Punjab

ਮੌਸਮ ਵਿਭਾਗ ਵੱਲੋਂ ਪੰਜਾਬ ਲਈ ਰਾਹਤ ਦੀ ਖ਼ਬਰ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ

Latest weather information in Punjab till 14th July

ਚੰਡੀਗੜ੍ਹ ਮੌਸਮ ਕੇਂਦਰ ਵੱਲੋਂ ਪੰਜਾਬ ਲਈ ਰਾਹਤ ਦੀ ਖ਼ਬਰ ਆਈ ਹੈ। ਜੀ ਹਾਂ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਕੋਈ ਚਿਤਾਵਨੀ ਜਾਰੀ ਨਹੀਂ ਹੋਈ ਹੈ। ਜੇਕਰ ਸੂਬੇ ਵਿੱਚ ਕੱਲ੍ਹ ਯਾਨੀ 11 ਜੁਲਾਈ ਦੀ ਗੱਲ ਕਰੀਏ ਤਾਂ ਮਾਝਾ ਅਤੇ ਦੋਆਬਾ ਵਿਖੇ ਕਿਤੇ ਕਿਤੇ ਮੀਂਹ ਅਤੇ ਪੂਰਬੀ ਮਾਲਵਾ ਵਿਖੇ ਜ਼ਿਆਦਾਤਰ ਖੇਤਰ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਰਹੇਗਾ ਜਦਕਿ ਇਸ ਦਿਨ ਪੱਛਮੀ ਮਾਲਵਾ ਖ਼ੁਸ਼ਕ ਰਹਿਣ ਬਾਰੇ ਦੱਸਿਆ ਗਿਆ ਹੈ।

12 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿਖੇ ਕਿਤੇ ਕਿਤੇ ਮੀਂਹ ਦੱਸਿਆ ਗਿਆ ਹੈ ਜਦਕਿ ਇਸ ਦਿਨ ਪੱਛਮੀ ਮਾਲਵਾ ਖ਼ੁਸ਼ਕ ਰਹੇਗਾ। 13 ਜੁਲਾਈ ਨੂੰ ਮਾਝਾ ਅਤੇ ਦੋਆਬਾ ਦੇ ਵਿਖੇ ਜ਼ਿਆਦਾਤਰ ਖੇਤਰ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਰਹੇਗਾ ਜਦਕਿ ਪੱਛਮੀ ਅਤੇ ਪੂਰਬੀ ਮਾਲਵਾ ਵਿਖੇ ਕਿਤੇ ਕਿਤੇ ਹਲਕਾ ਮੀਂਹ ਰਹੇਗਾ। 14 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੱਛਮੀ ਮਾਲਵਾ ਦੇ ਜ਼ਿਆਦਾਤਰ ਹਿੱਸੇ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਪਵੇਗਾ ਪਰ ਇਸ ਦਿਨ ਪੱਛਮੀ ਮਾਲਵਾ ਵਿਖੇ ਕਿਤੇ ਕਿਤੇ ਟੁੱਟਵਾਂ ਮੀਂਹ ਪਵੇਗਾ।

ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਕਿਤੇ ਕਿਤੇ ਗਰਜ ਚਮਕ ਦਾ ਮੌਸਮ ਬਣਿਆ ਰਹੇਗਾ।

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 10 ਤੋਂ 11 ਜੁਲਾਈ 2023 ਦੌਰਾਨ ਕੁਝ/ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਬਹੁਤ ਸੰਭਾਵਨਾ ਹੈ। 10 ਜੁਲਾਈ 2023 ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸਥਾਨਾਂ ‘ਤੇ ਬਹੁਤ ਜ਼ਿਆਦਾ ਭਾਰੀ ਬਾਰਸ਼ ਦੇ ਨਾਲ ਭਾਰੀ ਤੋਂ ਬਹੁਤ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ। 11 ਜੁਲਾਈ, 2023 ਨੂੰ ਹਰਿਆਣਾ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 10 ਤੋਂ 11 ਜੁਲਾਈ 2023 ਦੌਰਾਨ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਵਿੱਚ ਗਰਜ਼/ਬਿਜਲੀ ਚਮਕਣ ਦੀ ਸੰਭਾਵਨਾ ਹੈ।