Punjab

ਲਖਵੀਰ ਲੰਡਾ ਨੇ ਲਈ ਤਰਨਤਾਰਨ ਮਾਮਲੇ ਦੀ ਜ਼ਿੰਮੇਵਾਰੀ, ਜਾਣੋ ਪੂਰਾ ਮਾਮਲਾ

Tarn Taran case

ਤਰਨ ਤਾਰਨ ਦੇ ਪਿੰਡ ਰਸੂਲਪੁਰ ‘ਚ ਗੁਰਜੰਟ ਸਿੰਘ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਗੈਂਗਸਟਰ ਲਖਬੀਰ ਲੰਡਾ ਨੇ ਤਰਨਤਾਰਨ ਵਿਚ ਕਪੜਾ ਵਪਾਰੀ ਗੁਰਜੰਟ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਇੱਕ ਨਿੱਜੀ ਚੈਨਲ ਦੀ ਰਿਪੋਰਟ ਦੇ ਮੁਤਾਬਿਕ ਲਖੀਬੀਰ ਲੰਡਾ ਨੇ ਫੇਸਬੁੱਕ ’ਤੇ ਪੋਸਟ ਪਾਈ ਹੈ। ਉਸਨੇ ਪੋਸਟ ਕਰਦਿਆਂ ਲਿਖਿਆ ਹੈ ਕਿ  ਗੁਰਜੰਟ ਪੁਲਿਸ ਵਿੱਚ ਭਰਤੀ ਹੋਇਆ ਸੀ, ਉਸ ਨੇ ਮੇਰੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ।

ਉਹ (ਗੁਰਜੰਟ) ਪੁਲਿਸ ਵਿੱਚ ਭਰਤੀ ਹੋਇਆ ਸੀਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ ਅਤੇ ਇਕ ਦੋਸਤ ਦੇ ਕਹਿਣ ‘ਤੇ ਉਸ ਨੂੰ ਬਿਨਾਂ ਪੈਸੇ ਲਏ ਛੱਡ ਦਿੱਤਾ ਸੀ। ਉਸ ਨੇ ਅੱਗੇ ਕਿਹਾ ਕਿ ਗੁਰਜੰਟ ਪੁਲਿਸ ਦਾ ਦਲਾਲ ਬਣ ਚੁੱਕਾ ਸੀ।ਅਸੀਂ ਕਿਸੇ ਵੀ ਦਲਾਲ ਨੂੰ ਨਹੀਂ ਬਖਸ਼ਾਂਗੇ। ਗੁਰਜੰਟ ਵੱਲੋਂ ਕੀਤਾ ਗਿਆ ਕੰਮ (ਕਤਲ) ਸ਼ਾਂਤੀਪੂਰਵਕ ਕੀਤਾ ਗਿਆ ਹੈ।


ਪੁਲਿਸ ਨੂੰ ਆਪਣਾ ਕੰਮ ਕਰਨ ਦਿਓ। ਜੇਕਰ ਪੁਲਿਸ ਸਾਡੇ ਘਰਾਂ ‘ਚ ਜਾ ਕੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਤਾਂ ਆਉਣ ਵਾਲੇ ਸਮੇਂ ‘ਚ ਅਗਲੀ ਵਾਰ ਤੁਹਾਡੇ ਘਰਾ ਵਿੱਚ ਜਾਵਾਂਗੇ । ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਨੇ ਸਾਡੇ 35,40 ਨੌਜਵਾਨਾਂ ਨੂੰ ਦਲਾਲਾਂ ਦੀ ਸ਼ਹਿ ‘ਤੇ ਜੇਲ੍ਹਾਂ ‘ਚ ਡੱਕ ਦਿੱਤਾ ਹੈ, ਜੋ ਬੇਕਸੂਰ ਹਨ। ਪੁਲਿਸ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੇ 35 ਤੋਂ 40 ਬੇਕਸੂਰ ਕੈਦੀ ਜੇਲ੍ਹਾਂ ਵਿੱਚ ਬੰਦ ਹਨ ਅਤੇ ਤੁਸੀਂ ਇਸ ਦਲਾਲ ਦੇ ਕਹਿਣ ‘ਤੇ ਹੀ ਫੜੇ ਹਨ, ਅਸੀਂ ਤੁਹਾਨੂੰ ਵੀ ਨਹੀਂ ਛੱਡਾਂਗੇ।

