India

ਮੋਦੀ ਸਰਕਾਰ 2.0 ਦਾ ਆਖਰੀ ਬਜਟ Live Update

Last budget of Modi government 2.0 Live Update

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਦੇਸ਼ ਦਾ ਬਜਟ (Union Budget 2023) ਪੇਸ਼ ਕਰ ਰਹੇ ਹਨ। ਸੀਤਾਰਮਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬਜਟ ਵਿੱਚ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਇਹ ਬਜਟ ਅਗਲੇ 25 ਸਾਲ ਦੇ ਵਿਕਾਸ ਦਾ ਬਲੂ ਪ੍ਰਿੰਟ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਸਹੀ ਰਾਹ ਉਪਰ ਤੇ ਦੁਨੀਆ ਸਾਡੀ ਸ਼ਲਾਘਾ ਕਰ ਰਹੀ ਹੈ। ਵਿੱਤੀ ਸਾਲ 2022-23 ‘ਚ 7 ਫੀਸਦੀ ਦੀ ਆਰਥਿਕ ਵਿਕਾਸ ਦਰ, ਦੇਸ਼ ਪ੍ਰਮੁੱਖ ਅਰਥਵਿਵਸਥਾਵਾਂ ‘ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਹੋਇਆ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ਦੀਆਂ ਤਰਜੀਹਾਂ ਸੱਤ ਬਿੰਦੂ ਹੋਣਗੇ ਜੋ ਸਪਤਰਿਸ਼ੀ ਵਾਂਗ ਦੇਸ਼ ਨੂੰ ਸੇਧ ਦੇਣਗੇ।

ਨੌਕਰੀ ਪੇਸ਼ਾ ਨੂੰ ਵੱਡੀ ਰਾਹਤ

  • ਇਨਕਮ ਟੈਕਸ ਵਿੱਚ ਵੱਡੀ ਛੋਟ
  • 7 ਲੱਖ ਤੱਕ ਕਮਾਉਣ ਵਾਲੇ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ
  • ਇਨਕਮ ਟੈਕਟ ਦੀ ਛੋਟ 5 ਤੋਂ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ
  • 3 ਤੋਂ 6 ਲੱਖ ਤੱਕ 5 ਫੀਸਦੀ
  • 6 ਤੋਂ 9 ਲੱਖ ਤੱਕ 10 ਫੀਸਦੀ
  • 9 ਤੋਂ 12 ਲੱਖ ਤੱਕ 15 ਫੀਸਦੀ
  • ਨਵੇਂ ਟੈਕਸ ਵਿੱਚ 7 ਸਲੈਬ ਘਟਾ ਕੇ 5 ਕੀਤੇ ਗਏ

 

  • ਇਸ ਬਜਟ ਵਿੱਚ ਖੇਤੀ ਖੇਤਰ ਵਿੱਚ ਸਟਾਰਟਅਪ ਨੂੰ ਵਧਾਵਾ ਦਿੱਤਾ ਗਿਆ ਹੈ। ਕਿਸਾਨਾਂ ਦੀਆਂ ਚੁਣੌਤੀਆਂ ਦਾ ਹੱਲ ਹੋਵੇਗਾ।
  • ਭਾਰਤੀ ਅਰਥਚਾਰਾ 10ਵੇਂ ਨੰਬਰ ਤੋਂ 5ਵੇਂ ‘ਤੇ ਪਹੁੰਚਿਆ
  • 9 ਸਾਲ ਵਿੱਚ ਲੋਕਾਂ ਦੀ ਆਮਦਨ ਵਧੀ
  • ਭਾਰਤੀ ਅਰਥਚਾਰਾ 10ਵੇਂ ਨੰਬਰ ਤੋਂ 5ਵੇਂ ‘ਤੇ ਪਹੁੰਚਿਆ

