India Punjab

ਬਾਂਦਰਾਂ ਨੂੰ ਪੈਣਗੇ ਭੁਲੇਖੇ : ਯੂਪੀ ਦੇ ਇਸ ਰੇਲਵੇ ਸਟੇਸ਼ਨ ਦੀ ਰਾਖੀ ਕਰਨਗੇ ‘ਲੰਗੂਰ’

‘ਦ ਖ਼ਾਲਸ ਟੀਵੀ ਬਿਊਰੋ:-ਦੇਸ਼ ਦੇ ਪਹਾੜੀ ਇਲਾਕਿਆਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਉੱਤੇ ਤੁਸੀਂ ਬਾਂਦਰਾਂ ਨੂੰ ਲੋਕਾਂ ਨੂੰ ਪਰੇਸ਼ਾਨ ਕਰਦਿਆਂ ਦੇਖਿਆ ਹੋਵੇਗਾ। ਇਹ ਕਈ ਦਿੱਕਤਾਂ ਪੈਦਾ ਕਰਦੇ ਹਨ ਤੇ ਕਈ ਵਾਰ ਲੋਕਾਂ ਲਈ ਹਾਨੀਕਾਰਕ ਵੀ ਸਾਬਤ ਹੁੰਦੇ ਹਨ। ਅਕਸਰ ਇਹ ਬਾਂਦਰ ਰੇਲਵੇ ਸਟੇਸ਼ਨਾਂ ਉੱਤੇ ਬੈਠੇ ਲੋਕਾਂ ਦਾ ਖਾਣ ਪੀਣ ਤੇ ਹੋਰ ਵਰਤੋਂ ਦਾ ਸਾਮਾਨ ਚੁੱਕ ਕੇ ਦਰਖਤਾਂ ਉੱਤੇ ਚੜ੍ਹ ਜਾਂਦੇ ਹਨ। ਇਸਤੋਂ ਛੁੱਟਕਾਰਾ ਪਾਉਣ ਲਈ ਲਖਨਊ ਦੇ ਰੇਲਵੇ ਸਟੇਸ਼ਨ ਉੱਤੇ ਇਨ੍ਹਾਂ ਦੀ ਬਿਰਾਦਰੀ ਤੋਂ ਹੀ ਕੰਮ ਲਿਆ ਜਾ ਰਿਹਾ ਹੈ। ਹੁਣ ਸਟੇਸ਼ਨਾਂ ‘ਤੇ ‘ਲੰਗੂਰ’ (ਲੰਗੂਰ ਲਖਨਊ ਮੈਟਰੋ ਸਟੇਸ਼ਨ) ਤਾਇਨਾਤ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਯੂਪੀ ਵਿੱਚ ਬਾਂਦਰਾਂ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਇਸੇ ਨੂੰ ਦੇਖਦਿਆਂ ਯੂਪੀ ਸਰਕਾਰ ਨੇ ਬਾਂਦਰਾਂ ਦੀ ਦਹਿਸ਼ਤ ਤੋਂ ਲੋਕਾਂ ਨੂੰ ਬਚਾਉਣ ਲਈ ਲਖਨਉ ਮੈਟਰੋ ਸਟੇਸ਼ਨ ਦੀ ਰਾਖੀ ਲੰਗੂਰਾਂ ਦੇ ਹਵਾਲੇ ਕਰ ਦਿੱਤੀ ਹੈ।

ਪ੍ਰਸ਼ਾਸਨ ਨੇ ਲਖਨਊ ਮੈਟਰੋ ਸਟੇਸ਼ਨ ‘ਤੇ ਲੰਗੂਰਾਂ ਨਾਲ ਮੇਲ ਕਰਦੇ ਕਾਗਜ਼ ਦੇ ਕੱਟਆਉਟ ਲਗਾ ਦਿੱਤੇ ਹਨ ਤਾਂ ਜੋ ਬਾਂਦਰਾਂ ਨੂੰ ਭੁਲੇਖਾ ਪਾ ਕੇ ਸਟੇਸ਼ਨ ਤੋਂ ਦੂਰ ਰੱਖਿਆ ਜਾ ਸਕੇ। ਰੇਲਵੇ ਸਟੇਸ਼ਨ ਉੱਤੇ ਕੀਤੀ ਗਈ ਇਹ ਭੁਲੇਖਾਪਾਊ ਕਾਰਵਾਈ ਤੋਂ ਬਾਂਦਰ ਕਿੰਨਾ ਕੁ ਪ੍ਰਭਾਵਿਤ ਹੁੰਦੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਸਾਫ ਹੋ ਜਾਵੇਗਾ।