ਬਿਉਰੋ ਰਿਪੋਰਟ – ਕੰਗਨਾ ਦੇ ਥੱਪੜ ਕਾਂਡ ਤੋਂ ਬਾਅਦ ਪਹਿਲੀ ਵਾਰ CISF ਦੀ ਸਸਪੈਂਡ ਮੁਲਾਜ਼ਮ ਕੁਲਵਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਕੁਲਵਿੰਦਰ ਕੌਰ ਦੇ ਭਾਰ ਸ਼ੇਰ ਸਿੰਘ ਨੇ ਭੈਣ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੇ ਪੂਰੀ ਗੱਲ ਭੈਣ ਕੋਲੋ ਪੁੱਛੀ ਤਾਂ ਉਸ ਨੇ ਦੱਸਿਆ ਕਿ ਕੰਗਨਾ ਰਣੌਤ ਨੇ ਕਿਸਾਨੀ ਅੰਦੋਲਨ ਦੌਰਾਨ ਬਜ਼ੁਰਗ ਔਰਤਾਂ ਨੂੰ 100 ਰੁਪਏ ਕਿਰਾਏ ‘ਤੇ ਬਿਠਾਉਣ ਦਾ ਬਿਆਨ ਦਿੱਤਾ ਸੀ ਜਿਸ ਤੋਂ ਕਾਫੀ ਦੁੱਖੀ ਅਤੇ ਗੁੱਸੇ ਵਿੱਚ ਸੀ । ਜਿਸ ਵੇਲੇ ਉਸ ਨੇ ਕੰਗਨਾ ਨੂੰ ਵੇਖਿਆ ਉਹ ਆਪਣੇ ਗੁੱਸੇ ‘ਤੇ ਕਾਬੂ ਨਹੀਂ ਰੱਖ ਸੀ ।
ਪਹਿਲਾਂ CISF ਦੇ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਕੁਲਵਿੰਦਰ ਕੌਰ ਨੂੰ ਆਪਣੇ ਕੀਤੇ ‘ਤੇ ਅਫ਼ਸੋਸ ਹੈ ਪਰ ਭਰਾ ਸ਼ੇਰ ਸਿੰਘ ਨੇ ਮੁਲਾਕਾਤ ਤੋਂ ਬਾਅਦ ਸਾਫ ਕਰ ਦਿੱਤਾ ਕਿ ਮੇਰੀ ਭੈਣ ਨੂੰ ਕੋਈ ਅਫਸੋਸ ਨਹੀਂ ਹੈ। ਭੈਣ ਨੇ ਕਿਹਾ ਮੈਂ ਕਦੇ ਮੁਆਫੀ ਨਹੀਂ ਮੰਗੀ ਅਤੇ ਨਾ ਹੀ ਮੰਗਾਗੀ । ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਨੇ ਭਾਵਨਾਵਾਂ ਵਿੱਚ ਆਕੇ ਕੰਗਨਾ ਨੂੰ ਥੱਪੜ ਮਾਰਿਆ ਹੈ । ਜਿਸ ਵੇਲੇ ਕੰਗਨਾ ਨੇ ਕਿਸਾਨਾਂ ਖਿਲਾਫ ਮਾੜਾ ਬਿਆਨ ਦਿੱਤਾ ਸੀ ਉਸ ਵੇਲੇ ਜੇਕਰ ਸੂਬਾ ਅਤੇ ਕੇਂਦਰ ਸਰਕਾਰ ਐਕਸ਼ਨ ਲੈਂਦੀ ਤਾਂ ਅੱਜ ਇਹ ਘਟਨਾ ਨਹੀਂ ਹੋਣੀ ਸੀ ।