ਖੇਤੀ ਖੇਤਰ

  • ਕਿਸਾਨਾਂ ਨੂੰ ਖੇਤੀ ਦੇ ਲਈ ਵਿਸ਼ੇਸ਼ ਫੰਡ ਦਿੱਤਾ ਜਾਵੇਗਾ।
  • ਇਸ ਬਜਟ ਵਿੱਚ ਖੇਤੀ ਖੇਤਰ ਵਿੱਚ ਸਟਾਰਟਅਪ ਨੂੰ ਵਧਾਵਾ ਦਿੱਤਾ ਗਿਆ ਹੈ।
  • ਕਿਸਾਨਾਂ ਦੀਆਂ ਚੁਣੌਤੀਆਂ ਦਾ ਹੱਲ ਹੋਵੇਗਾ।
  • ਕਪਾਹ ਖੇਤੀ ਦੇ ਲਈ ਪੀਪੀਪੀ ਮਾਡਲ ਉੱਤੇ ਜ਼ੋਰ ਦਿੱਤਾ ਗਿਆ ਹੈ।
  • ਆਤਮ ਨਿਰਭਰ ਬਾਗਬਾਨੀ ਨੂੰ ਵਧਾਵਾ ਦਿੱਤਾ ਗਿਆ ਹੈ।
  • ਬਾਗਬਾਨੀ ਯੋਜਨਾਵਾਂ ਲਈ 2200 ਕਰੋੜ ਰੁਪਏ ਰੱਖੇ ਗਏ ਹਨ।
  • ਖੇਤੀ ਖੇਤਰ ਵਿੱਚ ਕਿਸਾਨਾਂ ਨੂੰ ਡਿਜੀਟਲ ਟ੍ਰੇਨਿੰਗ ਦਿੱਤੀ ਜਾਵੇਗੀ।
  • ਐਗਰੀਕਲਚਰ ਐਕਸੇਲਰੇਟਰ ਫੰਡ ਦਾ ਗਠਨ ਹੋਵੇਗਾ।
  • ਮੋਟੇ ਅਨਾਜ ਲਈ ਗਲੋਬਲ ਹਬ ਬਣਨ ਨੂੰ ਤਿਆਰ ਹਨ।
  • ਖੇਤੀ ਖੇਤਰ ਵਿੱਚ ਸਟੋਰੇਜ ਨੂੰ ਵਧਾਇਆ ਜਾਵੇਗਾ
  • ਖੇਤੀ ਸਟਾਰਟਅਪ ਖੋਲ੍ਹਣ ਦੇ ਲਈ AAF ਸਥਾਪਿਤ ਹੋਵੇਗੀ।
  • ਮੋਟੇ ਅਨਾਜ ਨੂੰ ਬੜ੍ਹਾਵਾ ਦੇਣ ਲਈ ਸ਼੍ਰੀ ਅੰਨ ਯੋਜਨਾ
  • ਭਾਰਤੀ ਮਿਲੇਟਸ ਸੰਸਥਾ ਦਾ ਗਠਨ ਹੋਵੇਗਾ
  • 20 ਲੱਖ ਕਰੋੜ ਦਾ ਕਿਸਾਨੀ ਕਰਜ਼ਾ ਫੰਡ
  • ਪਸ਼ੂ, ਮੱਛੀ ਪਾਲਨ, ਡੇਅਰੀ ਖੇਤਰ ‘ਚ ਕਰਜ਼ਾ ਦੇਣ ਦਾ ਫੋਕਸ
  • ਕਰਨਾਟਕਾ ‘ਚ ਸੋਕੇ ਲਈ 5300 ਕਰੋੜ ਦਿੱਤੇ ਜਾਣਗੇ

