Punjab

ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਨਹੀਂ, ਸਿਆਸਤ ਕੀਤੀ – ਵਲਟੋਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਖਬਰ ‘ਤੇ ਕਿਹਾ ਕਿ ‘ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਹੀ ਕਰਤੂਤ ਸੀ ਜੋ ਸਾਹਮਣੇ ਆ ਗਈ। ਅਸੀਂ ਤਾਂ ਬਹੁਤ ਲੰਮੇ ਸਮੇਂ ਤੋਂ ਕਹਿ ਰਹੇ ਸੀ ਕਿ ਉਹ ਕੋਈ ਜਾਂਚ ਨਹੀਂ ਕਰ ਰਿਹਾ, ਇਹ ਕੇਵਲ ਸਿਆਸਤ ਕਰ ਰਿਹਾ ਹੈ। ਇਸਨੇ ਸਿਆਸਤ ਇਸ ਲਈ ਕੀਤੀ ਕਿ ਪੰਜਾਬ ਦੇ ਅੰਦਰ ਸਿਆਸਤ ਦੀਆਂ ਪੌੜੀਆਂ ਚੜਨ ਲਈ ਮਨਸੂਬਾ ਤਿਆਰ ਕੀਤਾ ਜਾਵੇ। ਸੱਚ ਨੰਗਾ ਹੋ ਗਿਆ ਹੈ। ਸਾਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਸਰਟੀਫਿਕੇਟ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਬੰਦਾ ਤੰਬਾਕੂ ਖਾਂਦਾ ਹੈ ਅਤੇ ਇਹ ਤੰਬਾਕੂਖਾਣੀ ਜ਼ਾਤ ਹੈ’।