ਬਿਉਰੋ ਰਿਪੋਰਟ – ਜੇਲ੍ਹ ਵਿੱਚ ਰਹਿੰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੀ ਇੱਕ ਹੋਰ ਕਰਤੂਤ ਸਾਹਮਣੇ ਆਈ ਹੈ । ਦਿੱਲੀ ਪੁਲਿਸ (Delhi Police) ਦੇ ਸੂਤਰਾਂ ਦੇ ਮੁਤਾਬਿਕ ਦਿੱਲੀ ਦਾ ਇੱਕ ਵਪਾਰੀ ਦੁਬਈ ਵਿੱਚ ਬੈਠ ਕੇ ਲਾਰੈਂਸ ਦੀ ਗੇਮਿੰਗ ਬੈਟਿੰਗ ਐੱਪ (Lawrence Gaming Betting App) ਨੂੰ ਆਪਰੇਟ ਕਰ ਰਿਹਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਕਈ ਪੰਜਾਬੀ ਗਾਇਕਾਂ (Punjab Singer) ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ । ਜਿਸ ਤੋਂ ਬਾਅਦ ਉਹ ਹੁਣ ਪੁਲਿਸ ਦੀ ਰਡਾਰ ‘ਤੇ ਆ ਗਏ ਹਨ ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਤੋਂ ਇਲਾਵਾ ਹੋਰ ਜਾਂਚ ਏਜੰਸੀਆਂ ਵੀ ਇਸ ਤਫ਼ਤੀਸ਼ ਕਰ ਰਹੀਆਂ ਹਨ । ਲਾਰੈਂਸ ਬਿਸ਼ਨੋਈ ਨੇ ਇਹ APP ਮਹਾਦੇਵ Betting App ਤੋਂ Idea ਲੈ ਕੇ ਸ਼ੁਰੂ ਕੀਤੀ ਹੈ । ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲਾਰੈਂਸ ਆਖਿਰ ਫਿਰੌਤੀ ਦਾ ਪੈਸਾ ਕਿੱਥੇ ਨਿਵੇਸ਼ ਕਰ ਰਿਹਾ ਹੈ ਜਦੋਂ ਜਾਂਚ ਹੋਈ ਤਾਂ ਪਤਾ ਚੱਲਿਆ ਕਿ ਉਹ ਬੈਟਿੰਗ ਐੱਪ ਵਿੱਚ ਪੈਸਾ ਲੱਗਾ ਰਿਹਾ ਹੈ ।
ਪੰਜਾਬ ਸਮੇਤ ਭਾਰਤ ਦੇ ਕਈ ਅਜਿਹੇ ਗਾਇਕ ਨਾਲ ਜੋ ਹੁਣ ਦੁਬਈ ਵਿੱਚ ਰਹਿੰਦੇ ਹਨ । ਕਈ ਗਾਇਕਾਂ ਨੇ ਆਪਣੇ ਇੰਟਰਵਿਊ ਵਿੱਚ ਵੀ ਖੁਲਾਸਾ ਕੀਤਾ ਹੈ ਕਿ ਦੁਬਈ ਉਨ੍ਹਾਂ ਦੇ ਲਈ ਸਭ ਤੋ ਸੁਰੱਖਿਅਤ ਦੇਸ਼ ਹੈ । ਜੇਲ੍ਹ ਵਿੱਚ ਰਹਿੰਦੇ ਲਾਰੈਂਸ ਨੇ ਆਪਣੇ ਗੈਂਗਸਟਰਾਂ ਦੀ ਮਦਦ ਨਾਲ ਸਿੱਧੂ ਮੂਸੇਵਾਲਾ (Sidhu Moosawala)ਦਾ ਕਤਲ ਕੀਤਾ ਫਿਰ ਹੁਣ AP ਢਿੱਲੋਂ ਅਤੇ ਗਿੱਪੀ ਗਰੇਵਾਲ (Gippy Grewal) ਦੇ ਕੈਨੇਡਾ ਵਾਲੇ ਘਰ ਤੇ ਗੋਲੀਆਂ ਚਲਾਇਆ,ਸਲਮਾਨ ਖਾਨ (Salman Khan) ਅਤੇ ਹੁਣ ਉਨ੍ਹਾਂ ਦੇ ਪਿਤਾ ਸਲੀਮ ਖਾਨ (Saleem Khan) ਨੂੰ ਮਾਰਨ ਦੀ ਧਮਕੀ ਦਿੱਤੀ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਲ੍ਹ ਵਿੱਚ ਰਹਿੰਦੇ ਹੋਏ ਲਾਰੈਂਸ ਹੁਣ ਦੇਸ਼ ਦੀ ਕਿੰਨਾਂ ਵੱਡਾ ਤਾਕਤਵਰ ਗੈਂਗਸਟਰ ਬਣ ਚੁੱਕਾ ਹੈ ਕਿ ਉਸ ਦੇ ਵੱਲੋਂ ਜੇਲ੍ਹ ਦੇ ਅੰਦਰ ਅਤੇ ਬਾਹਹ ਰਹਿਣਾ ਕੋਈ ਮਾਇਨੇ ਨਹੀਂ ਰੱਖਦਾ ਹੈ ।