Punjab

“ਕੋਰੇ ਝੂਠ ਤੇ ਝੂਠੇ ਲਾਰੇ, ਬਹੁਤ ਹੋ ਗਿਆ ਸਰਕਾਰੇ”, “ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ ਹੈ”, ਬੈਂਸ ਬਾਰੇ ਇੱਕ ਦੂਜੇ ਨੂੰ ਦੋ ਸਿਆਸਤਦਾਨਾਂ ਨੇ ਇੰਝ ਦਿੱਤੇ ਜਵਾਬ

‘ਦ ਖ਼ਾਲਸ ਬਿਊਰੋ : 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੀ ਮੈਂਬਰ ਬਲਵਿੰਦਰ ਕੌਰ ਦੀ ਜਾਨ ਖ਼ਤਮ ਹੋਣ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਪੰਜਾਬ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾ ਨਾਲ ਉਨ੍ਹਾਂ ਦਾ ਕੋਈ ਸਿੱਧਾ ਸੰਪਰਕ ਨਹੀਂ, ਇਸ ਕਰਕੇ ਉਸ ਵੱਲੋਂ ਚੁੱਕੇ ਗਏ ਕਦਮ ਬਾਰੇ ਕੋਈ ਟਿੱਪਣੀ ਕਰਨਾ ਠੀਕ ਨਹੀਂ।

ਅਕਾਲੀ ਦਲ ਨੇ ਇਸ ਮਸਲੇ ਉੱਤੇ ਟਵੀਟ ਕੀਤਾ ਕਿ

“ਕੋਰੇ ਝੂਠ ਤੇ ਝੂਠੇ ਲਾਰੇ, ਬਹੁਤ ਹੋ ਗਿਆ ਸਰਕਾਰੇ

ਖ਼ੁਦਕੁਸ਼ੀ ਨੋਟ, ਮੰਤਰੀ ਦਾ ਭੇਦ ਖੋਲ੍ਹਦਾ

ਇਹ ਹੈ “ਤੁਹਾਡਾ ਕਾਮ ਬੋਲਦਾ ”

ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਮੰਗ ਕੀਤੀ ਕਿ ਮੰਤਰੀ ਹਰਜੋਤ ਬੈਂਸ ਨੂੰ ਗ੍ਰਿਫਤਾਰ ਕਰੋ….. ਪੰਜਾਬ ਦੀ ਧੀ ਬਲਵਿੰਦਰ ਕੌਰ ਸਹਾਇਕ ਪ੍ਰੋਫੈਸਰ ਨੇ ਆਪਣੇ ਨੋਟ ਵਿੱਚ ਆਪਣੀ ਆਤਮ ਹੱਤਿਆ ਲਈ ਹਰਜੋਤ ਬੈਂਸ ਨੂੰ ਦੋਸ਼ੀ ਕਰਾਰ ਦਿੱਤਾ ਹੈ।ਭਗਵੰਤ ਮਾਨ ਦੱਸੇ ਕਿਉਂ ਨਹੀਂ ਹਰਜੋਤ ਬੈਂਸ ਨੂੰ ਕੈਬਨਿਟ ‘ਚੋ ਕੱਢਿਆ ਜਾਂਦਾ ? ਕਿਉਂ ਨਹੀਂ ਹਰਜੋਤ ਬੈਂਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਂਦਾ ? ਕਿਉਂ ਨਹੀਂ ਹਰਜੋਤ ਬੈਂਸ ਨੂੰ ਗ੍ਰਿਫਤਾਰ ਕੀਤਾ ਜਾਂਦਾ ?

ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਨੇ ਕਿਹਾ ਹੈ ਕਿ ਪੰਜਾਬ ਲਈ ਇਹ ਮੰਦਭਾਗੀ ਗੱਲ ਹੈ ਇੱਕ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੌਤ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਜਿੱਦ ਕਰਕੇ ਹੋਈ ਹੈ। ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਲਈ ਇਹ ਮੰਦਭਾਗੀ ਗੱਲ ਹੈ ਸਾਡੀ ਇੱਕ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ। 1158 ਪ੍ਰੋਫੈਸਰ ਪਿਛਲੇ ਦੋ ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਧਰਨੇ ‘ਤੇ ਬੈਠੇ ਹਨ। ਅੱਜ ਦੀ ਇਹ ਘਟਨਾ ਮੰਤਰੀ ਦੀ ਜ਼ਿੱਦ ਕਾਰਨ ਹੋਈ ਹੈ। ਆਮ ਆਦਮੀ ਪਾਰਟੀ ਦਿੱਲੀ ਮਾਡਲ ਥੋਪਣ ਕਰਕੇ ਪੰਜਾਬ ਦਾ ਵੱਡਾ ਨੁਕਸਾਨ ਕਰਵਾ ਰਹੀ ਹੈ।