ਸਿੱਖਿਆ ਖੇਤਰ

  • ਦੇਸ਼ ਵਿੱਚ 157 ਨਵੇਂ ਨਰਸਿੰਗ ਕਾਲਜ ਬਣਨਗੇ।
  • ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਗਠਨ ਹੋਵੇਗਾ
  • ਫਾਰਮਾ ‘ਚ ਰਿਸਰਚ ਇਨੋਵੇਸ਼ਨ ਦਾ ਨਵਾਂ ਪ੍ਰੋਗਰਾਮ
  • ਮੈਡੀਕਲ ਉਪਕਰਣ ਲਈ ਡਿਲੀਪਲੀਨ ਸਕੂਲ
  • ਫਾਰਮਾਸਿਊਟੀਕਲ ਸੈਕਟਰ ‘ਚ ਨਵੀਆਂ ਯੋਜਨਾਵਾਂ

 

  • ਰੇਲਵੇ ਲਈ 2.4 ਲੱਖ ਕਰੋੜ ਦਾ ਬਜਟ
  • ਰੇਲਵੇ ਦੀਆਂ ਨਵੀਂ ਯੋਜਨਾਵਾਂ ਲਈ 7500 ਕਰੋੜ
  • ਸ਼ਹਿਰਾਂ ‘ਚ ਨਾਲਿਆਂ ਦੀ ਸਫ਼ਾਈ ਦੀ ਨਵੀਂ ਯੋਜਨਾ
  • 2047 ਤੱਕ ਅਨੀਮੀਆ ਖ਼ਤਮ ਕਰਨ ਦਾ ਉਦੇਸ਼
  • ਕੋਆਪਰੇਟਿਵ ਸੋਸਾਇਟੀ ਦਾ ਨੈਸ਼ਨਲ ਡਾਟਾ ਬੇਸ
  • ਮੈਡੀਕਲ ਕਾਲਜਾਂ ਨੂੰ ਰਿਸਰਚ ਲਈ ਤਿਆਰ ਕਰਾਂਗੇ
  • ਆਦੀਵਾਸੀਆਂ ਲਈ ਨਵੇਂ ਸਕੂਲ ਖੋਲ੍ਹੇ ਜਾਣਗੇ।
  • ਆਦੀਵਾਸੀਆਂ ਦੇ ਵਿਕਾਸ ਲਈ 15000 ਕਰੋੜ
  • ਏਕਲਵਿਆ ਸਕੂਲਾਂ ਵਿੱਚ 38,800 ਅਧਿਆਪਕਾਂ ਦੀ ਨਿਯੁਕਤੀ
  • ਗਰੀਬ ਕੈਦੀਆਂ ਦੀ ਜ਼ਮਾਨਤ ਦਾ ਪੈਸਾ ਸਰਕਾਰ ਦੇਵੇਗੀ
  • ਪੀਐਮ ਆਵਾਸ ਯੋਜਨਾ ਦਾ ਖਰਚ 66 % ਵਧਿਆ
  • 3 ਸਾਲ ਵਿੱਚ 740 ਐਕਲਵੇਅ ਸਕੂਲ ਖੋਲੇ ਜਾਣਗੇ
  • 157 ਮੈਡੀਕਲ ਕਾਲਜਾਂ ‘ਚੋਂ 140 ਨਰਸਿੰਗ ਕਾਲਜ
  • 50 ਨਵੇਂ ਹਵਾਈ ਅੱਡੇ ਬਣਨਗੇ
  • ਹਾਈਡਰੋਜਨ ਮਿਸ਼ਨ ਲਈ 19700 ਕਰੋੜ
  • ਪੀਐੱਸ ਆਵਾਸ ਯੋਜਨਾ ਦਾ ਖਰਚ 79000 ਕਰੋੜ
  • KYC ਦੀ ਪ੍ਰਕਿਰਿਆ ਆਸਾਨ ਕੀਤੀ ਜਾਵੇਗੀ
