Punjab

ਲਾਲਜੀਤ ਭੁੱਲਰ ਨੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਦਿੱਤੀਆਂ ਖ਼ਾਸ ਹਿਦਾਇਤਾਂ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬੱਸਾਂ ਵਿੱਚ ਸਵਾਰਿਆਂ ਨਾਲ ਸਹੀ ਢੰਗ ਨਾਲ ਵਿਵਹਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਕਿ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਵਿੱਚ ਸਵਾਰਿਆਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾ ਰਿਹਾ। ਇੱਥੋਂ ਤੱਕ ਕਈ ਡਰਾਈਵਰਾਂ ਅਤੇ ਕੰਡਕਟਰਾਂ ਦੀ ਲੜਾਈ ਕਰਨ ਦੀ ਵੀ ਸ਼ਿਕਾਇਤਾਂ ਵੀ ਮਿਲ ਚੁੱਕੀਆਂ ਹਨ। ਭੁੱਲਰ ਨੇ ਕਿਹਾ ਕਿ ਇਸ ਸਬੰਧੀ ਕਈ ਵੀਡੀਓਸ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋ ਚੁੱਕੀਆਂ ਹਨ।

ਭੁੱਲਰ ਨੇ ਕਿਹਾ ਕਿ ਇਹ ਸ਼ਿਕਾਇਤਾਂ ਵੀ ਮਿਲੀਆਂ ਹਨ ਕਿ ਬੱਸਾਂ ਦੇ ਡਰਾਇਵਰ ਕਈ ਸਟਾਪਜ਼ ਉੱਤੇ ਬੱਸਾਂ ਨਹੀਂ ਰੋਕਦੇ। ਜਿਸ ਕਾਰਨ ਸਵਾਰਿਆਂ ਪਰੇਸ਼ਾਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਵਹਾਰ ਕਾਰਨ ਲੋਕਾਂ ਵਿੱਚ ਗਲਤ ਅਸਰ ਜਾਂਦਾ ਹੈ ਅਤੇ ਵਿਭਾਗ ਦੇ ਅਕਸ ਉੱਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ।

ਭੁੱਲਰ ਨੇ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਚੈਕਿੰਗ ਵਧਾਉਣ ਦੇ ਨਾਲ-ਨਾਲ ਰੋਜ਼ਾਨਾ ਚੈਕਿੰਗ ਕਰਨ ਦੀ ਹਿਦਾਇਤ ਵੀ ਕੀਤੀ ਗਈ ਹੈ। ਉਨ੍ਹਾਂ ਹਿਦਾਇਤ ਕੀਤੀ ਕਿ ਸਰਕਾਰੀ ਬੱਸਾਂ ਦੇ ਡਰਾਇਵਰ ਅਤੇ ਕੰਡਕਟਰ ਸਵਾਰਿਆਂ ਨਾਲ ਸਹੀ ਵਿਵਹਾਰ ਕਰਨ। ਉਨ੍ਹਾਂ ਕਿਹਾ ਕਿ ਇਸ ਦੀ ਵੀ ਨਿਗਰਾਨੀ ਕੀਤੀ ਜਾਵੇ ਕਿ ਬੱਸਾਂ ਨੂੰ ਸਟਾਪਜ਼ ਉਤੇ ਰੋਕਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ। ਭੁੱਲਰ ਨੇ ਕਿਹਾ ਕਿ ਗੈਰ ਸਰਕਾਰੀ ਬੱਸਾਂ ਦੇ ਮਾਲਕ ਵੀ ਡਰਾਇਵਰ ਅਤੇ ਕੰਡਕਟਰਾਂ ਨੂੰ ਸਵਾਰਿਆਂ ਨਾਲ ਸਹੀ ਵਿਵਹਾਰ ਕਰਨ ਦੀ ਹਿਦਾਇਤਾਂ ਜਾਰੀ ਕਰਨ।

ਉਨ੍ਹਾਂ ਕਿਹਾ ਕਿ ਡਰਾਇਵਰ ਅਤੇ ਕੰਡਕਟਰ ਨੂੰ ਡਿਊਟੀ ਜੁਆਇਨ ਕਰਵਾਉਣ ਤੋਂ ਪਹਿਲਾਂ ਸਵਾਰਿਆਂ ਨਾਲ ਸਹੀ ਵਿਹਾਰ ਰੱਖਣ ਲਈ ਲਾਜ਼ਮੀ ਟਰੇਨਿੰਗ ਦਿੱਤੀ ਜਾਵੇ।

ਇਹ ਵੀ ਪੜ੍ਹੋ –  ਮੁੰਬਈ ਪੁਲਿਸ ਨੇ ਲਗਾਇਆ ਪਤਾ, ਆਈਸਕਰੀਮ ‘ਚੋਂ ਨਿਕਲੀ ਉਂਗਲੀ ਕਿਸ ਦੀ ਸੀ