ਵਿਰੋਧੀ ਲੀਡਰਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਮੰਗ ਦਾ ਜਵਾਬ ਦਿੰਦਿਆ ਆਮ ਆਦਮੀ ਪਾਰਟੀ ਨੇ ਤਿੱਖਾ ਜਵਾਬ ਦਿੱਤਾ ਹੈ। ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਵਿਰੋਧੀਆਂ ਵੱਲੋਂ ਵਰਤੀਆਂ ਗਈਆਂ ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਔਰਤ ਨੇ ਪਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਖੁਦਕੁਸ਼ੀ ਕੀਤੀ ਹੈ।

ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਹੈ। ਉਨ੍ਹਾਂ ਨੇ ਸੰਘਰਸ਼ਕਾਰੀ ਮਹਿਲਾ ਅਸਿਸਟੈਂਟ ਪ੍ਰੋਫੈਸਰ ਦੀ ਖੁਦਕੁਸ਼ੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਉੱਪਰ ਵੀ ਸਵਾਲ ਉਠਾਏ ਹਨ।

ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕੀ ਤੁਸੀਂ ਸੁੱਤੇ ਪਏ ਹੋ? ਤੁਹਾਨੂੰ ਯਾਦ ਕਰਾ ਦਿਆਂ ਕਿ ਤੁਹਾਡੇ ਕੋਲ ਗ੍ਰਹਿ ਵਿਭਾਗ ਹੈ। ਪੰਜਾਬ ਦੀ ਇੱਕ ਅਸਿਸਟੈਂਟ ਪ੍ਰੋਫੈਸਰ ਬੱਚੀ ਤੁਹਾਡੇ ਮੰਤਰੀ ਹਰਜੋਤ ਬੈਂਸ ਦਾ ਨਾਂ ਲਿਖ ਕੇ ਸੁਸਾਇਡ ਕਰ ਗਈ ਹੈ ਤੇ ਕਮਾਲ ਹੈ ਕਿ ਤੁਸੀਂ ਅਜੇ ਤੱਕ ਮੰਤਰੀ ਦਾ ਨਾਂ ਅਸਤੀਫਾ ਲਿਆ ਹੈ ਤੇ ਨਾਂ ਹੀ ਗ੍ਰਿਫਤਾਰੀ ਕੀਤੀ ਹੈ।

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਟਵੀਟ ਕਰਕੇ ਕਿਹਾ ਕਿ ਇੱਕ ਔਰਤ ਦੀ ਉਸ ਦੇ ਪਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਹੋਈ ਮੰਦਭਾਗੀ ਮੌਤ ਦੇ ਆਲੇ ਦੁਆਲੇ ਵਾਪਰੀਆਂ ਦੁਖਦਾਈ ਘਟਨਾਵਾਂ ਦੇ ਮੱਦੇਨਜ਼ਰ ਪ੍ਰਤਾਪ ਬਾਜਵਾ, ਬਿਕਰਮ ਮਜੀਠੀਆ, ਪਰਗਟ ਸਿੰਘ, ਧਰਮਵੀਰ ਗਾਂਧੀ ਦੁਆਰਾ ਵਰਤੀਆਂ ਗਈਆਂ ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ ਹੈ।

https://twitter.com/kang_malvinder/status/1715766561309638684

ਜਿਵੇਂ ਕਿ ਮੈਂ ਉਨ੍ਹਾਂ ਦਾ ਜ਼ਿਕਰ ਕਰਾਂਗਾ, ਸਮੁੱਚੀ’ ਗਿੱਧ” ਰਾਜ ਨੇ ਬੇਸ਼ਰਮੀ ਨਾਲ ਹਰਜੋਤ ਬੈਂਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਥਿਤ ਖੁਦਕੁਸ਼ੀ ਨੋਟ ਦੇ ਅਧਾਰ ‘ਤੇ ਝੂਠੇ ਬਿਰਤਾਂਤਾਂ ਦਾ ਪ੍ਰਚਾਰ ਕੀਤਾ ਹੈ। ਅਜਿਹੇ ਸਮੇਂ ਵਿੱਚ, ਸਾਨੂੰ ਹਮਦਰਦੀ ਤੇ ਹਮਦਰਦੀ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ, ਇਸ ਦਿਲ-ਦਹਿਲਾਉਣ ਵਾਲੀ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਪੀੜਤ ਮਹਿਲਾਂ ਨੇ ਆਪਣੇ ਸਹੁਰੇ ਪਰਿਵਾਰ ਦੁਆਰਾ ਤੰਗ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ, ਜਿਸ ਦੀ ਪੁਸ਼ਟੀ ਇਸ ਕਾਲ ਰਿਕਾਰਡਿੰਗ ਤੋਂ ਸਾਫ਼ ਸਾਬਤ ਹੁੰਦੀ ਹੈ।