The Khalas Tv Blog International ਕੁਵੈਤ ਨੇ ਵਿਦੇਸ਼ੀਆਂ ਲਈ ਨਵਾਂ ਕਾਨੂੰਨ ਕੀਤਾ ਲਾਗੂ, ਕੰਮ ਕਰਨ ‘ਚ ਦਿੱਤੀ ਰਾਹਤ
International

ਕੁਵੈਤ ਨੇ ਵਿਦੇਸ਼ੀਆਂ ਲਈ ਨਵਾਂ ਕਾਨੂੰਨ ਕੀਤਾ ਲਾਗੂ, ਕੰਮ ਕਰਨ ‘ਚ ਦਿੱਤੀ ਰਾਹਤ

‘ਦ ਖ਼ਾਲਸ ਬਿਊਰੋ:- ਕੁਵੈਤ ਤੋਂ ਭਾਰਤੀਆਂ ਦੇ ਲਈ ਇੱਕ ਰਾਹਤ ਭਰੀ ਖ਼ਬਰ ਹੈ। ਕੁਵੈਤ ਦੀ ਸਰਕਾਰ ਨੇ ਇੱਕ ਕਾਨੂੰਨ ਤਿਆਰ ਕੀਤਾ ਹੈ ਜਿਸ ਵਿੱਚ ਵਿਦੇਸ਼ੀ ਲੋਕਾਂ ਨੂੰ ਕੁਵੈਤ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ।  ਕੁਵੈਤ ਆਪਣੇ ਨਾਗਰਿਕਾਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਵਿਚਾਲੇ ਰੁਜ਼ਗਾਰ ਦਾ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਗਰੇਜ਼ੀ ਅਖਬਾਰ ‘ਅਰਬ ਨਿਊਜ਼’ ਦੇ ਅਨੁਸਾਰ ਨਵੇਂ ਕਾਨੂੰਨ ਵਿੱਚ ਘਰੇਲੂ ਕਾਮਿਆਂ, ਗਲਫ ਕਾਰਪੋਰੇਸ਼ਨ ਕੌਂਸਲ ਦੇ ਮੈਂਬਰ ਦੇਸ਼ਾਂ ਦੇ ਨਾਗਰਿਕਾਂ, ਸਰਕਾਰੀ ਠੇਕਾ ਕਰਮਚਾਰੀਆਂ, ਡਿਪਲੋਮੈਟਾਂ ਅਤੇ ਕੁਵੈਤ ਦੇ ਨਾਗਰਿਕਾਂ ਦੇ ਰਿਸ਼ਤੇਦਾਰਾਂ ਨੂੰ ਕੋਟਾ ਪ੍ਰਣਾਲੀ ਤੋਂ ਬਾਹਰ ਰੱਖਿਆ ਜਾਵੇਗਾ।  ਸਥਾਨਕ ਅਖਬਾਰ ‘ਕੁਵੈਤ ਟਾਈਮਜ਼’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਕਾਨੂੰਨ ਦਾ ਉਦੇਸ਼ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਕੁਵੈਤ ਵਿੱਚ ਨੌਕਰੀ ਮਿਲਣ ਤੋਂ ਰੋਕਣਾ ਹੈ। ਹਾਲਾਂਕਿ, ਕੁੱਝ ਕੰਪਨੀਆਂ ਦੇ ਮਾਲਕਾਂ ਨੂੰ ਕੁੱਝ ਖਾਸ ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦੇਣ ਦੀ ਆਗਿਆ ਦਿੱਤੀ ਗਈ ਹੈ।

Exit mobile version