The Khalas Tv Blog Punjab ਆਮ ਆਦਮੀ ਪਾਰਟੀ ਨੂੰ ਮਿਲਿਆ ਬਲ, ਕੁਲਬੀਰ ਵਿਸ਼ਟ ‘ਆਪ’ ‘ਚ ਹੋਇਆ ਸ਼ਾਮਲ
Punjab

ਆਮ ਆਦਮੀ ਪਾਰਟੀ ਨੂੰ ਮਿਲਿਆ ਬਲ, ਕੁਲਬੀਰ ਵਿਸ਼ਟ ‘ਆਪ’ ‘ਚ ਹੋਇਆ ਸ਼ਾਮਲ

ਲੋਕ ਸਭਾ ਚੋਣਾਂ (Aam Aadmi Party) ਨੂੰ ਲੈ ਕੇ ਦਲ ਬਦਲੀਆਂ ਦਾ ਦੌਰ ਜਾਰੀ ਹੈ। ਨਿੱਤ ਦਿਨ ਕੋਈ ਨਾ ਕੋਈ ਲੀਡਰ ਪਾਰਟੀ ਬਦਲ ਰਿਹਾ ਹੈ। ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ (Anandpur Sahib) ਵਿੱਚ ਆਮ ਆਦਮੀ ਪਾਰਟੀ ਮਜ਼ਬੂਤੀ ਵੱਲ ਵਧ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਨਵਾਂਗਾਓਂ ਦੇ ਕੌਂਸਲਰ ਕੁਲਬੀਰ ਸਿੰਘ ਵਿਸ਼ਟ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਕੁਲਬੀਰ ਸਿੰਘ ਬਿਸ਼ਟ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਰਹਿ ਚੁੱਕੇ ਹਨ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੀ ਹੈ। ਪਾਰਟੀ ਵੱਲੋਂ ਆਏ ਦਿਨ ਹੀ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਸ਼ਾਮਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ –  PM ਮੋਦੀ 30 ਮਈ ਨੂੰ ਪੰਜਾਬ ਦੌਰੇ ‘ਤੇ, ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ‘ਚ ਰੈਲੀ ਨੂੰ ਸੰਬੋਧਨ ਕਰਨਗੇ

 

Exit mobile version