India Punjab

ਰਾਜੇਵਾਲ ਨੇ ਦੱਸੀਆਂ ਕਿ ਸਾਨੀ ਅੰਦੋ ਲਨ ਦੌਰਾਨ ਲੋਕਾਂ ਦੀਆਂ ਦੋ ਇੱਛਾਵਾਂ ਕੀ ਸਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕਦੇ ਵੀ ਖੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਕਿਹਾ। ਰਾਜਨੀਤੀ ਤੋਂ ਹੁਣ ਲੋਕਾਂ ਦਾ ਵਿਸ਼ਵਾਸ਼ ਉੱਠ ਗਿਆ ਹੈ। ਅੰਦੋਲਨ ਦੌਰਾਨ ਲੋਕਾਂ ਦੀਆਂ ਦੋ ਇੱਛਾਵਾਂ ਸਨ : ਅੰਦੋਲਨ ਜਿੱਤਿਆ ਜਾਵੇ ਤੇ ਗੰਦੀ ਰਾਜਨੀਤੀ ਸਾਫ਼ ਕੀਤੀ ਜਾਵੇ। ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਯੂਥ ਅੰਦਰ ਨਾਰਾਜ਼ਗੀ ਹੈ। ਰਾਜੇਵਾਲ ਨੇ ਕਿਹਾ ਕਿ 22 ਜਥੇਬੰਦੀਆਂ ਚੋਣ ਲੜ੍ਹਣਗੀਆਂ। ਸੰਯੁਕਤ ਸਮਾਜ ਮੋਰਚਾ ਸਿਰਫ਼ ਕਿਸਾਨਾਂ ਤੱਕ ਸੀਮਿਤ ਨਹੀਂ ਹੈ। ਸਾਡੀ ਪਾਰਟੀ ਨੇ ਚੋਣ ਨਿਸ਼ਾਨ ਲਈ ਅਪਲਾਈ ਕੀਤਾ ਹੋਇਆ ਹੈ। ਅਸੀਂ 117 ਸੀਟਾਂ ‘ਤੇ ਚੋਣ ਲੜ੍ਹਣ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ MSP ਦੀ ਲੜਾਈ ਇੱਕ ਦਿਨ ਵਿੱਚ ਖ਼ਤਮ ਹੋਣ ਵਾਲੀ ਨਹੀਂ।

ਰਾਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਹੈ। ਅਜੇ ਗੱਠਜੋੜ ਬਾਰੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਆਪ ਆਪਣੇ ਉਮੀਦਵਾਰ ਵਾਪਸ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਗੱਠਜੋੜ ਨਹੀਂ ਹੁੰਦਾ ਤਾਂ 117 ਸੀਟਾਂ ‘ਤੇ ਚੋਣ ਲੜਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਯੂਥ ਅੰਦਰ ਨਰਾਜ਼ਗੀ ਹੈ।