India

ਇਸ ਮਹਿਲਾ ਕਾਂਸਟੇਬਲ ਨੇ ਕੀਤਾ ਅਜਿਹਾ ਕੰਮ, ਸੁਣ ਕੇ ਤੁਸੀਂ ਵੀ ਦਿਓਗੇ ਸ਼ਾਬਾਸ਼ੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁੰਬਈ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਇਸ ਕਾਂਸਟੇਬਲ ਨੂੰ ਸ਼ਾਬਾਸ਼ੀ ਦਿਓਗੇ। ਰਿਹਾਨਾ ਸ਼ੇਖ ਨਾਂ ਦੀ ਇਸ ਮਹਿਲਾ ਕਾਂਸਟੇਬਲ ਨੇ ਮਹਾਰਾਸ਼ਟਰ ਵਿਚ 50 ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ, ਜਿਹੜੇ ਕੋਰੋਨਾ ਮਹਾਂਮਾਰੀ ਜਾਂ ਕਿਸੇ ਹੋਰ ਕਾਰਨ ਅਨਾਥ ਹੋ ਗਏ ਹਨ, ਤੇ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ।

ਇਸ ਮਹਿਲਾ ਕਾਂਸਟੇਬਲ ਨੇ ਕਿਹਾ ਹੈ ਕਿ ਇਹ ਇਨ੍ਹਾਂ ਬੱਚਿਆਂ ਦਾ 10ਵੀਂ ਕਲਾਸ ਤੱਕ ਦਾ ਖਰਚਾ ਵੀ ਚੁੱਕੇਗੀ।ਇਸ ਮਹਿਲਾ ਕਾਂਸਟੇਬਲ ਦੇ ਦੋਸਤਾਂ ਨੇ ਇਸਨੂੰ ਸਕੂਲ ਦੀਆਂ ਕੁੱਝ ਤਸਵੀਰਾਂ ਦਿਖਾਈਆਂ ਸਨ, ਜਿਸ ਤੋਂ ਬਾਅਦ ਉਸਨੇ ਇਹ ਫੈਸਲਾ ਲਿਆ ਹੈ।

ਜਾਣਕਾਰੀ ਅਨੁਸਾਰ ਬਾਲ ਅਧਿਕਾਰਾਂ ਲਈ ਰਾਸ਼ਟਰੀ ਕਮਿਸ਼ਨ ਯਾਨੀ ਐਨਸੀਪੀਸੀਆਰ ਨੇ 7 ਜੂਨ ਨੂੰ ਸੁਪਰੀਮ ਕੋਰਟ ਵਿੱਚ ਜਾਣਕਾਰੀ ਦਿੱਤੀ ਸੀ ਕਿ 5 ਜੂਨ ਤੱਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 30 ਹਜ਼ਾਰ 071 ਬੱਚੇ ਅਨਾਥ ਹੋਏ ਸਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਬੱਚੇ ਮਹਾਂਮਾਰੀ ਦੇ ਕਾਰਨ ਆਪਣੇ ਮਾਪਿਆਂ ਦੀ ਮੌਤ ਜਾਂ ਛੱਡ ਜਾਣ ਕਾਰਨ ਇਕੱਲੇ ਰਹੇ ਗਏ ਹਨ।