Sports

ਲਾਸ ਏਂਜਲਸ 2028 ਓਲੰਪਿਕ ਦਾ ਪੂਰਾ ਸ਼ਡਿਊਲ ਜਾਰੀ, ਕ੍ਰਿਕੇਟ ਦੀ 100 ਸਾਲ ਬਾਅਦ ਵਾਪਸੀ

ਬਿਊਰੋ ਰਿਪੋਰਟ (13 ਨਵੰਬਰ, 2025): ਲਾਸ ਏਂਜਲਸ 2028 ਓਲੰਪਿਕ ਖੇਡਾਂ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 14 ਜੁਲਾਈ ਨੂੰ ਹੋਵੇਗੀ। ਓਲੰਪਿਕ ਵਿੱਚ 100 ਸਾਲਾਂ ਬਾਅਦ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ। ਕ੍ਰਿਕੇਟ ਦੀਆਂ ਸਾਰੀਆਂ ਖੇਡਾਂ ਦੀ ਸ਼ੁਰੂਆਤ 12 ਜੁਲਾਈ ਤੋਂ ਹੀ ਹੋ ਜਾਵੇਗੀ ਅਤੇ ਫਾਈਨਲ 29 ਜੁਲਾਈ ਨੂੰ ਖੇਡਿਆ ਜਾਵੇਗਾ।

ਲੰਡਨ 2028 ਓਲੰਪਿਕ ਹੁਣ ਤੱਕ ਦਾ ਸਭ ਤੋਂ ਵੱਡਾ ਓਲੰਪਿਕ ਹੋਵੇਗਾ। LA28 ਦੇ ਸੀਈਓ (CEO) ਰੇਨਾਲਡ ਹੂਵਰ ਨੇ ਕਿਹਾ ਕਿ ਟਿਕਟਾਂ ਦੀ ਰਜਿਸਟ੍ਰੇਸ਼ਨ ਜਨਵਰੀ 2026 ਵਿੱਚ ਸ਼ੁਰੂ ਹੋਵੇਗੀ।

  • ਇਸ ਵਿੱਚ 36 ਵੱਖ-ਵੱਖ ਖੇਡਾਂ ਖੇਡੀਆਂ ਜਾਣਗੀਆਂ।
  • ਟੂਰਨਾਮੈਂਟ ਲਈ 49 ਸਥਾਨ (Venues) ਅਤੇ 18 ਜ਼ੋਨ (ਲਾਸ ਏਂਜਲਸ ਅਤੇ ਓਕਲਾਹੋਮਾ ਸਿਟੀ ਵਿੱਚ) ਤੈਅ ਕੀਤੇ ਗਏ ਹਨ।
  • ਓਪਨਿੰਗ ਸੈਰੇਮਨੀ (ਉਦਘਾਟਨੀ ਸਮਾਰੋਹ) 14 ਜੁਲਾਈ ਅਤੇ ਕਲੋਜ਼ਿੰਗ ਸੈਰੇਮਨੀ (ਸਮਾਪਤੀ ਸਮਾਰੋਹ) 30 ਜੁਲਾਈ ਨੂੰ ਹੋਵੇਗੀ।

ਮਹਿਲਾਵਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਤੀਨਿਧਤਾ

ਓਲੰਪਿਕ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਹਰ ਟੀਮ ਖੇਡ ਵਿੱਚ ਮਹਿਲਾਵਾਂ ਦੀਆਂ ਟੀਮਾਂ ਪੁਰਸ਼ਾਂ ਦੇ ਬਰਾਬਰ ਜਾਂ ਉਸ ਤੋਂ ਵੱਧ ਹੋਣਗੀਆਂ। ਕੁੱਲ ਖਿਡਾਰੀਆਂ ਵਿੱਚ 50.5% ਮਹਿਲਾਵਾਂ ਹੋਣਗੀਆਂ।

  • ਪਹਿਲਾ ਦਿਨ ਮਹਿਲਾਵਾਂ ਦੇ ਨਾਮ: ਓਲੰਪਿਕ ਦੇ ਪਹਿਲੇ ਦਿਨ ਮਹਿਲਾ ਟ੍ਰਾਇਥਲੋਨ, 100 ਮੀਟਰ ਅਤੇ ਸ਼ਾਟਪੁਟ (ਐਥਲੈਟਿਕਸ), ਜੂਡੋ (48 ਕਿਲੋ), ਫੈਂਸਿੰਗ, ਕਾਇਆਕ ਸਿੰਗਲ, ਰਗਬੀ ਸੈਵਨ ਅਤੇ 10 ਮੀਟਰ ਏਅਰ ਰਾਈਫਲ ਵਰਗੇ ਈਵੈਂਟਸ ਵਿੱਚ ਗੋਲਡ ਮੈਡਲ ਤੈਅ ਹੋਣਗੇ।
  • ਪਹਿਲੀ ਗੋਲਡ ਮੈਡਲ ਈਵੈਂਟ: ਲਾਸ ਏਂਜਲਸ ਵਿੱਚ ਪਹਿਲੀ ਗੋਲਡ ਮੈਡਲ ਈਵੈਂਟ ਟ੍ਰਾਇਥਲੋਨ ਹੋਵੇਗਾ, ਅਤੇ ਇਸ ਵਿੱਚ ਪਹਿਲੀ ਵਾਰ ਮਹਿਲਾ ਟ੍ਰਾਇਥਲੋਨ ਵਿੱਚ LA28 ਦੀ ਗੋਲਡ ਮੈਡਲਿਸਟ ਤੈਅ ਹੋਵੇਗੀ।

 ਮੁੱਖ ਖੇਡਾਂ ਦਾ ਸ਼ਡਿਊਲ

  • ਸਭ ਤੋਂ ਵੱਧ ਫਾਈਨਲ: ਓਲੰਪਿਕ 2028 ਦੇ 15ਵੇਂ ਦਿਨ ਸਭ ਤੋਂ ਵੱਧ 23 ਖੇਡਾਂ ਵਿੱਚ 26 ਫਾਈਨਲ ਖੇਡੇ ਜਾਣਗੇ।
  • ਤੈਰਾਕੀ (Swimming): ਇਹ ਦੂਜੇ ਹਫ਼ਤੇ ਵਿੱਚ ਹੋਵੇਗੀ ਅਤੇ LA28 ਦਾ ਆਖ਼ਰੀ ਗੋਲਡ ਮੈਡਲ ਕਲੋਜ਼ਿੰਗ ਸੈਰੇਮਨੀ ਤੋਂ ਠੀਕ ਪਹਿਲਾਂ ਸਵਿਮਿੰਗ ਵਿੱਚ ਦਿੱਤਾ ਜਾਵੇਗਾ।
  • ਵਾਪਸੀ ਅਤੇ ਡੈਬਿਊ: ਬੇਸਬਾਲ ਅਤੇ ਸੌਫਟਬਾਲ ਟੋਕੀਓ 2020 ਤੋਂ ਬਾਅਦ ਵਾਪਸ ਆਉਣਗੇ। ਇਸ ਤੋਂ ਇਲਾਵਾ ਫਲੈਗ ਫੁੱਟਬਾਲ ਅਤੇ ਸਕੁਐਸ਼ ਪਹਿਲੀ ਵਾਰ ਓਲੰਪਿਕ ਵਿੱਚ ਸ਼ਾਮਲ ਹੋਣਗੇ।