਰਾਈਲ ਹੈਕਿੰਗ (Israil hacking) ਦਾ ਦਾਅਵਾ ਕੀਤਾ ਜਾ ਰਿਹਾ ਹੈ । ਹਾਲਾਂਕਿ ਇਜਰਾਈਲ ਦਾ ਇਸ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ।
ਅਰਬ ਮੀਡੀਆ ਦੇ ਮੁਤਾਬਿਕ ਹਿਜਬੁੱਲਾਹ ਨਾਲ ਜੁੜੇ ਹਜ਼ਾਰ ਤੋਂ ਜ਼ਿਆਦਾ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੀਰੀਆ ਵਿੱਚ ਮੋਜੂਦ ਹਿਜਬੁੱਲਾਹ ਦੇ ਮੁੱਖੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਲੇਬਨਾਨ ਦੀ ਵੈੱਬਸਾਈਟ ਨਹਰਨੇਟ ਦੇ ਮੁਤਾਬਿਕ ਈਰਾਨ ਦੇ ਰਾਜਦੂਤ ਮੋਜਤਬਾ ਅਮਾਨੀ ਪੇਜਰ ਧਮਾਕੇ ਵਿੱਚ ਜ਼ਖਮੀ ਹੋ ਗਏ ਹਨ, ਪਰ ਉਨ੍ਹਾਂ ਦੀ ਸੱਟਾਂ ਗੰਭੀਰ ਨਹੀਂ ਹਨ ।
ਲੇਬਨਾਨ ਦੇ ਸਿਹਤ ਮੰਤਰੀ ਫਿਰਾਕ ਅਬਿਆਦ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਦੇਸ਼ਭਰ ਵਿੱਚ ਹੋਈ ਘਟਨਾਵਾਂ ਵਿੱਚ ਸੈਂਕੜੇ ਲੋਕ ਜਖਮੀ ਹੋਏ ਹਨ। ਸਿਹਤ ਮੰਤਰੀ ਨੇ ਸਾਰੇ ਹਸਪਤਾਲਾਂ ਨੂੰ ਹਾਈਅਲਰਟ ‘ਤੇ ਰਹਿਣ ਨੂੰ ਕਿਹਾ ਹੈ । ਹੈਲਥ ਵਰਕਰਸ ਨੂੰ ਮਦਦ ਦੇ ਲਈ ਤਤਕਾਲ ਆਪਣੇ ਹਸਤਪਾਲ ਵਿੱਚ ਜਾਣ ਨੂੰ ਕਿਹਾ ਹੈ ।