ਮੁਹਾਲੀ : ਪੁਲਿਸ ਨੇ ਮੁਹਾਲੀ ਦੇ ਕੁੰਬੜਾ ਕਤਲ ਕਾਂਡ ਵਿਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਤਲ ਕਾਂਡ ਵਿਚ ਸ਼ਾਮਲ 4 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਨੇ ਗੌਰਵ ਸਮੇਤ 4 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਦਕਿ ਇਕ ਮੁਲਜ਼ਮ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਗੌਰਵ ਨੂੰ ਬੀਤੇ ਦਿਨ ਸੋਹਾਣਾ ਤੋਂ ਕਾਬੂ ਕੀਤਾ ਗਿਆ ਸੀ। ਦੱਸ ਦਈਏ ਕਿ ਇੱਕ ਮੁਲਜ਼ਮ ਹਾਲੀ ਵੀ ਫਰਾਰ ਹੈ।
ਉੱਥੇ ਦੂਜੇ ਬੰਨੇ ਪੀੜ੍ਹਤ ਪਰਿਵਾਰ ਦਮਨਪ੍ਰੀਤ ਦੇ ਸਸਕਾਰ ਲਈ ਰਾਜ਼ੀ ਹੋ ਗਿਆ ਹੈ। ਲਾਸ਼ ਨੂੰ ਏਅਰਪੋਰਟ ਰੋਡ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪਰਿਵਾਰ ਵੱਲੋਂ ਮੁਆਵਜ਼ੇ ਅਤੇ ਸਰਕਾਰ ਨੌਕਰੀ ਦੀ ਮੰਗ ਕੀਤਾ ਜਾ ਰਹੀ ਹੈ। ਪਰਿਵਾਰ ਮ੍ਰਿਤਕ ਦੇਹ ਨਾਲ ਪਰਸੋਂ ਤੋਂ ਏਅਰਪੋਰਟ ਰੋਡ ’ਤੇ ਧਰਨੇ ’ਤੇ ਬੈਠਾ ਹੈ।
ਇਸਦੇ ਨਾਲ ਕੁਝ ਜਥੇਬੰਦੀਆਂ ਵੱਲੋਂ ਪ੍ਰਵਾਸੀਆਂ ਦੀਆਂ ਵੋਟਾਂ ਅਤੇ ਨੀਲੇ ਕਾਰਡ ਕੱਟੇ ਜਾਣ ਦੀ ਗੱਲ ਕਹੀ ਗਈ ਹੈ।। ਇਸਦੇ ਨਾਲ ਉਨ੍ਹਾਂ ਨੇ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਚਲਾਉਣ ਦੀ ਗੱਲ ਕਹੀ। ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਕੁਝ ਉਨ੍ਹਾਂ ਦੇ ਨਾਲ ਵਾਪਰਿਆ ਹੈ ਅਜਿਹਾ ਕੁਝ ਕਿਸੇ ਹੋਰ ਨਾਲ ਨਾ ਵਾਪਰੇ ਇਸ ਲਈ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਮੌਕੇ ਐਕਟਰ ਅਤੇ ਡਾਇਰੈਕਟਰ ਅਮਿਤੋਜ਼ ਮਾਨ ਨੇ ਪਰਿਵਾਰ ਨੂੰ ਮੁੱਖ ਮੰਤਰੀ ਰਲੀਵ ਫੰਡ ਚੋਂ 25 ਲੱਖ ਰੁਪਏ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਇਹ ਸਿਰਫ਼ ਗੱਲਾਂ ਹੀ ਰਹਿ ਜਾਂਦੀਆਂ ਹਨ। ਇਸਦੇ ਨਾਲ ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਵਾਸੀਆਂ ਦੀ ਵੈਰੀਫੀਕੀਸ਼ੇਨ ਹੋਵੇ ਪਰ ਉਸ ਵਿੱਚ ਪੰਜਾਬ ਦਾ ਅਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਅਤੇ ਇੱਥੋਂ ਦਾ ਰਾਸ਼ਨ ਕਾਰਡ ਨਾ ਮੰਨਿਆ ਜਾਵੇ।
ਅਮਿਤੋਜ਼ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਦਸਤਾਵੇਜ਼ਾਂ ਦੇ ਅਧਾਰ ’ਤੇ ਵੈਰੀਫੀਕੀਸ਼ੇਨ ਕੀਤੀ ਜਾਵੇ। ਪ੍ਰਸਾਸ਼ਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ।
ਐਸ ਡੀ ਐਮ ਨੇ ਇਸ ਮਾਮਲੇ ’ਤੇ ਬੋਲਦਿਆਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ। ਉਨਾਂ ਨੇ ਕਿਹਾ ਕਿ ਪਰਿਵਾਰ ਵੱਲੋਂ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਗੈਰਕਾਨੂੰਨੀ ਪੀਜੀ ਚਲਾਉਣ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਵੇ ਅਤੇ ਵੋਟਰ ਅਤੇ ਅਧਾਰ ਕਾਰਡ ਦੀ ਰੀਵੈਰੀਫੀਕੀਸ਼ੇਨ ਕੀਤਾ ਜਾਵੇ। ਇਸਦੇ ਨਾਲ ਉਨ੍ਹਾਂ ਨੇ ਪੀੜ੍ਹਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਸਸਕਾਰ ਕਰਨ ਲਈ ਸਹਿਮਤ ਹੋ ਗਿਆ ਹੈ