The Khalas Tv Blog International ਅਸਟਰੇਲੀਆ ਵਿੱਚ ਕਿਸਾਨਾਂ ਦੇ ਹਿੱਤ ਲਈ ਵੱਡੀ ਗਿਣਤੀ ‘ਚ ਸੜਕਾਂ ‘ਤੇ ਆਏ ਲੋਕ
International

ਅਸਟਰੇਲੀਆ ਵਿੱਚ ਕਿਸਾਨਾਂ ਦੇ ਹਿੱਤ ਲਈ ਵੱਡੀ ਗਿਣਤੀ ‘ਚ ਸੜਕਾਂ ‘ਤੇ ਆਏ ਲੋਕ

‘ਦ ਖ਼ਾਲਸ ਬਿਊਰੋ :- ਅਸਟਰੇਲੀਆਂ ਦੇ ਸ਼ਹਿਰ ਬਰਿਸਬੇਨ ਵਿੱਚ ਅੱਜ ਦਿੱਲੀ ਵਿੱਚ ਖੇਤੀ ਬਿੱਲਾਂ ਦੇ ਵਿਰੋਧ ‘ਚ ਛਿੜੇ ਕਿਸਾਨੀ ਸੰਘਰਸ਼ ਨੂੰ ਲੈ ਕੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਬਰਿਸਬੇਨ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਦੇ ਨਾਲ ਖੜੇ ਹੋਣ ਅਤੇ ਹਰ ਪੱਖੋ ਉਨ੍ਹਾਂ ਦੀ ਮਦਦ ਕਰਨ ਦੇ ਨਾਅਰੇ ਲਗਾਏ ਹਨ।

ਪੰਜਾਬ ਸਣੇ ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਪੱਛਮ ਬੰਗਾਲ ਦੇ ਕਿਸਾਨਾਂ ਦੀ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਏਕਤਾ ਨੂੰ ਵੇਖਦੇ ਹੋਏ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਕਿਸਾਨਾਂ ਦੇ ਹੱਕ ‘ਚ ਹੱਕ ਲਈ ਉਨ੍ਹਾਂ ਦੇ ਖੜੇ ਹੋਣ ਦੇ ਨਾਅਰੇ ਵੱਜ ਰਹੇ।

ਬਰਿਸਬੇਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪੰਜਾਬੀ ਲੋਕਾਂ ਦਾ ਇੱਕਠ ਵੇਖਣ ਨੂੰ ਮਿਲਿਆ ਹੈ। ਇਸ ਇੱਕਠ ਵਿੱਚ ਕਿਸਾਨਾ ਦੇ ਸਾਥ ਦੇਣ ਦੇ ਅਤੇ ਮੋਦੀ ਸਰਕਾਰ ਦੀ ਨਿੰਦਾ ਦੇ ਨਾਅਰੇ ਵੱਜੇ ਹਨ।

ਸ਼ਹਿਰ ਦੀਆਂ ਸੜਕਾਂ ‘ਤੇ ਹਜ਼ਾਰਾ ਦੀ ਗਿਣਤੀ ਵਿੱਚ ਇੱਕਠੇ ਹੋਏ ਲੋਕਾਂ ਦੇ ਮੁੰਹ ‘ਤੇ ਸਿਰਫ ਇੱਕੋ ਆਵਾਜ਼, ਇੱਕੋ ਨਾਅਰਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ।

Exit mobile version