ਤਰਨ ਤਾਰਨ ‘ਚ ਦਿਨ ਦਿਹਾੜੇ ਹੋਇਆ ਇਹ ਕਾਰਾ, ਦਿਲ ਦਹਿਲਾਉਣ ਵਾਲੀ CCTV ਆਈ ਸਾਹਮਣੇ

ਦੱਸ ਦਈਏ ਕਿ  ਤਰਨ ਤਾਰਨ-ਅੰਮ੍ਰਿਤਸਰ-ਬਠਿੰਡਾ ਕੌਮੀ ਰਾਹ ’ਤੇ ਪਿੰਡ ਦੀਨਪੁਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ 20 ਲੱਖ ਦੀ ਫਿਰੌਤੀ ਮੰਗ ਰਿਹਾ ਸੀ ਤੇ ਪੈਸੇ ਨਾ ਮਿਲਣ ‘ਤੇ ਦੋ ਵਿਅਕਰੀਆਂ ਵੱਲੋਂ ਅੱਜ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਉਰਫ ਜੰਟਾ (32) ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਰਸੂਲਪੁਰ ਵਜੋਂ ਹੋਈ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਨੈਸ਼ਨਲ ਹਾਈਵੇ ਅਧੀਨ ਆਉਂਦੇ ਪਿੰਡ ਦੀਨਪੁਰ ਵਿਖੇ ਰੈਡੀਮੇਡ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਐੱਸਐੱਸਪੀ ਰਣਜੀਤ ਸਿੰਘ ਅਨੁਸਾਰ ਹਮਲਾਵਰਾਂ ਦੀ ਪਛਾਣ ਅਜਮੀਤ ਸਿੰਘ ਵਾਸੀ ਨੌਸ਼ਿਹਰਾ ਪੰਨੂੰਆਂ ਤੇ ਗੁਰਕੀਰਤ ਸਿੰਘ ਘੁੱਗੀ ਵਾਸੀ ਸ਼ੇਰੋਂ ਦੇ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਥਾਣਾ ਸਦਰ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਭਤੀਜੇ ਅਰਸ਼ਦੀਪ ਸਿੰਘ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਮਿਲ ਕੇ ਗੁਰਜੰਟ ਦੀ ਕਥਿਤ ਤੌਰ ’ਤੇ ਹੱਤਿਆ ਕਰਵਾਈ ਹੈ ਕਿਉਂਕਿ ਦੋਵਾਂ ਦੇ ਪਰਿਵਾਰਾਂ ਵਿਚਾਲੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ।

ਜਿਸ ਮੌਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ,ਦੋਵੇਂ ਦੋਸ਼ੀ ਦੁਕਾਨ ‘ਤੇ ਗਾਹਕ ਬਣ ਕੇ ਆਏ ਅਤੇ ਕੱਪੜਿਆਂ ਨੂੰ ਦੇਖਦੇ ਰਹੇ।ਮੌਕਾ ਮਿਲਦਿਆਂ ਹੀ ਦੋਵਾਂ ਨੇ ਗੁਰਜੰਟ ਸਿੰਘ ‘ਤੇ ਕਰੀਬ ਪੰਦਰਾਂ ਰਾਉਂਡ ਫਾਇਰ ਕੀਤੇ। ਗੋਲੀਆਂ ਲੱਗਣ ਦੇ ਨਾਲ ਦੁਕਾਨਦਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਨ ਲੀਡਰ ਬਿਕਰਮ ਸਿੰਘ ਮਜੀਠਿਆ ਨੇ ਟਵਿਟ ਕੀਤਾ ਹੈ ਇਹ ਹੈ ‘ਬਦਲਾਵ ਵਾਲੀ’ ਆਮ ਆਦਮੀ ਸਰਕਾਰ ਦੀ ਅਮਨ-ਕਾਨੂੰਨ ਦੀ ਸਥਿਤੀ। ਤਰਨਤਾਰਨ ਵਿਖੇ ਗੈਂਗਸਟਰਾਂ ਨੂੰ ਫਿਰੌਤੀ ਦੇ ਪੈਸੇ ਦੇਣ ਤੋਂ ਇਨਕਾਰ ਕਰਨ ਕਾਰਨ ਇੱਕ ਹੋਰ ਨਿਰਦੋਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।