Punjab

ਮੋਹਾਲੀ RPG ਅ ਟੈਕ ‘ਚ ਲਾਰੈਂਸ ਦਾ ਹੱਥ ! ਇਸ CCTV ਤੋਂ ਵੱਡਾ ਖੁਲਾਸਾ

3 ਮਹੀਨੇ ਪਹਿਲਾਂ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ਤੇ ਹੋਇਆ ਸੀ ਹ ਮਲਾ

ਦ ਖ਼ਾਲਸ ਬਿਊਰੋ : 3 ਮਹੀਨੇ ਪਹਿਲਾਂ ਮੋਹਾਲੀ ਵਿੱਚ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ‘ਤੇ ਹੋਏ RPG ਹਮ ਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦੇ ਹੱਥ ਇੱਕ CCTV ਫੁਟੇਜ ਲੱਗੀ ਹੈ ਜਿਸ ਵਿੱਚ ਇਸ ਦੇ ਤਾਰ ਲਾਰੈਂਸ ਬਿਸ਼ਨੋਈ ਨਾਲ ਜੁੜ ਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਅ ਟੈਕ ਦਾ ਮਾਸਟਰ ਮਾਇੰਡ ਪਾਕਿਸਤਾਨ ਵਿੱਚ ਲੁਕਿਆ ਹਰਵਿੰਦਰ ਸਿੰਘ ਰਿੰਦਾ ਅਤੇ ਕੈਨੇਡਾ ਦਾ ਗੈਂ ਗਸਟਰ ਲਖਬੀਰ ਲਾਂਡਾ ਹੈ ਪਰ ਹਮ ਲੇ ਨੂੰ ਅੰਜਾਮ ਦੇਣ ਦਾ ਕੰਮ ਲਾਰੈਂਸ ਬਿਸ਼ਨੋਈ ਗੈਂ ਗ ਨੂੰ ਦਿੱਤਾ ਗਿਆ ਸੀ ।

ਇਸ CCTV ਤੋਂ ਖੁਲਾਸਾ ਹੋਇਆ

ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ਦੇ ਨਜ਼ਦੀਕ ਇੱਕ CCTV ਫੁਟੇਜ ਵਿੱਚ ਹ ਮਲਾਵਰ ਦੀਪਕ ਅਤੇ ਉੱਤਰ ਪ੍ਰਦੇਸ਼ ਦਾ ਇੱਕ ਗੈਂ ਗਸਟਰ ਵਿਖਾਈ ਦੇ ਰਿਹਾ ਹੈ ਇਹ ਲਾਰੈਂਸ ਬਿਸ਼ਨੋਈ ਗੈਂ ਗ ਨਾਲ ਜੁੜਿਆ ਹੋਇਆ ਹੈ। ਦੀਪਕ ਹਰਿਆਣਾ ਦੇ ਝਜਰ ਦਾ ਰਹਿਣ ਵਾਲਾ ਹੈ । ਹਾਲਾਂਕਿ ਦੋਵੇਂ ਹੁਣ ਤੱਕ ਫੜੇ ਨਹੀਂ ਗਏ ਹਨ। ਪੁਲਿਸ ਹਿਰਾਸਤ ਵਿੱਚ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛ-ਗਿੱਛ ਹੋ ਚੁੱਕੀ ਹੈ। ਪੁਲਿਸ ਦੇ ਹੱਥ ਜਿਹੜੀ ਦੀਪਕ ਦੀ ਫੁਟੇਜ ਲੱਗੀ ਹੈ । ਉਹ ਚੰਡੀਗੜ੍ਹ ਇੰਟੈਲੀਜੈਂਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਲੱਗੀ ਹੈ। ਦੱਸਿਆ ਜਾ ਰਿਹਾ ਹੈ ਦੀਪਕ ਪਹਿਲਾਂ ਹੀ ਚੰਡੀਗੜ੍ਹ ਵਿੱਚ ਇੱਕ ਪ੍ਰਾਪਰਟੀ ਡੀਲਰ ਦਾ ਕਤ ਲ ਕਰ ਚੁੱਕਾ ਹੈ ।

