Punjab

ਪੰਜਾਬ ‘ਚ ਕਰੋਨਾ ਨੇ ਫਿਰ ਦਿੱਤੀ ਦਸਤਕ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕਰੋ ਨਾ ਦਾ ਪ੍ਰਭਾਵ ਵੱਧਣਾ ਸ਼ੁਰੂ ਹੋ ਗਿਆ ਹੈ।  ਪੰਜਾਬ ਦੇ ਮੋਗਾ ਜਿਲ੍ਹੇ ਵਿੱਚ ਇੱਕ ਮਰੀਜ਼ ਦੀ ਕ ਰੋਨਾ ਵਾਇਰਸ ਕਾਰਨ ਮੌ ਤ ਹੋ ਗਈ ਹੈ। ਇਸ ਦੇ ਨਾਲ ਹੀ ਜਲੰਧਰ ‘ਚ 3 ਮਹੀਨੇ ਦਾ ਬੱਚਾ ਕਰੋ ਨਾ ਪਾਜ਼ੀਟਿਵ ਪਾਇਆ ਗਿਆ ਹੈ। ਪੰਜਾਬ ਵਿੱਚ ਕਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਜ਼ੁਰਮਾਨਾ ਲਗਾ ਕੇ ਮਾਸਕ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਸੋਮਵਾਰ ਨੂੰ ਸਭ ਤੋਂ ਵੱਧ 8 ਕੋਰੋਨਾ ਮਰੀਜ਼ ਜਲੰਧਰ ਵਿੱਚ ਪਾਏ ਗਏ ਹਨ। ਮੋਹਾਲੀ ਵਿੱਚ 6 ਮਰੀਜ਼ ਪਾਏ ਗਏ ਪਰ ਸਕਾਰਾਤਮਕਤਾ ਦਰ 2.14% ਸੀ।

ਇਸ ਦੇ ਨਾਲ ਹੀ, ਪਟਿਆਲਾ ਵਿੱਚ 3 ਮਰੀਜ਼ ਪਾਏ ਗਏ ਪਰ ਸਕਾਰਾਤਮਕਤਾ ਦਰ ਸਭ ਤੋਂ ਵੱਧ 2.24% ਹੈ। ਇਸ ਤੋਂ ਇਲਾਵਾ ਬਠਿੰਡਾ, ਫਿਰੋਜ਼ਪੁਰ ਅਤੇ ਲੁਧਿਆਣਾ ਵਿੱਚ 1-1 ਮਰੀਜ਼ ਪਾਇਆ ਗਿਆ ਹੈ। ਅਪ੍ਰੈਲ ‘ਚ ਹੁਣ ਤੱਕ 4 ਲੋਕਾਂ ਦੀ ਕੋਰੋਨਾ ਸੰਕਰਮਣ ਕਾਰਨ ਮੌ ਤ ਹੋ ਚੁੱਕੀ ਹੈ। 167 ਐਕਟਿਵ ਕੇਸ ਦਰਜ ਕੀਤੇ ਗਏ ਹਨ। ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਐਕਟਿਵ ਕੇਸਾਂ ਵਿੱਚ ਮੋਹਾਲੀ 29, ਲੁਧਿਆਣਾ 27, ਜਲੰਧਰ 18, ਪਟਿਆਲਾ 17, ਅੰਮ੍ਰਿਤਸਰ 10, ਹੁਸ਼ਿਆਰਪੁਰ 22 ਸ਼ਾਮਲ ਹਨ।