Punjab

ਮਾਨ ਸਰਕਾਰ ਮੂਸੇਵਾਲਾ ਦੇ ਪਿਤਾ ਦੀ ਵੱਡੀ ਮੰਗ ਮੰਨਣ ਨੂੰ ਹੋਈ ਮਜ਼ਬੂਰ ! ਹਾਈਕੋਰਟ ਨੂੰ ਦੇਣਾ ਪਿਆ ਦਖ਼ਲ !

ਬਿਉਰੋ ਰਿਪੋਰਟ : ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਜੇਲ੍ਹ ਇੰਟਰਵਿਉ ਦੀ ਵੀਡੀਓ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਹੈ । ਪੰਜਾਬ ਸਰਕਾਰ ਨੇ ਇਸ ਦੀ ਜਾਣਕਾਰੀ ਪੰਜਾਬ ਹਰਿਆਣਾ ਹਾਈਕੋਰਟ ਨੂੰ ਦਿੱਤੀ ਹੈ । ਪਿਛਲੀ ਸੁਣਵਾਈ ਦੇ ਦੌਰਾਨ ਅਦਾਲਤ ਨੇ ਹੈਰਾਨੀ ਜਤਾਈ ਸੀ ਜਿਹੜਾ ਸ਼ਖਸ ਸਰੇਆਮ ਅਦਾਕਾਰ ਸਲਮਾਨ ਨੂੰ ਕਤਲ ਦੀ ਧਮਕੀ ਦੇ ਰਿਹਾ ਹੈ ਅਤੇ ਦੂਜੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਆਖਿਰ ਉਸ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੁਣ ਤੱਕ ਕਿਵੇਂ ਨਜ਼਼ਰ ਆ ਰਿਹਾ ਹੈ । ਅਦਾਲਤ ਨੇ ਪੰਜਾਬ ਸਰਕਾਰ ਨੂੰ ਫੌਰਨ ਵੀਡੀਓ ਹਟਾਉਣ ਦੇ ਨਿਰਦੇਸ਼ ਦਿੱਤੇ ਸਨ।

ਮੂਸੇਵਾਲਾ ਦੇ ਪਿਤਾ ਨੇ ਕੀਤੀ ਸੀ ਮੰਗ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਾਰ-ਵਾਰ ਲਾਰੈਂਸ ਦੇ ਇੰਟਰਵਿਉ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ । ਪਰ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਜਦੋਂ ਇੰਟਰਵਿਉ ਨਹੀਂ ਹਟਿਆ ਸੀ ਤਾਂ ਉਨ੍ਹਾਂ ਨੇ ਅਦਾਲਤ ਦਾ ਹੁਕਮ ਆਪਣੇ ਸੋਸ਼ਲ ਮੀਡੀਆ ਐਕਾਉਂਟਰ ‘ਤੇ ਸ਼ੇਅਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਕੇਂਦਰ ‘ਤੇ ਗੰਭੀਰ ਸਵਾਲ ਚੁੱਕ ਦੇ ਹੋਏ ਕਿਹਾ ਸੀ ਕਿ ਮੇਰੇ ਪੁੱਤਰ ਦਾ ਗਾਣਾ ਤੁਸੀਂ ਮਿੰਟਾਂ ਵਿੱਚ ਹਟਾ ਦਿੱਤਾ। ਇਲਜ਼ਾਮ ਲਗਾਇਆ ਗਿਆ ਸੀ ਕਿ ਮਾਹੌਲ ਖਰਾਬ ਹੁੰਦਾ ਹੈ ਪਰ ਇਸ ਇੰਟਰਵਿਉ ਨਾਲ ਸਮਾਜ ‘ਤੇ ਕੋਈ ਅਸਰ ਨਹੀਂ ਪੈਂਦਾ ਹੈ ?

ਇੰਟਰਵਿਉ ਜਾਂਚ ਲਈ ਨਵੀਂ SIT ਦਾ ਗਠਨ

ਲਾਰੈਂਸ ਬਿਸ਼ਨੋਈ ਦੇ ਇੰਟਰਵਿਉ ਮਾਮਲੇ ਦੀ ਅਗਲੀ ਸੁਣਵਾਈ ਹੁਣ 10 ਜਨਵਰੀ ਨੂੰ ਹੋਵੇਗੀ । ਇਸ ਮਾਮਲੇ ਵਿੱਚ DGP ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਨਵੀਂ SIT ਦਾ ਗਠਨ ਕੀਤਾ ਗਿਆ ਸੀ ਜੋ ਇਸ ਗੱਲ ਦੀ ਜਾਂਚ ਕਰੇਗਾ ਕਿ ਲਾਰੈਂਸ ਦਾ ਇੰਟਰਵਿਉ ਕਿਸ ਜੇਲ੍ਹ ਵਿੱਚ ਹੋਇਆ ਸੀ। ਇਸ ਦੀ ਨਿਗਰਾਨੀ ਆਪ ਪੰਜਾਬ ਹਰਿਆਣਾ ਹਾਈਕੋਰਟ ਕਰ ਰਿਹਾ ਹੈ । ਅਦਾਲਤ ਪੰਜਾਬ ਸਰਕਾਰ ਵੱਲੋਂ ਬਣਾਈ ਗਈ SIT ਦੀ ਰਿਪੋਰਟ ਤੋਂ ਨਾਖੁਸ਼ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਲਾਰੈਂਸ ਦਾ ਇੰਟਰਵਿਉ ਪੰਜਾਬ ਤੋਂ ਬਾਹਰ ਰਾਜਸਥਾਨ ਦੀ ਜੇਲ੍ਹ ਵਿੱਚ ਹੋਇਆ ਹੈ ।