‘ਦ ਖ਼ਾਲਸ ਬਿਊਰੋ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਲਈ ਜੇ ਲ੍ਹ ਵਿੱਚੋਂ ਬਾਹਰ ਆਉਣ ਦਾ ਰਸਤਾ ਖੁੱਲ੍ਹ ਗਿਆ ਹੈ। ਝਾਰਖੰਡ ਹਾਈਕੋਰਟ ਨੇ ਮੁਲ ਜ਼ਮ ਨੂੰ 139 ਕਰੋੜ ਦੇ ਚਾ ਰਾ ਘੁਟਾ ਲੇ ਮਾ ਮਲੇ ਵਿੱਚ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜੇ ਲ੍ਹ ਵਿੱਚ ਬੰਦ ਸਨ। ਉਨ੍ਹਾਂ ਉੱਤੇ ਮੁੱਖ ਮੰਤਰੀ ਹੁੰਦਿਆਂ ਚਾਰੇ ਦੀ ਖਰੀਦ ਵਿੱਚ ਕਰੋੜਾਂ ਦਾ ਘ ਪਲਾ ਕਰਨ ਦਾ ਦੋ ਸ਼ ਲੱਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇ ਲ੍ਹ ਵਿੱਚ ਜਾਣਾ ਪਿਆ ਸੀ।
ਹਾਈਕੋਰਟ ਨੇ ਲਾਲੂ ਪ੍ਰਸਾਦ ਨੂੰ ਸ਼ਰਤਾਂ ਦੇ ਆਧਾਰ ‘ਤੇ ਜ਼ਮਾਨਤ ਦਿੱਤੀ ਹੈ, ਜਿਸ ਵਿੱਚ ਲਾਲੂ ਯਾਦਵ ਨੂੰ ਸ ਜ਼ਾ ਦੇ ਨਾਲ ਸੀਬੀਆਈ ਅਦਾਲਤ ਵੱਲੋਂ ਤੈਅ ਕੀਤੇ ਜੁਰ ਮਾਨੇ ਦੀ ਅੱਧੀ ਰਕਮ ਜਮ੍ਹਾ ਕਰਾਉਣੀ ਹੋਵੇਗੀ। ਲਾਲੂ ਨੂੰ 3 ਸ਼ਰਤਾਂ ‘ਤੇ ਜ਼ਮਾ ਨਤ ਮਿਲੀ ਹੈ। ਜਿਸ ‘ਚ ਲਾਲੂ ਨੂੰ 10 ਲੱਖ ਦੇ ਹੇਠਲੇ ਬਾਂਡ ਦੀ ਰਾਸ਼ੀ ਜਮ੍ਹਾ ਕਰਵਾਉਣ ਦੇ ਨਾਲ-ਨਾਲ ਜ਼ਮਾਨਤ ਦੌਰਾਨ ਹਾਈਕੋਰਟ ਤੋਂ ਮਨਜ਼ੂਰੀ ਲਏ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਨਾਲ ਹੀ ਉਹ ਆਪਣਾ ਮੋਬਾਈਲ ਨੰਬਰ ਅਤੇ ਪਤਾ ਨਹੀਂ ਬਦਲਣਗੇ।
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 139 ਕਰੋੜ ਰੁਪਏ ਦੇ ਚਾਰਾ ਘਪ ਲੇ ਦੇ ਮਾਮ ਲੇ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਕੈ ਦ ਦੀ ਸ ਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਉਸ ‘ਤੇ 60 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਝਾਰਖੰਡ ਚਾਰਾ ਅਤੇ ਪਸ਼ੂ ਪਾਲਣ ਘੁ ਟਾਲੇ ਨਾਲ ਸਬੰਧਤ ਇਹ ਆਖਰੀ ਅਤੇ ਪੰਜਵਾਂ ਮਾਮਲਾ ਸੀ। ਮਈ 2017 ‘ਚ ਸੁਪਰੀਮ ਕੋਰਟ ਨੇ ਸੀਬੀਆਈ ਦੀ ਅਪੀਲ ‘ਤੇ ਚਾਰਾ ਘੁ ਟਾਲੇ ਨਾਲ ਜੁੜੇ ਵੱਖ-ਵੱਖ ਮਾਮਲਿਆਂ ‘ਚ ਲਾਲੂ ਪ੍ਰਸਾਦ ਯਾਦਵ ‘ਤੇ ਮੁਕੱ ਦਮਾ ਚਲਾਉਣ ਦਾ ਹੁਕਮ ਦਿੱਤਾ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 15 ਫਰਵਰੀ ਨੂੰ ਇਸ ਮਾਮਲੇ ਵਿੱਚ ਲਾਲੂ ਯਾਦਵ ਨੂੰ ਦੋ ਸ਼ੀ ਕਰਾਰ ਦਿੱਤਾ ਸੀ ਤੇ ਸ ਜ਼ਾ ‘ਤੇ ਸੁਣਵਾਈ ਲਈ 21 ਫਰਵਰੀ ਦੀ ਤਰੀਕ ਤੈਅ ਕੀਤੀ ਸੀ।
ਇਹ ਮਾਮਲਾ ਕਰੀਬ ਤਿੰਨ ਦਹਾਕੇ ਪੁਰਾਣਾ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 64 ਕੇਸ ਦਰਜ ਕੀਤੇ ਸਨ ਅਤੇ ਇਨ੍ਹਾਂ ਵਿੱਚੋਂ ਛੇ ਕੇ ਸਾਂ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਨਾਂ ਸੀ ਤੇ ਉਸ ਨੂੰ ਇਸ ਮਾ ਮਲੇ ਤੋਂ ਇਲਾਵਾ ਚਾਰਾ ਘੁਟਾ ਲੇ ਦੇ ਚਾਰ ਹੋਰ ਮਾਮ ਲਿਆਂ ਵਿੱਚ ਝਾਰਖੰਡ ਦੀ ਸੀਬੀਆਈ ਅਦਾਲਤ ਵਲੋਂ ਪਹਿਲਾਂ ਹੀ ਦੋ ਸ਼ੀ ਠਹਿਰਾਇਆ ਜਾ ਚੁੱਕਾ ਹੈ।