ਕੁਵੈਤ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਐਮਰਜੈਂਸੀ ਕਾਰਨ ਮੁੰਬਈ ਮੋੜਨਾ ਪਿਆ। ਜਹਾਜ਼ ਨੇ ਮੁੰਬਈ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਰਿਪੋਰਟਾਂ ਦੇ ਅਨੁਸਾਰ ਇਹ ਧਮਕੀ ਹੈਦਰਾਬਾਦ ਹਵਾਈ ਅੱਡੇ ਨੂੰ ਇਕ ਈ.ਮੇਲ ਰਾਹੀਂ ਭੇਜੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਜਹਾਜ਼ ਵਿਚ ਇਕ ਮਨੁੱਖੀ ਬੰਬ ਸਵਾਰ ਹੈ। ਬਾਅਦ ਵਿਚ ਜਹਾਜ਼ ਮੁੰਬਈ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ ਗਿਆ, ਜਿਥੇ ਯਾਤਰੀਆਂ ਨੂੰ ਉਤਾਰਿਆ ਗਿਆ ਅਤੇ ਜਹਾਜ਼ ਦੀ ਜਾਂਚ ਕੀਤੀ ਗਈ।
ਉਡਾਣ ਨੂੰ ਹਵਾਈ ਅੱਡੇ ‘ਤੇ ਇਕ ਅਲੱਗ-ਥਲੱਗ ਖੇਤਰ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਸੁਰੱਖਿਆ ਟੀਮਾਂ ਤਾਇਨਾਤ ਕੀਤੀਆਂ ਗਈਆਂ। ਫਿਲਹਾਲ ਉਡਾਣ ਵਿਚ ਬੰਬ ਬਰਾਮਦ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

