India

ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਭੇਜਿਆ

Lawrence Bishnoi was sent to Delhi's Mandoli Jail

ਨਵੀਂ ਦਿੱਲੀ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸਵੇਰੇ ਗੁਜਰਾਤ ਦੀ ਜੇਲ੍ਹ ਤੋਂ ਦਿੱਲੀ ਦੀ ਮੰਡੋਲੀ ਜੇਲ੍ਹ ਲਿਆਂਦਾ ਗਿਆ। ਸੁਰੱਖਿਆ ਕਾਰਨਾਂ ਕਰਕੇ ਲਾਰੈਂਸ ਬਿਸ਼ਨੋਈ ਨੂੰ ਮੰਡੋਲੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਾਲ ਹੀ ‘ਚ ਤਿਹਾੜ ਜੇਲ ‘ਚ ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਤਿਹਾੜ ਜੇਲ ‘ਚ ਗੈਂਗ ਵਾਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਜੇਲ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।
ਦਰਅਸਲ, ਉਸ ਨੂੰ ਗੁਜਰਾਤ ATS ਨੇ ਨਸ਼ਿਆਂ ਦੀ ਸਰਹੱਦ ਪਾਰੋਂ ਤਸਕਰੀ ਦੇ ਇੱਕ ਮਾਮਲੇ ਵਿੱਚ ਗੁਜਰਾਤ ਲਿਆਂਦਾ ਗਿਆ ਸੀ। ਬੁੱਧਵਾਰ ਨੂੰ ਗੁਜਰਾਤ ਪੁਲਿਸ ਲਾਰੇਂਸ ਨੂੰ ਦਿੱਲੀ ਲੈ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲਾਰੈਂਸ ਨੂੰ ਦਿੱਲੀ ਲਿਆਂਦਾ ਗਿਆ ਤਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਸੀ।

ਬੰਬੀਹਾ ਗੈਂਗ ਤੋਂ ਨੀਰਜ ਬਵਾਨਾ ਤਿਹਾੜ ਜੇਲ੍ਹ ਵਿੱਚ ਬੰਦ ਲੋਰੇਸ਼ ਬਿਸ਼ਨੋਈ ਦੀ ਜਾਨ ਲਈ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ। ਅਜਿਹੇ ‘ਚ ਤਿਹਾੜ ਜੇਲ ‘ਚ ਇਕ ਵਾਰ ਫਿਰ ਖੂਨੀ ਗੈਂਗ ਵਾਰ ਹੋਣ ਦਾ ਖਦਸ਼ਾ ਸੀ। ਰਿਪੋਰਟਾਂ ਮੁਤਾਬਕ ਲਾਰੈਂਸ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਤੋਂ ਠੀਕ ਪਹਿਲਾਂ ਜਿਵੇਂ ਹੀ ਜੇਲ੍ਹ ਪ੍ਰਸ਼ਾਸਨ ਨੂੰ ਗੁਜਰਾਤ ਤੋਂ ਪਤਾ ਲੱਗਾ ਕਿ ਲਾਰੈਂਸ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ ਤਾਂ ਡੀਜੀ ਜੇਲ੍ਹ ਨੇ ਖ਼ੁਦ ਉੱਚ ਪੱਧਰੀ ਮੀਟਿੰਗ ਬੁਲਾਈ।