RPG ਅ ਟੈਕ ਵਿੱਚ ਲਾਰੈਂਸ ਦੀ ਐਂਟਰੀ ਨੇ ਵਧਾਈ ਚਿੰਤਾ

RPG ਹਮ ਲੇ ਵਿੱਚ ਜਿਸ ਤਰ੍ਹਾਂ ਹੁਣ ਲਾਰੈਂਸ ਬਿਸ਼ਨੋਈ ਗੈਂ ਗ ਦਾ ਹੱਥ ਸਾਹਮਣੇ ਆ ਰਿਹਾ ਹੈ । ਉਸ ਨੇ ਸੁਰੱਖਿਆ ਏਜੰਸੀ ਦੀਆਂ ਚਿੰਤਾ ਵਧਾ ਦਿੱਤੀਆਂ ਹਨ। ਕਿਉਂਕਿ ਰਿੰਦਾ ਵਰਗੇ ਲੋਕ ਹੁਣ ਗੈਂ ਗਸਟਰਾਂ ਨਾਲ ਮਿਲਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹਾਲਾਂਕਿ ਲਾਰੈਂਸ ਬਿਸ਼ਨੋਈ ਦਾ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ‘ਤੇ ਹੋਏ ਹਮ ਲੇ ਵਿੱਚ ਕੋਈ ਡਾਇਰੈਕਟ ਹੱਥ ਨਹੀਂ ਸਾਹਮਣੇ ਆਇਆ ਹੈ ਪਰ ਉਸ ਦੇ ਗੈਂ ਗ ਦੇ ਮੈਂਬਰਾਂ ਦਾ ਮੌਕੇ ਤੋਂ ਮਿਲਣਾ ਵੱਡੀ ਚਿੰਤਾ ਦਾ ਵਿਸ਼ੇ ਜ਼ਰੂਰ ਹੈ। ਖ਼ਬਰਾ ਇਹ ਵੀ ਨੇ ਕਿ 2016-17 ਵਿੱਚ ਰਿੰਦਾ ਅਤੇ ਲਾਰੈਂਸ ਇਕੱਠੇ ਪੰਜਾਬ ਦੀ ਜੇਲ੍ਹ ਵਿੱਚ ਰਹਿ ਚੁੱਕੇ ਹਨ ਅਤੇ ਨਜ਼ਦੀਕੀ ਦੋਸਤ ਵੀ ਬਣ ਗਏ ਹਨ।

RPG ਅਟੈਕ ਵਿੱਚ ਹੁਣ ਤੱਕ ਦੀ ਗ੍ਰਿਫਤਾਰੀ

ਇੰਟੈਲੀਜੈਂਸ ਬਿਲਡਿੰਗ ‘ਤੇ ਹੋਏ ਹਮ ਲੇ ਵਿੱਚ ਹੁਣ ਤੱਕ ਪੁਲਿਸ ਨੇ ਕਈ ਮੁਲ ਜ਼ਮਾਂ ਨੂੰ ਗ੍ਰਿਫਤਾਰੀ ਕੀਤਾ ਹੈ ਜਿਸ ਵਿੱਚ ਰੇਕੀ ਕਰਨ ਤੋਂ ਲੈ ਕੇ ਹਥਿਆ ਰ ਸਪਲਾਈ ਕਰਨ ਤੱਕ ਸੱਤ ਮੁਲ ਜ਼ਮ ਸ਼ਾਮਲ ਹਨ। ਮੋਹਾਲੀ ਦੇ ਰਹਿਣ ਵਾਲੇ ਜਗਦੀਪ ਸਿੰਘ ਕੰਗ ਅਤੇ ਚੜਤ ਸਿੰਘ ਨੇ ਹਮ ਲੇ ਤੋਂ ਪਹਿਲਾਂ ਰੇਕੀ ਕੀਤੀ ਸੀ। ਇਸ ਤੋਂ ਇਲਾਵਾ ਪੁਲਿਸ ਨੇ ਨਿਸ਼ਾਨ ਸਿੰਘ, ਬਲਜਿੰਦਰ, ਅਨੰਤਦੀਪ, ਕੰਵਰ ਬਾਠ,ਬਲਜੀਤ ਕੌਰ ਨੂੰ ਵੀ ਗ੍ਰਿਫਤਾਰੀ ਕੀਤਾ ਸੀ ।