India

ਲੱਦਾਖ ‘ਚ ਭਿਆਨਕ ਹਾਦਸਾ,5 ਜਵਾਨ ਸ਼ਹੀਦ !

ਬਿਉਰੋ ਰਿਪੋਰਟ – ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਵਿੱਚ 5 ਜਵਾਨ ਹਾਦਸੇ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ ਹਨ । ਮਿਲਟ੍ਰੀ ਅਭਿਆਸ ਦੇ ਦੌਰਾਨ 28 ਜੂਨ ਦੀ ਰਾਤ JCO ਸਮੇਤ 5 ਜਵਾਨ ਦੀ ਮੌਤ ਹੋ ਗਈ । ਇਹ ਜਵਾਨ T-20 ਟੈਂਕ ‘ਤੇ ਸ਼ਯੋਗ ਨਦੀ ਪਾਰ ਕਰ ਰਹੇ ਸਨ । ਨਦੀ ਵਿੱਚ ਅਚਾਨਕ ਪਾਣੀ ਵੱਧਣ ਨਾਲ ਟੈਂਕ ਫਸ ਗਿਆ ਅਤੇ ਜਵਾਨਾਂ ਦੀ ਮੌਤ ਹੋ ਗਈ । ਬਚਾਅ ਦੇ ਲਈ ਟੀਮਾਂ ਵੀ ਪਹੁੰਚਿਆ ਸਨ ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ ।

ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ-ਸ਼ਨਿੱਚਰਵਾਰ ਰਾਤ 1 ਵਜੇ ਚੀਨ ਸਰੱਹਦ ਦੇ ਨਾਲ ਲੱਗਦੇ LAC ਦੇ ਚੁਸ਼ੂਲ ਵਿੱਚ 148 ਕਿਲੋਮੀਟਰ ਦੂਰ ਮੰਦਰ ਮੋੜ ਦੇ ਕੋਲ ਹੋਈ । ਪੰਜੋ ਜਵਾਨਾਂ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ । ਹਾਦਸੇ ਵਿੱਚ ਸ਼ਹੀਦ ਹੋਏ ਜਵਾਨਾਂ ਦਾ ਨਾਂ ਰਿਸਾਲਦਾਰ MRK ਰੇੱਡੀ,ਦਫਾਦਾਰ ਭੁਪਿੰਦਰ ਨੇਗੀ,ਲਾਂਸ ਦਫਾਦਾਰ ਅਕਦੁਮ ਤੈਯਬਮ,ਹਵਲਦਾਰ ਏ ਖਾਨ ਅਤੇ ਨਾਗਰਾਜ ਪੀ ।

ਆਮਤੌਰ ‘ਤੇ T-20 ਟੈਂਕ ‘ਤੇ ਕਮਾਂਡਰ,ਇੱਕ ਗੰਨਰ ਅਤੇ ਇੱਕ ਡ੍ਰਾਈਵਰ ਹੁੰਦਾ ਹੈ,ਪ੍ਰੈਕਟਿਸ ਦੇ ਦੌਰਾਨ 5 ਜਵਾਨ ਸਵਾਰ ਸਨ । ਰਿਪੋਰਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਦੀ ਦੇ ਉਪਰੀ ਇਲਾਕੇ ਵਿੱਚ ਮੀਂਹ ਦੀ ਵਜ੍ਹਾ ਕਰਕੇ ਪਾਣੀ ਵੱਧ ਗਿਆ । T-72 ਟੈਂਕ 5 ਮੀਟਰ (16.4 ਫੁੱਟ ) ਗਹਿਰੀ ਨਦੀ ਪਾਰ ਕਰਨ ਦੀ ਤਾਕਤ ਰੱਖ ਦਾ ਹੈ ।