The Khalas Tv Blog India ਲਖੀਮਪੁਰ ਖੀਰੀ ਮਾਮਲਾ : SIT ਨੇ ਦਾਇਰ ਕੀਤੀ ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ
India Punjab

ਲਖੀਮਪੁਰ ਖੀਰੀ ਮਾਮਲਾ : SIT ਨੇ ਦਾਇਰ ਕੀਤੀ ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲਖੀਮਪੁਰ ਖੀਰੀ ਹਿੰ ਸਾ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੀ ਐੱਸਆਈਟੀ ਨੇ ਅੱਜ ਆਪਣੀ ਚਾਰਜਸ਼ੀਟ ਦਾਖਿਲ ਕੀਤੀ ਹੈ। ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਨੂੰ ਸੀਜੇਐੱਮ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਸੀਨੀਅਰ ਪ੍ਰੋਸੀਕਿਊਸ਼ਨ ਅਫ਼ਸਰ ਐੱਸਪੀ ਯਾਦਵ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਹੋਈ ਹੈ ਅਤੇ ਇਸ ਵਿੱਚ ਇੱਕ ਹੋਰ ਦੋ ਸ਼ੀ ਵੀਰੇਂਦਰ ਸ਼ੁਕਲ ਦਾ ਨਾਂ ਸ਼ਾਮਿਲ ਕੀਤਾ ਗਿਆ ਹੈ ਜਿਸ ‘ਤੇ ਸਬੂਤ ਨਸ਼ਟ ਕਰਨ ਦਾ ਦੋ ਸ਼ ਲੱਗਾ ਹੈ। ਹੁਣ ਇਸ ਮਾਮਲੇ ਵਿੱਚ ਕੁੱਲ ਦੋ ਸ਼ੀਆਂ ਦੀ ਗਿਣਤੀ 14 ਹੋ ਗਈ ਹੈ।

ਚਾਰਜਸ਼ੀਟ ਕਿਸੇ ਵੀ ਹਾਲਤ ਵਿੱਚ ਜਲਦ ਤੋਂ ਜਲਜ ਦਾਖਿਸ ਹੋਣੀ ਸੀ ਕਿਉਂਕਿ ਉਸਨੂੰ ਦਾਖਲ ਕਰਨ ਦੀ 90 ਦਿਨ ਦੀ ਮਿਆਦ ਸਮਾਪਤ ਹੋ ਰਹੀ ਸੀ। ਜੇਕਰ ਐੱਸਆਈਟੀ ਇਸ ਤਰ੍ਹਾਂ ਨਾ ਕਰਦੀ ਤਾਂ ਸਾਰੇ ਦੋ ਸ਼ੀਆਂ ਦੇ ਲਈ ਜ਼ਮਾਨਤ ਲੈਣ ਲਈ ਕਾਨੂੰਨੀ ਰਸਤੇ ਖੁੱਲ੍ਹ ਸਕਦੇ ਸਨ। ਤੁਹਾਨੂੰ ਦੱਸ ਦੇਈਏ ਕਿ ਤਿੰਨ ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇਵਿੱਚ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਬੀਜੇਪੀ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਨਾਲ ਜੁੜੇ ਲੋਕਾਂ ਨੇ ਗੱਡੀ ਚੜਾ ਦਿੱਤਾ ਸੀ, ਜਿਸ ਵਿੱਚ ਕਈ ਕਿਸਾਨਾਂ ਦੀ ਮੌ ਤ ਹੋ ਗਈ ਸੀ।

Exit mobile version