Punjab

ਸੰਧਵਾਂ ਨੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਟਰੱਕ ਡਰਾਇਵਰ ਨਾਲ ਕੁੱ ਟ ਮਾ ਰ ਕਰਨ ‘ਤੇ ਮੰਗੀ ਮੁਆਫੀ,ਪਰ ਯੂਨੀਅਨ ਨੇ CM ਤੋਂ ਮੰਗਿਆ ਜਵਾਬ

ਅੰਮ੍ਰਿਤਸਰ ਜਾਂਦੇ ਵਕਤ ਸਪੀਕਰ ਕੁਲਤਾਰ ਸੰਧਵਾਂ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਟਰੱਕ ਡਰਾਇਵਰ ਨਾਲ ਕੁੱ ਟ ਮਾ ਰ ਦਾ ਵੀਡੀਓ ਵਾਇਰਲ ਹੋਇਆ ਸੀ

‘ਦ ਖ਼ਾਲਸ ਬਿਊਰੋ : ਸਪੀਕਰ ਕੁਲਤਾਰ ਸੰਧਵਾਂ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਟਰੱਕ ਡਰਾਇਵਰ ਨਾਲ ਕੁੱ ਟ ਮਾ ਰ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਨੂੰ ਲੈ ਕੇ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਭੱਖ ਗਿਆ ਹੈ। ਹਾਲਾਂਕਿ ਕੁਲਤਾਰ ਸੰਧਵਾਂ ਨੇ ਇਸ ‘ਤੇ ਮੁਆਫੀ ਵੀ ਮੰਗ ਲਈ ਹੈ ਪਰ ਟਰੱਕ ਯੂਨੀਅਨ ਇਸ ‘ਤੇ ਸ਼ਾਂਤ ਹੋਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ। ਜਲੰਧਰ ਤੋਂ ਅੰਮ੍ਰਿਤਸਰ ਜਾਂਦੇ ਰੋਡ ‘ਤੇ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ ਅਤੇ ਟਰੱਕ ਡਰਾਇਵਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਟਰੱਕ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਜੌਹਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਵਿੱਚ ਦਖ਼ਲ ਦੇਣ ਲਈ ਕਿਹਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੁੱ ਟ ਮਾ ਰ ਕਰਨ ਵਾਲੇ ਸੁਰੱਖਿਆ ਮੁਲਾਜ਼ਮਾਂ ਖਿਲਾਫ਼ ਕਾਰਵਾਈ ਨਹੀਂ ਹੋਈ ਤਾਂ ਉਹ ਧਰਨਾ ਜਾਰੀ ਰੱਖਣਗੇ, ਟਰੱਕ ਯੂਨੀਅਨ ਵੱਲੋਂ ਮਾਨ ਸਰਕਾਰ ਨੂੰ VIP ਕੱਲਚਰ ਨੂੰ ਲੈ ਕੇ ਆਪਣਾ ਵਾਅਦਾ ਵੀ ਯਾਦ ਕਰਵਾਇਆ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ

ਕੁਲਤਾਰ ਸੰਧਵਾਂ ਨੇ ਮੰਗੀ ਮੁਆਫੀ

ਸੜਕ ‘ਤੇ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਲਤਾਰ ਸੰਧਵਾ ਨੇ ਸੁਰੱਖਿਆ ਮੁਲਾਜ਼ਲਾਂ ਵੱਲੋਂ ਆਪ ਮੁਆਫੀ ਮੰਗੀ ਹੈ ਉਨ੍ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਪੂਰੀ ਘ ਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿਵੇਂ ਉਹ ਟਰੱਕ ਡਰਾਇਵਰ ਨੇ ਉਨ੍ਹਾਂ ਦੀ ਕਾਰ ਨੂੰ ਟਕੱਰ ਮਾ ਰੀ ਅਤੇ ਉਹ ਵਾਲ-ਵਾਲ ਬਚੇ। ਸੰਧਵਾਂ ਨੇ ਆਪਣੇ ਟਵਿਟਰ ਹੈਂਡਲ ‘ਤੇ ਲਿਖਿਆ ‘ਅੰਮ੍ਰਿਤਸਰ ਸਾਹਿਬ ਜਾਂਦਿਆਂ ਜਿਸ ਕਾਰ ਵਿਚ ਮੈਂ ਸਵਾਰ ਸਾਂ, ਉਸਦੇ ਇਕ ਪਾਸੇ ਟਰੱਕ ਵਾਲੇ ਨੇ ਟੱ ਕਰ ਮਾ ਰ ਦਿੱਤੀ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬਚਾ ਹੋ ਗਿਆ,ਮੇਰੇ ਸੁਰੱਖਿਆ ਮੁਲਾਜ਼ਮਾਂ ਦਾ ਟਰੱਕ ਡਰਾਈਵਰ ਨਾਲ ਬੋਲ ਬੁਲਾਰਾ ਵੀ ਹੋਇਆ,ਮਾਫ਼ੀ ਚਾਹੁੰਦਾ ਹਾਂ। ਪਰ ਸੜਕ ਉੱਤੇ ਅਜਿਹੀ ਜਾਨਲੇਵਾ ਲਾਪ੍ਰਵਾਹੀ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ।

ਹਾਲਾਂਕਿ ਇਸ ਪੂਰੀ ਘ ਟਨਾ ਤੋਂ ਬਾਅਦ ਕੁਲਤਾਰ ਸੰਧਵਾਂ ਨੇ ਮੁਆਫੀ ਮੰਗ ਲਈ ਹੈ ਪਰ ਟਰੱਕ ਯੂਨੀਅਨ ਦੀ ਮੰਗ ਹੈ ਕਿ ਆਖਿਰ ਕਿਵੇਂ ਟਰੱਕ ਡਰਾਇਵਰ ‘ਤੇ ਇਸ ਤਰ੍ਹਾਂ ਸ਼ਰੇਆਮ ਸੁਰੱਖਿਆ ਮੁਲਾਜ਼ਮ ਕੁੱ ਟ ਮਾ ਰ ਕਰ ਸਕਦੇ, ਜੇਕਰ ਕੋਈ ਗਲਤੀ ਹੋਈ ਤਾਂ ਉਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਸੀ। ਇਸ ਲਈ ਕੁੱ ਟ ਮਾ ਰ ਕਰਨ ਵਾਲੇ ਸੁਰੱਖਿਆ ਮੁਲਾਜ਼ਮਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਟਰੱਕ ਡਰਾਇਵਰਾਂ ਨੂੰ ਅਪੀਲ ਕੀਤੀ ਜਦੋਂ ਵੀ ਕਿਸੇ ਡਰਾਇਵਰ ‘ਤੇ ਕੋਈ ਹਮ ਲਾ ਹੁੰਦਾ ਹੈ ਤਾਂ ਉਸ ਦੀ ਮਦਦ ਲਈ ਅੱਗੇ ਜ਼ਰੂਰ ਆਉਣ।