ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਜਲੰਧਰ ਦੇ ਕਮਿਸ਼ਨਰ ਕੁਲਦੀਪ ਚਾਹਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਮਿਸ਼ਨ ਨੇ ਦੱਸਿਆ ਹੈ ਕਿਸ ਵਜ੍ਹਾ ਨਾਲ ਉਹ ਵਾਰਿਸ ਪੰਜਾਬ ਦੇ ਮੁਖੀ ਨੂੰ ਨਹੀਂ ਹੁਣ ਫੜ ਸਕੇ। ਚਾਹਲ ਨੇ ਕਿਹਾ ਅਸੀਂ 20 ਤੋਂ 25 ਕਿਲੋਮੀਟਰ ਤੱਕ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕੀਤਾ ਸੀ,ਉਹ ਸਾਡੇ ਅੱਗੇ ਚੱਲ ਰਹੇ ਸਨ,ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਐਡਵਾਟੇਜ ਸੀ । ਅਚਾਨਕ ਭਾਈ ਅੰਮ੍ਰਿਤਪਾਲ ਦੀ ਗੱਡੀ ਛੋਟੀ ਗਲੀਆਂ ਵਿੱਚ ਮੁੜ ਗਈ, ਉਸ ਤੋਂ ਬਾਅਦ ਉਹ ਕਿਸੇ ਹੋਰ ਗੱਡੀ ਵਿੱਚ ਸਵਾਰ ਹੋ ਚੱਲੇ ਗਏ । ਗਲੀਆਂ ਭੀੜਿਆਂ ਹੋਣ ਦੀ ਵਜ੍ਹਾ ਕਰਕੇ ਗੱਡੀਆਂ ਸਮੇਂ ਸਿਰ ਅੰਦਰ ਨਹੀਂ ਜਾ ਸਕਿਆ ਜਿਸ ਦੀ ਵਜ੍ਹਾ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸੀਂ ਨਹੀਂ ਫੜ ਸਕੇ । ਚਾਹਲ ਨੇ ਦਾਅਵਾ ਕੀਤਾ ਕਿ ਅਸੀਂ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ। ਉਨ੍ਹਾਂ ਦੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਸੁਰੱਖਿਆ ਗਾਰਡ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਹਥਿਆਰ ਜ਼ਬਤ ਕਰ ਲਏ ਸਨ । ਜਿੰਨਾਂ ਦੀ ਜਾਂਚ ਹੋ ਰਹੀ ਹੈ ਕਿ ਉਹ ਗੈਰ ਕਾਨੂੰਨੀ ਤਾਂ ਨਹੀਂ ਸੀ । ਜਲੰਧਰ ਦੇ ਕਮਿਸ਼ਨਰ ਕੁਲਦੀਪ ਚਾਹਲ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਦੀਆਂ 2 ਗੱਡੀਆਂ ਨੂੰ ਪੁਲਿਸ ਨੇ ਜ਼ਬਤ ਕੀਤਾ ਹੈ । ਪੁਲਿਸ ਦੇ ਇਸ ਦਾਅਵੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਵਾਰ-ਵਾਰ ਗਲਤ ਦੱਸ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੰਜਾਬ ਤੋਂ ਬਾਹਰ ਲਿਜਾਉਣ ਦੀ ਤਿਆਰੀ ਕਰ ਰਹੀ ਹੈ । ਉਧਰ ਖ਼ਬਰ ਆ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਨਜ਼ਦੀਕੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਦਲਜੀਤ ਕਲਸੀ ਗ੍ਰਿਫਤਾਰ
ਦੱਸਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਸਿੰਘ ਕਲਸੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਉਨ੍ਹਾਂ ਦੀ ਗ੍ਰਿਫਤਾਰੀ ਗੁਰੂਗਰਾਮ ਤੋਂ ਹੋਈ ਹੈ । ਕਲਸੀ ਵਾਰਿਸ ਪੰਜਾਬ ਜਥੇਬੰਦੀ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹੈ । ਉਹ ਦੀਪ ਸਿੱਧੂ ਦੇ ਵੀ ਕਾਫੀ ਨਜ਼ਦੀਕੀ ਸੀ । ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਦਲਜੀਤ ਸਿੰਘ ਕਲਸੀ ਪੇਸ਼ੇ ਤੋਂ ਫਿਲਮਾਂ ਦੇ ਨਾਲ ਜੁੜੇ ਹੋਏ ਹਨ । ਹੁਣ ਤੱਕ ਪੁਲਿਸ ਨੇ ਵਾਰਿਸ ਪੰਜਾਬ ਦੇ 74 ਸਮੱਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਵਾਰਿਸ ਪੰਜਾਬ ਦੇ ਖਿਲਾਫ ਅਜਨਾਲਾ ਮਾਮਲੇ ਵਿੱਚ 4 FIR ਦਰਜ ਹੋਇਆ ਹਨ । ਉਧਰ ਸਰਕਾਰ ਨੇ ਇੰਟਰਨੈੱਟ ਸੇਵਾ ਇੱਕ ਹੋਰ ਦਿਨ ਬੰਦ ਰੱਖਣ ਦਾ ਫੈਸਲਾ ਲਿਆ ਹੈ । ਹੁਣ ਸੋਮਵਾਰ 12 ਵਜੇ ਤੱਕ ਇੰਟਰਨੈੱਟ ਸੇਵਾ ਬੰਦ ਰਹੇਗੀ।