  • DIGI LOCKER ‘ਤੇ ਦਸਤਾਵੇਜ਼ ਸ਼ੇਅਰ ਕਰਨ ਨੂੰ ਬੜ੍ਹਾਵਾ
  • ‘PAN’ ਕਾਰੋਬਾਰ ਸ਼ੁਰੂ ਕਰਨ ਦਾ ਮੁੱਖ ਅਧਾਰ ਹੋਵੇਗਾ
  • ਦਸਤਾਵੇਜ਼ਾਂ ਨੂੰ ਆਨਲਾਈਨ ਰੱਖਣ ਦੀ ਪ੍ਰਕਿਰਿਆ ਤੇਜ਼ ਹੋਵੇਗੀ
  • ਰੇਲਵੇ ਦੀਆਂ ਨਵੀਆਂ ਯੋਜਨਾਵਾਂ ਲਈ 75000 ਕਰੋੜ
  • ਟਰਾਂਸਪੋਰਟ ਇਨਫਰਾਸਟਰਕਚਰ ਲਈ 75000 ਕਰੋੜ ਨਿਵੇਸ਼
  • ਹੈਲੀਪੋਰਟਸ, ਏਅਰੋਡ੍ਰਮ ਬਣਨਗੇ
  • ਅਰਬਨ ਇਨਫਰਾਸਟਰਕਚਰ ਲਈ ਹਰ ਸਾਲ 10,000 ਕਰੋੜ
  • ਸੀਵਰ ਸਫ਼ਾਈ ਮਸ਼ੀਨ ਆਧਾਰਿਤ ਕਰਾਂਗੇ
  • ਤਿੰਨ ਸੈਂਟਰ ਆਫ਼ ਇੰਟੈਲੀਜੈਂਸ ਦਾ ਗਠਨ ਹੋਵੇਗਾ
  • ਏਆਈ ਲਈ ਤਿੰਨ ਸੈਂਟਰ ਆਫ਼ ਇੰਟੈਲੀਜੈਂਸ ਦਾ ਗਠਨ ਹੋਵੇਗਾ
  • ਹੁਣ ਨਗਰ ਨਿਗਮ ਆਪਣੇ ਬਾਂਡ ਲਾ ਸਕਣਗੇ
  • PM ਕੌਸ਼ਲ ਵਿਕਾਸ ਯੋਜਨਾ 4.0 ਲਾਂਚ
  • MSME ਦੇ ਲਈ ਵਿਆਜ ਦਰ ਵਿੱਚ 1 ਫੀਸਦੀ ਛੋਟ
  • ਨੌਜਵਾਨਾਂ ਨੂੰ ਗਲੋਬਲ ਪੱਧਰ ‘ਤੇ ਟ੍ਰੇਨਿੰਗ
  • 47 ਲੱਖ ਨੌਜਵਾਨਾਂ ਨੂੰ 3 ਸਾਲ ਤੱਕ ਭੱਤਾ ਦਿੱਤਾ ਜਾਵੇਗਾ
  • ਨੈਸ਼ਨਲ ਡਾਟਾ ਗਵਰਨੈਂਸ ਪਾਲਿਸੀ ਆਵੇਗੀ
  • ਈ-ਕੋਰਟ ਦਾ ਤੀਸਰਾ ਪੜਾਅ ਸ਼ੁਰੂ ਕਰਾਂਗੇ
  • ਈ-ਕੋਰਟ ਦੇ ਤੀਸਰੇ ਪੜਾਅ ਲਈ 7000 ਕਰੋੜ
  • 47.8 ਕਰੋੜ ਜਨ ਧਨ ਖਾਤੇ ਖੋਲ੍ਹੇ ਗਏ
  • 5ਜੀ ਲਈ ਬਣਾਈਆਂ ਜਾਣਗੀਆਂ 100 ਪ੍ਰਯੋਗਸ਼ਾਲਾਵਾਂ
  • ਬਜ਼ੁਰਗਾਂ ਦੀ ਬੱਚਤ ਹੱਦ ਵਧਾਈ ਗਈ
  • ਬਜ਼ੁਰਗਾਂ ਦੀ ਬੱਚਤ 15 ਲੱਖ ਤੋਂ ਵਧਾ ਕੇ 30 ਲੱਖ ਹੋਈ
