Lok Sabha Election 2024 Punjab

ਲਾਲਜੀਤ ਭੁੱਲਰ ਨੇ ਫਿਰ ਦਿੱਤਾ ਵਿਵਾਦਤ ਬਿਆਨ, ਗਰਮਾਈ ਸਿਆਸਤ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਪ੍ਰਚਾਰ ਦੌਰਾਨ ਕਈ ਲੀਡਰਾਂ ਵੱਲੋਂ ਵਿਵਾਦਤ ਬਿਆਨ ਦਿੱਤੇ ਜਾ ਰਹੇ ਹਨ। ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਵਿਵਾਦਤ ਬਿਆਨ ਦਿੱਤਾ ਹੈ, ਜਿਸ ਨਾਲ ਸਿਆਸਤ ਗਰਮਾ ਗਈ ਹੈ। ਚੋਣ ਪ੍ਰਚਾਰ ਵਿੱਚ ਲਾਲਜੀਤ ਭੁੱਲਰ ਇੰਨੇ ਗਵਾਚ ਗਏ ਕਿ ਉਨ੍ਹਾਂ ਨੂੰ ਬੋਲਣ ਦੀ ਕੋਈ ਸੁੱਧ ਨਹੀਂ ਰਹੀ। ਲਾਲਜੀਤ ਭੁੱਲਰ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਦੀ ਤੁਲਨਾ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤੀ।

ਇਸ ਵੀਡੀਓ ਵਿੱਚ ਲਾਲਜੀਤ ਭੁੱਲਰ ਕਹਿ ਰਹੇ ਹਨ ਕਿ ”ਲੋਕਾਂ ਦੀ ਕੋਈ ਕਦਰ ਨਹੀਂ…ਤੇ ਸਾਧ ਸੰਗਤ ਪੱਟੀ ਹਲਕੇ ਨੂੰ…ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ…ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮਾਣ ਬਖਸ਼ਿਆ ਹੈ…ਇਹ ਬੜਾ ਵੱਡਾ ਮਾਣ ਬਖਸ਼ਿਆ ਹੈ।”

ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਲਾਲਜੀਤ ਭੁੱਲਰ ਗੱਡੀ ਵਿੱਚ ਬੈਠ ਕੇ ਕੀਤੇ ਜਾ ਰਹੇ ਹਨ ਅਤੇ ਉਹ ਕੇਜਰੀਵਾਲ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਰਹੇ ਹਨ। ਲਾਲਜੀਤ ਭੁੱਲਰ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਲਾਲਜੀਤ ਭੁੱਲਰ ਰਾਮਗੜੀਆਂ ਅਤੇ ਸੁਨਿਆਰੇ ਭਾਈਚਾਰੇ ਪ੍ਰਤੀ ਵਿਵਾਦਤ ਬਿਆਨ ਦੇ ਚੁੱਕੇ ਹਨ।

ਇਹ ਵੀ ਪੜ੍ਹੋ –  ਜਗਰਾਉਂ ‘ਚ ਮਹਾਪੰਚਾਇਤ ‘ਚ ਪਹੁੰਚੇ ਕਿਸਾਨ ਆਗੂ, PM ਮੋਦੀ ਨੂੰ ਘੇਰਨ ਲਈ ਬਣਾਉਣਗੇ ਰਣਨੀਤੀ