Punjab

ਕਾਲਜ ਦੀ ਐਲੁਮਨੀ ਲਿਸਟ ਵਿੱਚ ਗੈਂਗਸਟਰ ਲਾਰੈਂਸ਼ ਦਾ ਨਾਂ !

ਬਿਉਰੋ ਰਿਪੋਰਟ : ਪੂਰੇ ਉੱਤਰ ਭਾਰਤ ਵਿੱਚ ਦਹਿਸ਼ਤ ਦਾ ਦੂਜਾ ਨਾਂ ਬਣ ਚੁੱਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੋਈ ਕਾਲਜ ਆਪਣੇ ਸਾਬਕਾ ਵਿਦਿਆਰਥੀ ਦੀ ਲਿਸਟ ਵਿੱਚ ਕਿਵੇਂ ਰੱਖ ਸਕਦਾ ਹੈ । ਚੰਡੀਗੜ੍ਹ ਦੇ DAV ਕਾਲਜ ਨੇ ਅਜਿਹਾ ਕੀਤਾ ਹੈ । ਲਿਸਟ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਤੀਜੇ ਨੰਬਰ ‘ਤੇ ਹੈ। ਗੂਗਲ ਸਰਚ ਦੇ ਦੌਰਾਨ ਮੁਖ ਪੇਜ ‘ਤੇ ਇਹ ਲਿਸਟ ਦੇਖੀ ਜਾ ਸਕਦੀ ਹੈ । ਨੰਬਰ 1 ‘ਤੇ ਨੀਰਜ ਚੌਪੜਾ,ਦੂਜੇ ‘ਤੇ ਬਿਕਰਮ ਬਤਰਾ ਅਤੇ ਤੀਜੇ ਨੰਬਰ ‘ਤੇ ਲਾਰੈਂਸ ਦਾ ਨਾਂ ਹੈ।

ਇਸ ਲਿਸਟ ਵਿੱਚ ਕ੍ਰਿਕਟਰ ਯੁਵਰਾਜ ਸਿੰਘ,ਕਪਿਲ ਦੇਵ ਸਮੇਤ ਅਦਾਕਾਰ ਆਯੂਸ਼ਮਾਨ ਖੁਰਾਨਾ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਵੀ ਸ਼ਾਮਲ ਹੈ। ਉਧਰ ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਧਿਕਾਰਕ ਵੈਬਸਾਈਟ ‘ਤੇ ਇਸ ਤਰ੍ਹਾਂ ਗੈਂਗਸਟਰ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ। ਜੇਕਰ ਗੂਗਲ ਸਰਚ ਵਿੱਚ ਅਜਿਹਾ ਕੁਝ ਹੈ ਤਾਂ ਇਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਕਾਂਗਰਸ ਨੇ ਚੁੱਕੇ ਸਵਾਲ

ਕਾਂਗਰਸ ਦੇ ਵਿਦਿਆਰਥੀ ਸੰਗਠਨ NSUI ਦੇ ਪ੍ਰਧਾਨ ਇਸਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਸਵਾਲ ਚੁਕੇ। ਉਨ੍ਹਾਂ ਨੇ ਕਿਹਾ ਗੈਂਗਸਟਰ ਲਾਰੈਂਸ ਨੂੰ ਇਸ ਤਰ੍ਹਾ ਨਾਲ ਨੋਟੇਬਲ ਸਾਬਕਾ ਵਿਦਿਆਰਥੀ ਵਿਖਾਉਣਾ ਕਾਲਜ ਦੀ ਗਲਤੀ ਹੈ । ਇਸ ਨਾਲ ਸਮਾਜ ਵਿੱਚ ਗਲਤ ਸੁਨੇਹਾ ਜਾਂਦਾ ਹੈ । ਕਾਲਜ ਨੂੰ ਫੌਰਨ ਇਸ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂਕੀ ਨੌਜਵਾਨਾਂ ਨੂੰ ਸਹੀ ਰਸਤਾ ਵਿਖਾਇਆ ਜਾਵੇ।

ਲਾਰੈਂਸ ਨੇ DAV ਕਾਲਜ ਤੋਂ ਪੜਾਈ ਕੀਤੀ ਸੀ

ਗੈਂਗਸਟਰ ਲਾਰੈਂਸ ਬਿਸ਼ਨੋਈ ਵੈਸੇ ਫਾਜ਼ਿਲਕਾ ਦਾ ਰਹਿਣ ਵਾਲਾ ਹੈ । ਉਸ ਨੇ 12ਵੀਂ ਤੱਕ ਦੀ ਪੜਾਈ ਅਬੋਹਰ ਜ਼ਿਲ੍ਹੇ ਵਿੱਚ ਕੀਤੀ ਸੀ । ਉਸ ਦੇ ਬਾਅਦ ਕਾਲਜ ਦੀ ਪੜਾਈ ਦੇ ਲਈ 2010 ਵਿੱਚ ਚੰਡੀਗੜ੍ਹ ਆਏ ਸਨ । ਚੰਡੀਗੜ੍ਹ ਵਿੱਚ DAV ਕਾਲਜ ਵਿੱਚ ਉਸ ਨੇ ਆਪਣੀ ਅੱਗੇ ਦੀ ਪੜਾਈ ਕੀਤੀ ਸੀ। ਸਿਰਫ਼ ਇੰਨਾਂ ਹੀ ਨਹੀਂ ਉਹ SOPU ਦਾ 2011-2012 ਵਿੱਚ ਪ੍ਰਧਾਨ ਵੀ ਰਹਿ ਚੁੱਕਾ ਹੈ । ਲਾਰੈਂਸ ਖਿਲਾਫ਼ ਕਤਲ ਦੇ ਮਾਮਲੇ ਵਿੱਚ ਪਹਿਲੀ ਵਾਰ ਕਤਲ ਦੇ ਮਾਮਲੇ ਵਿੱਚ FIR ਦਰਜ ਹੋਈ ਸੀ ।

ਸਿੱਧੂ ਮੂਸੇਵਾਲਾ ਦੇ ਨਾਲ ਰਾਜਸਥਾਨ ਦੇ ਜੈਪੁਰ ਵਿੱਚ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਡੀ ‘ਤੇ ਕਤਲ ਵਿੱਚ ਵੀ ਲਾਰੈਂਸ ਬਿਸ਼ਨੋਈ ਦਾ ਹੱਥ ਸਾਹਮਣੇ ਆਇਆ ਹੈ । ਮੰਗਲਵਾਰ ਨੂੰ ਦਿਨ-ਦਿਹਾੜੇ ਤਿੰਨ ਬਦਮਾਸ਼ ਆਏ ਅਤੇ ਉਨ੍ਹਾਂ ਨੇ ਗੋਗਮੇਡੀ ‘ਤੇ ਗੋਲੀਆਂ ਚੱਲਾ ਦਿੱਤੀਆਂ।