India

ਕੁਲਦੀਪ ਬਿਸ਼ਨੋਈ ਨੂੰ ਲੋਕਾਂ ਦਿਖਾਏ ਦਿਨੇ ਤਾਰੇ! ਪ੍ਰੋਗਰਾਮ ਛੱਡ ਪਰਤੇ ਵਾਪਸ

ਬਿਊਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਦਾ ਪ੍ਰਚਾਰ ਸਿਖਰਾਂ ਤੇ ਹੈ ਅਤੇ ਜਜਪਾ (JJP) ਦੇ ਨਾਲ-ਨਾਲ ਭਾਜਪਾ (BJP) ਦੇ ਲੀਡਰਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਅੱਜ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਬਿਸ਼ਨੋਈ (Kuldeep Bishnoi) ਦਾ ਵਿਰੋਧ ਹੋਇਆ ਹੈ। ਉਹ ਆਦਮਪੁਰ ਸੀਟ ‘ਤੇ ਆਪਣੇ ਪੁੱਤਰ ਭਵਿਆ ਬਿਸ਼ਨੋਈ ਲਈ ਚੋਣ ਪ੍ਰਚਾਰ ਕਰਨ ਲਈ ਪਿੰਡ ਕੁਟੀਆਵਾਲੀ ਪੁੱਜੇ ਸਨ।

ਇਸ ਮੌਕੇ ਕੁਲਦੀਪ ਬਿਸ਼ਨੋਈ ਦੀ ਵਿਰੋਧ ਕਰਦੇ ਲੋਕਾਂ ਦੇ ਨਾਲ ਤਿੱਖੀ ਬਹਿਸ ਵੀ ਹੋਈ ਹੈ। ਵਿਰੋਧ ਕਰਦੇ ਲੋਕਾਂ ਨੇ ਕਿਹਾ ਕਿ ਕੁਲਦੀਪ ਬਿਸ਼ਨੋਈ ਦੇ ਸਮਰਥਕਾਂ ਨੇ ਵੀਡੀਓ ਰਿਕਾਰਡ ਕਰਦੇ ਇਕ ਵਿਅਕਤੀ ਦਾ ਫੋਨ ਤੱਕ ਖੋਹ ਲਿਆ ਹੈ। ਇਸ ਤੋਂ ਬਾਅਦ ਕੁਲਦੀਪ ਬਿਸ਼ਨੋਈ ਦੇ ਸਮਰਥਕਾਂ ਅਤੇ ਵਿਰੋਧ ਕਰਦੇ ਲੋਕਾਂ ਦੇ ਵਿਚ ਝੜਪ ਵੀ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਵੱਲੋਂ ਕੁਲਦੀਪ ਬਿਸ਼ਨੋਈ ਦੀ ਕੁੱਟਮਾਰ ਵੀ ਕੀਤੀ ਹੈ।

ਪਿੰਡ ਵਾਸੀਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕੁਲਦੀਪ ਬਿਸ਼ਨੋਈ ਵੱਲੋਂ ਉਨ੍ਹਾਂ ਦੇ ਪਿੰਡ ਨੂੰ ਬਿਲਕੁੱਲ ਹੀ ਅਣਗੌਲਿਆ ਕੀਤਾ ਹੈ। ਪਿੰਡ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਹੈ। ਦੱਸ ਦੇਈਏ ਕਿ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਕੁਲਦੀਪ ਬਿਸ਼ਨੋਈ ਅਤੇ ਉਸ ਦਾ ਪੁੱਤਰ ਭਵਿਆ ਪਹਿਲਾਂ ਤਾਂ ਕਾਫੀ ਅੱਗ ਬਬੂਲੇ ਹੋਏ ਪਰ ਫਿਰ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਦੋਵੇ ਪ੍ਰੋਗਰਾਮ ਖਤਮ ਕਰਕੇ ਵਾਪਸ ਚਲੇ ਗਏ।

ਇਹ ਵੀ ਪੜ੍ਹੋ  – ਅਕਾਲੀ ਦਲ ਦੇ ਥਿੰਕ ਟੈਂਕ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ! 3 ਸੂਬਿਆਂ ਦੀਆਂ ਹੱਦਾਂ ਤੈਅ ਕਰਨ ’ਚ ਨਿਭਾਈ ਸੀ ਅਹਿਮ ਭੂਮਿਕਾ