ਬਿਊਰੋ ਰਿਪੋਰਟ : ਪੰਜਾਬ ਵਿੱਚ ਸਾਰੇ ਟੋਲ ਪਲਾਜ਼ਾ ‘ਤੇ ਟੈਕਸ 31 ਮਾਰਚ ਦੀ ਰਾਤ ਤੋਂ ਵਧਾਉਣ ਦੀ ਖ਼ਬਰ ਵਿਚਾਲੇ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ । ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਦਾ ਟੈਕਸ 31 ਮਾਰਚ ਦੀ ਰਾਤ ਤੋਂ ਨਹੀਂ ਵਧੇਗਾ । ਇਸ ਦੇ ਪਿੱਛੇ ਵਜ੍ਹਾ ਹੈ ਕਿ ਇਸ ਟੋਲ ‘ਤੇ ਟੈਕਸ ਸਤੰਬਰ ਮਹੀਨੇ ਵਿੱਚ ਹੀ ਵੱਧ ਗਿਆ ਸੀ । ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸੇ ਤਰ੍ਹਾਂ ਦੇ ਟੈਕਸ ਦਾ ਵਾਧਾ ਨਹੀਂ ਹੋਵੇਗਾ । ਮੈਨੇਜਰ ਨੇ ਕਿਹਾ ਸਤੰਬਰ ਮਹੀਨੇ ਵਿੱਚ ਜਦੋਂ ਟੋਲ ਵਧਿਆ ਸੀ ਤਾਂ ਪਹਿਲਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ । ਉਸ ਦੇ ਬਾਅਦ ਰੇਟ ਵਧਾਏ ਗਏ ਸਨ । ਉਨ੍ਹਾਂ ਨੇ ਦੱਸਿਆ ਕੀ ਸਾਡੀ ਕੰਪਨੀ ਦਾ ਠੇਕਾ ਮਈ ਮਹੀਨੇ ਤੱਕ ਦਾ ਹੈ,ਉਸ ਤੋਂ ਬਾਅਦ ਅਗਲਾ ਟੈਂਡਰ ਲੱਗਣ ਦੀ ਕਾਰਵਾਈ ਸ਼ੁਰੂ ਹੋਵੇਗੀ । ਫਿਲਹਾਲ ਲੋਕ ਟੋਲ ਦੀ ਪੁਰਾਣੀ ਕੀਮਤ ਹੀ ਦੇਣਗੇ ।
ਲੋਕਾਂ ਦੇ ਲਈ ਰਾਹਤ
ਤੁਹਾਨੂੰ ਦੱਸ ਦੇਇਏ ਕਿ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿਗਾ ਟੋਲ ਹੈ । ਇੱਥੋ ਜਾਣ ਦੇ ਲਈ 150 ਰੁਪਏ ਦੇਣੇ ਹੁੰਦੇ ਹਨ । ਜੇਕਰ ਆਉਣ ਜਾਣ ਦਾ ਟੈਕਸ ਇਕੱਠਾ ਦੇਣਾ ਹੋਵੇ ਤਾਂ 225 ਰੁਪਏ ਲੱਗ ਦੇ ਹਨ । ਜੇਕਰ ਕਿਸੇ ਗੱਡੀ ਕੋਲ ਫਾਸਟ ਟੈਗ ਨਹੀਂ ਹੈ ਤਾਂ ਜੇਬ੍ਹ ‘ਤੇ ਹੋਰ ਵਾਧੂ ਭਾਰ ਪਏਗਾ, 300 ਰੁਪਏ ਨਕਦ ਇੱਕ ਪਾਸੇ ਦੇ ਦੇਣੇ ਹੋਣਗੇ। ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਡੋਵਾਲ ਟੋਲ ਟੈਕਸ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾਵੇ ਤਾਂਕਿ ਲੋਕਾਂ ਨੂੰ ਰਾਹਤ ਮਿਲ ਸਕੇ।