The Khalas Tv Blog Punjab ਬੇਅ ਦਬੀ ਖਿ ਲਾਫ਼ ਕੁੰਵਰ ਵਿਜੇ ਪ੍ਰਤਾਪ ਦੀ ਵਿਧਾਨ ਸਭਾ ‘ਚ ਵੱਡੀ ਮੰਗ,ਕਾਂਗਰਸ ਵੱਲੋਂ ਹਿਮਾਇਤ
Punjab

ਬੇਅ ਦਬੀ ਖਿ ਲਾਫ਼ ਕੁੰਵਰ ਵਿਜੇ ਪ੍ਰਤਾਪ ਦੀ ਵਿਧਾਨ ਸਭਾ ‘ਚ ਵੱਡੀ ਮੰਗ,ਕਾਂਗਰਸ ਵੱਲੋਂ ਹਿਮਾਇਤ

ਕੁੰਵਰ ਵਿਜੇ ਪ੍ਰਤਾਪ ਨੇ ਬੇਅ ਬਦੀ ਦੇ ਕਾਲ ਅਟੈਂਸ਼ਨ ਨੋਟਿਸ ਮੂਵ ਕੀਤਾ ਹੈ

ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ, ਕੋਟਕਪੂਰਾ ਤੇ ਬਹਿਬਲ ਕਲਾਂ ਗੋ ਲੀ ਕਾਂ ਡ ਦਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਗੂੰਝਿਆ, ਬੇਅ ਦਬੀ ਅਤੇ ਗੋ ਲੀ ਕਾਂ ਡ ਦੀ ਜਾਂਚ ਵਿੱਚ ਸ਼ਾਮਲ ਰਹੇ SIT ਦੇ ਸਾਬਕਾ ਮੈਂਬਰ ਅਤੇ ਮੌਜੂਦਾ ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਵਿੱਚ ਸਪੀਕਰ ਤੋਂ ਚਰਚਾ ਲਈ ਸਮਾਂ ਮੰਗਿਆ, ਜਿਸ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਿਮਾਇਤ ਵੀ ਕੀਤੀ ਗਈ ।

ਕੁੰਵਰ ਵਿਜੇ ਪ੍ਰਤਾਪ ਨੇ ਰੱਖੀ ਮੰਗ

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕੀ ਬਜਟ ਇਜਲਾਸ ਦੇ ਸ਼ੁਰੂਆਤ ਵਿੱਚ ਹੀ ਬੇਅ ਦਬੀ ਅਤੇ ਗੋ ਲੀ ਕਾਂ ਡ ‘ਤੇ ਚਰਚਾ ਕਰਨ ਲਈ ਕਾਲ ਅਟੈਂਸ਼ਨ ਨੋਟਿਸ ਦਿੱਤਾ ਸੀ ਪਰ ਹੁਣ ਤੱਕ ਇਸ ‘ਤੇ ਕੋਈ ਜਵਾਬ ਨਹੀਂ ਆਇਆ । ਆਪ ਵਿਧਾਇਕ ਨੇ ਮੰਗ ਕੀਤੀ ਕਿ ਸਪੀਕਰ ਭਾਵੇਂ ਵਿਧਾਨ ਸਭਾ ਦੇ ਮੌਜੂਦਾ ਸਮੇਂ ਵਿੱਚੋਂ ਅੱਧਾ ਘੰਟਾ ਇਸ ‘ਤੇ ਬਹਿਸ ਕਰਵਾਉਣ ਜਾਂ ਫਿਰ 30 ਮਿੰਟ ਲਈ ਵਿਧਾਨ ਸਭਾ ਦਾ ਸਮਾਂ ਵਧਾ ਕੇ ਇਸ ‘ਤੇ ਚਰਚਾ ਕਰਵਾਉਣ । ਹਾਲਾਂਕਿ ਸਪੀਕਰ ਵੱਲੋਂ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਪਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕੁੰਵਰ ਵਿਜੇ ਪ੍ਰਤਾਪ ਦੀ ਮੰਗ ਦੀ ਹਮਾਇਤ ਜ਼ਰੂਰ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਬੇਅ ਦਬੀ ਅਤੇ ਗੋ ਲੀ ਕਾਂ ਡ ਦੀ ਜਾਂਚ ਵਿੱਚ ਸ਼ਾਮਲ ਸਨ ਇਸ ਲਈ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਡਰੱਗ ਦੇ ਇੱਕ ਹੋਰ ਮਾਮਲੇ ਵਿੱਚ ਹੀ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਦੀ ਮੰਗ ਕੀਤੀ ਹੈ।

ਪ੍ਰਤਾਪ ਬਾਜਵਾ ਨੇ ਕੁੰਵਰ ਵਿਜੇ ਪ੍ਰਤਾਪ ਦੀ ਮੰਗ ਦੀ ਹਮਾਇਤ ਜ਼ਰੂਰ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਬੇਅ ਦਬੀ ਅਤੇ ਗੋ ਲੀ ਕਾਂ ਡ ਦੀ ਜਾਂਚ ਵਿੱਚ ਸ਼ਾਮਲ ਸਨ ਇਸ ਲਈ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਡਰੱਗ ਦੇ ਇੱਕ ਹੋਰ ਮਾਮਲੇ ਵਿੱਚ ਹੀ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਦੀ ਮੰਗ ਕੀਤੀ

ਡਰੱਗ ਮਾਮਲੇ ਵਿੱਚ ਜਾਂਚ ਦੀ ਮੰਗ

2020 ਵਿੱਚ ਅੰਮ੍ਰਿਤਸਰ ਪੁਲਿਸ ਨੇ ਗੁਜਰਾਤ ਤੋਂ ਭੇਜੀ ਗਈ 190 ਕਿਲੋਂ ਤੋਂ ਵੱਧ ਡਰੱ ਗ ਫੜੀ ਸੀ। ਇਸ ਮਾਮਲੇ ਵਿੱਚ ਅਕਾਲੀ ਦਲ ਦੇ ਇਕ ਮੈਂਬਰ ਦਾ ਨਾਂ ਵੀ ਸਾਹਮਣੇ ਆਇਆ ਸੀ, ਕੁੰਵਰ ਵਿਜੇ ਪ੍ਰਤਾਪ ਨੇ ਇਲ ਜ਼ਾਮ ਲਗਾਇਆ ਇਸ ਦੇ ਤਾਰ ਪੰਜਾਬ ਦੀ ਜੇ ਲ੍ਹ ਵਿੱਚ ਬੰਦ ਇੱਕ ਹੋਰ ਅਕਾਲੀ ਆਗੂ ਨਾਲ ਜੁੜ ਨੇ ਜਿਸ ਤੋਂ ਪੁੱਛ-ਗਿੱਛ ਹੋਣੀ ਚਾਹੀਦੀ ਹੈ,ਪਰ ਉਸ ਵੇਲੇ ਦੀ STF ਨੇ ਇਸ ਪੂਰੇ ਮਾਮਲੇ ਨੂੰ ਦਬਾ ਦਿੱਤਾ ਸੀ ।

Exit mobile version