ਬਿਉਰੋ ਰਿਪੋਰਟ – ਗੈਂਗਸਟਰ ਲਾਰੈਂਸ ਬਿਸਨੋਈ (Gangster Lawrence Bishnoi) ਦੀ ਇੰਟਰਵਿਊ ਮਾਮਲੇ ਦੇ ਵਿਚ ਇਕ ਨਵਾਂ ਮੋੜ ਆਇਆ ਹੈ। ਐਸਆਈਟੀ ਟੀਮ ਦੀ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਬਿਸਨੋਈ ਵੱਲੋਂ ਦਿੱਤੀ ਇੰਟਰਵਿਊ ਉਸ ਸਮੇਂ ਹੋਈ ਸੀ, ਜਦੋਂ ਉਹ ਜੋਧਪੁਰ ਜੇਲ੍ਹ ਵਿਚ ਬੰਦ ਸੀ। ਲਾਰੈਂਸ ਬਿਸਨੋਈ ਨੇ ਜ਼ੂਮ ਐਪ ਰਾਹੀਂ ਟੀਵੀ ਚੈਨਲ ਨਾਲ ਜੁੜ ਕੇ ਇੰਟਰਵਿਊ ਦਿੱਤੀ ਸੀ। ਇਸ ਦੇ ਸਾਰੇ ਸਬੂਤ ਐਸਆਈਟੀ ਵੱਲੋਂ ਰਾਜਸਥਾਨ ਸਰਕਾਰ ਨੂੰ ਸਬੂਤ ਦੇ ਦਿੱਤੇ ਹਨ। ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਜੈਪੁਰ ਦੇ ਲਾਲਕੋਠੀ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਵੱਲੋਂ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਜੇਲ੍ਹ ਤੋਂ ਇਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਮਾਮਲੇ ਦੀ ਜਾਂਚ ਸਬੰਧੀ ਅਦਾਲਤ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਨੇ ਪਹਿਲੀ ਐਫਆਈਆਰ ਦਸੰਬਰ-2023 ਵਿੱਚ ਅਤੇ ਦੂਜੀ ਜਨਵਰੀ-2024 ਵਿੱਚ ਦਰਜ ਕੀਤੀ ਸੀ। ਜਦੋਂ ਲਾਰੈਸ ਬਿਸ਼ਨੋਈ ਵੱਲੋਂ ਇਹ ਇੰਟਰਵਿਊ ਦਿੱਤਾ ਸੀ, ਉਸ ਸਮੇਂ ਉਹ 21 ਦਿਨਾਂ ਤੱਕ ਜੈਪੁਰ ਪੁਲਿਸ ਦੀ ਹਿਰਾਸਤ ਵਿਚ ਸੀ।
ਇਹ ਵੀ ਪੜ੍ਹੋ – ਮਤਰੇਆ ਪਿਓ ਬਣਿਆ ਹੈਵਾਨ, 9 ਸਾਲ ਦੀ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