‘ਦ ਖ਼ਾਲਸ ਬਿਊਰੋ : ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬੀਤੇ ਦਿਨ ਬਾਬਾ ਫ਼ਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੂੰ ਮਰੀਜਾਂ ਵਾਲੇ ਬੈੱਡ ਉਤੇ ਪੈਣ ਲਈ ਆਖਣ ਮਗਰੋਂ ਉਪ ਕੁਲਪਤੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਮਗਰੋਂ ਵਿਰੋਧੀ ਧਿਰਾਂ ਨੇ ਆਪ ਸਰਕਾਰ ਨੂੰ ਘੇਰਿਆ ਹੋਇਆ ਹੈ।
ਉੱਥੇ ਹੀ ਸਮਾਜ ਸੇਵੀ ਲੱਖਾ ਸਿਧਾਣਾ ਨੇ ਇਸ ਮੁੱਦੇ ਨੂੰ ਲੈ ਕੇ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵੀਸੀ 2014 ਤੋਂ ਇਥੇ ਤਾਇਨਾਤ ਹੈ ਤੇ ਵਿਵਾਦਾਂ ਵਿਚ ਰਹਿਣ ਦੇ ਬਾਵਜੂਦ ਅੱਜ ਤੱਕ ਇਸ ਨੂੰ ਕੋਈ ਹਿਲਾ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਮਾੜੇ ਪ੍ਰਬੰਧ ਲਈ ਵੀਸੀ ਜ਼ਿੰਮੇਵਾਰ ਕਿਉਂ ਨਹੀਂ?
ਉਨ੍ਹਾਂ ਕਿਹਾ ਕਿ ਇਹ ਵੀਸੀ ਲਗਾਤਾਰ ਵਿਵਾਦਾਂ ਵਿਚ ਘਿਰਿਆ ਰਿਹਾ ਹੈ ਪਰ ਕੋਈ ਵੀ ਸਰਕਾਰ ਇਸ ਨੂੰ ਹੱਥ ਨਹੀਂ ਪਾ ਸਕੀ। ਲੱਖਾ ਸਿਧਾਣਾ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਹੱਕ ‘ਚ ਹਨ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਪਰ ਵਿਰੋੇਧੀ ਧਿਰਾਂ ਇਸ ਮੁੱਦੇ ਉਤੇ ਸਿਆਸਤ ਕਰ ਰਹੀਆਂ ਹਨ। ਹੁਣ ਭਗਵੰਤ ਮਾਨ ਇਸ ਮੁੱਦੇ ਉਤੇ ਝੁਕਣਗੇ ਜਾਂ ਪੰਜਾਬ ਦੇ ਲੋਕਾਂ ਨਾਲ ਖੜ੍ਹਨਗੇ, ਇਹ ਸਮਾਂ ਦੱਸੇਗਾ।
ਲੱਖਾ ਸਿਧਾਣਾ ਨੇ ਕਿਹਾ ਕਿ ਇਸ ਵੀਸੀ ਨੇ ਪਿਛਲੇ ਸਮੇਂ ਕਈ ਵੱਡੇ ਕਥਿਤ ਘੁਟਾਲੇ ਕੀਤੇ ਹਨ, ਕੀ ਮੁੱਖ ਮੰਤਰੀ ਉਨ੍ਹਾਂ ਦੀ ਜਾਂਚ ਕਰਵਾਉਗੇ। ਇਨ੍ਹਾਂ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਨੂੰ ਹਿੰਮਤ ਵਿਖਾਉਣੀ ਚਾਹੀਦੀ ਹੈ। ਵਿਰੋਧੀ ਧਿਰਾਂ ਇਸ ਮੁੱਦੇ ਉਤੇ ਸਿਆਸਤ ਕਰ ਰਹੀਆਂ ਹਨ। ਸਰਕਾਰ ਦਬਾਅ ਅੱਗੇ ਝੁਕਦੀ ਜਾਪ ਰਹੀ ਸੀ। ਉਨ੍ਹਾਂ ਪੰਜਾਬ ਦੇ ਲੋਕਾਂ ਨੰ ਹਲੂਣਦਿਆਂ ਕਿਹਾ ਕਿ ਸਿਹਤ ਮੰਤਰੀ ਦਾ ਸਾਥ ਦਿਓ, ਜਿਸ ਨੇ ਇਸ ਉਚੀ ਪਹੁੰਚ ਵਾਲੇ ਵੀਸੀ ਨੂੰ ਹੱਥ ਪਾਇਆ ਹੈ।