ਬਿਉਰੋ ਰਿਪੋਰਟ : ਸਾਬਕਾ IPS ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਕੇ ਵੱਡਾ ਇਲਜ਼ਾਮ ਲਗਾਇਆ ਹੈ ਅਤੇ ਚੁਣੌਤੀ ਦਿੱਤੀ ਹੈ। ਕੁੰਵਰ ਵਿਜੇ ਪ੍ਰਤਾਪ ਦੇ ਬਿਆਨ ‘ਤੇ ਹੁਣ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀਐੱਮ ਨੂੰ ਘੇਰਿਆ ਹੈ । ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਤੁਸੀਂ 28 ਨਵੰਬਰ 2023 ਨੂੰ ਮੈਨੂੰ ਆਪਣੀ ਰਿਹਾਇਸ਼ ‘ਤੇ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ‘ਤੇ ਵਿਸਤਾਰਪੂਰਵਕ ਗੱਲ ਕੀਤੀ ਪਰ ਹੁਣ 2 ਮਹੀਨੇ ਹੋ ਗਏ ਹਨ ਤੁਹਾਡਾ PA ਵੀ ਮੇਰਾ ਫੋਨ ਨਹੀਂ ਚੁੱਕ ਦਾ ਹੈ ।
Dear @BhagwantMann brother if have any spare time from victimizing your political opponents thru state power plz focus and have the courtesy to reply to your @AamAadmiParty Mla Kunwar Vijay Partap Singh seeking justice for sacrilege cases-Khaira @INCIndia @INCPunjab pic.twitter.com/buVPMleXp5
— Sukhpal Singh Khaira (@SukhpalKhaira) January 27, 2024
ਸਿਰਫ਼ ਇੰਨਾਂ ਹੀ ਨਹੀਂ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਮੋਰਚੇ ਵਾਲੇ ਦੇ ਨਾਲ ਤੁਹਾਡਾ ਰਾਜੀਨਾਮਾ ਹੋ ਗਿਆ ਹੈ ਅਤੇ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਹੀ ਲੱਗਾ ਦਿੱਤਾ ਕਾਨੂੰਨੀ ਦਾਅ ਪੇਂਚ ਵਿੱਚ,ਦੋਸ਼ੀਆਂ ਦੇ ਵੱਡੇ ਵਕੀਲ ਸਾਹਿਬਾਨ ਜੋ ਕਿ ਅੱਜ ਤੁਹਾਡੀ ਸਰਕਾਰ ਵਿੱਚ ਵੱਡੇ ਸਰਕਾਰੀ ਵਕੀਲ ਬਣੇ ਹਨ,ਮੇਰੇ ਅਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਟੱਕਰ ਦੇ ਰਹੇ ਹਨ,ਮਿਲਦੇ ਹਾਂ 29 ਜਨਵਰੀ 2024 ਨੂੰ ਅਦਾਲਤ ਵਿੱਖੇ ਫਰੀਦਕੋਟ,ਪਰ ਇਹ ਸਾਰਾ ਹਿਸਾਬ ਕਿਤਾਬ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਹੈ,ਜਿੱਥੋਂ ਇਨਸਾਫ ਦੀ ਮੈਨੂੰ ਪੂਰੀ ਆਸ ਹੈ ਜੀ।
ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੀਜੀ ਵਾਰ ਪਿਤਾ ਬਣਨ ਦੀ ਵਧਾਈ ਦਿੰਦੇ ਹੋਏ ਕਿਹਾ ਤੁਹਾਡੇ ਘਰ ਮੁੰਡਾ ਹੋਵੇ ਜਾ ਕੁੜੀ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਸਾਨੂੰ ਬਹੁਤ ਖੁਸ਼ੀ ਹੋਵੇਗੀ । ਪਰ ਤੁਸੀਂ 21 ਜੂਨ 2021 ਨੂੰ ਮੇਰੀ ਪਾਰਟੀ ਵਿੱਚ ਜੁਆਇਨਿੰਗ ਦੌਰਾਨ ਵਾਅਦਾ ਕੀਤਾ ਸੀ ਇਨਸਾਫ ਦਾ, ਹੁਣ ਅਸੀਂ ਉੱਥੇ ਹੀ ਖੜਾਂ ਹੈ।
ਉਧਰ ਸੁਖਪਾਲ ਸਿੰਘ ਖਹਿਰਾ ਨੇ ਕੁੰਵਰ ਵਿਜੇ ਪ੍ਰਤਾਪ ਦੇ ਇਸੇ ਬਿਆਨ ਨੂੰ ਟੈਗ ਕਰਦੇ ਹੋਏ ਲਿਖਿਆ ‘ਮੇਰੇ ਭਰਾ ਭਗਵੰਤ ਮਾਨ ਜੇਕਰ ਤੁਹਾਨੂੰ ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲਾਖੋਰੀ ਦੀ ਵੇਲ ਮਿਲ ਗਈ ਹੈ ਤਾਂ ਆਪਣੇ ਵਿਧਾਇਕ ਕੁੰਵਰ ਵਿਜੇ ਦੀ ਗੱਲ ਦਾ ਨੋਟਿਸ ਲਿਓ ਅਤੇ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ ਲਈ ਕੰਮ ਕਰੋ ।