  • ਔਰਤਾਂ ਲਈ ਨਵੀਂ ਬੱਚਤ ਯੋਜਨਾ
  • ਮਹਿਲਾ ਸਨਮਾਨ ਯੋਜਨਾ 2025 ਤੱਕ ਚੱਲੇਗੀ
  • ਐੱਲਜੀਡੀ ਲਈ ਆਈਆਈਟੀ ਨੂੰ 5 ਸਾਲ ਦਾ ਆਰ ਐਂਡ ਡੀ ਫੰਡ ਮਿਲੇਗਾ
  • ਐਨਰਜੀ ਸਿਕਿਓਰਿਟੀ ਲਈ 35000 ਕਰੋੜ
  • 2070 ਤੱਕ ਸਿਫ਼ਰ ਕਾਰਬਨ ਦਾ ਉਦੇਸ਼
  • ਸੁੱਕੇ, ਗਿੱਲੇ ਕਚਰੇ ਦੇ ਪ੍ਰਬੰਧਨ ‘ਤੇ ਜ਼ੋਰ
  • ਇਲੈੱਕਟ੍ਰਿਕ ਗੱਡੀਆਂ ਸਸਤੀਆਂ ਹੋਣਗੀਆਂ
  • ਮੋਬਾਈਲ ਫੋਨ ਅਤੇ ਐੱਲਈਡੀ ਟੀਵੀ ਸਸਤੇ ਹੋਣਗੇ
  • ਰਸੋਈ ਦੀ ਚਿਮਨੀ ‘ਤੇ 15 ਫੀਸਦੀ ਡਿਊਟੀ ਲੱਗੀ
  • 1 ਕਰੋੜ ਕਿਸਾਨਾਂ ਨੂੰ ਕਰਵਾਈ ਜਾਵੇਗੀ ਨੈਚਰਲ ਫਾਰਮਿੰਗ
  • ਵਿਦੇਸ਼ ਤੋਂ ਆਉਣ ਵਾਲੀ ਚਾਂਦੀ ਦੀਆਂ ਚੀਜ਼ਾ ਮਹਿੰਗੀਆਂ
  • ਸੋਨਾ,ਚਾਂਦੀ,ਪਲੇਟੀਨਮ, ਸਿਗਰੇਟ ਮਹਿੰਗੀ
  • ਕੀਟਨਾਸ਼ਕ ਲਈ 100 ਬਾਇਓਇਨਪੁਟ ਸੈਂਟਰ
  • ਲੱਦਾਖ ‘ਚ ਰਿਨਿਊਏਬਲ ਐਨਰਜੀ ਲਈ 20,700 ਕਰੋੜ
  • ਗੋਬਰ ਧਨ ਸਕੀਮ ਤਹਿਤ 10,000 ਕਰੋੜ ਖਰਚ
  • ਖਿਡੌਣੇ, ਸਾਈਕਲ, ਆਟੋ ਸਸਤੇ ਹੋਣਗੇ
  • ਕੁਝ ਮੋਬਾਈਲ ਫੋਨ,ਕੈਮਰੇ ਅਤੇ ਲੈਂਸ ਸਸਤੇ ਹੋਣਗੇ
  • ਬਾਈਓਗੈਸ ਨਾਲ ਜੁੜੀਆਂ ਚੀਜ਼ਾਂ ਸਸਤੀਆਂ
  • 7 ਲੱਖ ਤੱਕ ਕਮਾਉਣ ਵਾਲੇ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ
  • ਸਮੁੰਦਰੀ ਇਲਾਕਿਆਂ ‘ਚ ਮੈਂਗਰੋਵ ਪਲਾਂਟੇਸ਼ਨ ਵਧਾਇਆ ਜਾਵੇਗਾ
  • ਕੰਪਨੀ ਐਕਟ ਤਹਿਤ ਪ੍ਰੋਸੈਸਿੰਗ ਸੈਂਟਰ ਬਣਨਗੇ