The Khalas Tv Blog Punjab ਕੋਟਕਪੂਰਾ ਫਾਇਰਿੰਗ ਮਾਮਲੇ ‘ਚ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਖਲ !
Punjab

ਕੋਟਕਪੂਰਾ ਫਾਇਰਿੰਗ ਮਾਮਲੇ ‘ਚ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਖਲ !

ਬਿਊਰੋ ਰਿਪੋਰਟ : ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ 2400 ਪੰਨਿਆਂ ਦੀ ਇੱਕ ਹੋਰ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਹੈ। ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਦੋ ਅਹਿਮ ਨਾਵਾਂ ਨੂੰ ਮਾਸਟਰ ਮਾਇੰਡ ਬਣਾਇਆ ਹੈ, ਇਸ ਵਿੱਚ ਪਹਿਲਾਂ ਨਾਂ ਤਤਕਾਲੀ ਉੱਪ ਮੁੱਖ ਮੰਤਰੀ ਅਤੇ ਸੂਬੇ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦੂਜੇ ਮਾਸਟਰ ਮਾਇੰਡ ਨਾਂ ਤਤਕਾਲੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ(DGP) ਸੁਮੇਧ ਸਿੰਘ ਸੈਣੀ ਹੈ।
ਦੋਵਾਂ ‘ਤੇ ਲੱਗੇ ਗੰਭੀਰ ਇਲਜ਼ਾਮ ਇਨ੍ਹਾਂ ਦੋਵਾਂ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਗੋਲੀਕਾਂਡ ਦੀ ਗਹਿਰੀ ਸਾਜਿਸ਼ ਰਚੀ ਸੀ ਅਤੇ ਦੋਵੇ ਹੀ ਮੁਖ ਸਾਜਿਸ਼ਕਰਤਾ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੁਲਿਸ ਦੇ ਤਤਕਾਲੀ ਆਲਾ ਅਧਿਕਾਰੀਆਂ ਦਾ ਰੋਲ ਵੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ।

‘ਪ੍ਰਕਾਸ਼ ਸਿੰਘ ਬਾਦਲ ਸਹਿ ਸਾਜਿਸ਼ਕਰਤਾ’

SIT ਵੱਲੋਂ ਪੇਸ਼ ਕੀਤੀ ਗਈ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਹਿ ਸਾਜਿਸ਼ਕਰਤਾ ਅਤੇ ਇਸ ਪੂਰੀ ਘਟਨਾ ਵਿੱਚ ਮਦਦਗਾਰ ਦੱਸਿਆ ਗਿਆ ਹੈ। ਜਦਕਿ ਤਤਕਾਲੀ ਲਧਿਆਣਾ ਦੇ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਰ ਨੂੰ ਵੀ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਹਿ ਸਾਜਿਸ਼ਕਰਤਾ ਬਣਾਇਆ ਗਿਆ ਹੈ। ‘ਸੋਚੀ ਸਮਝੀ ਸਾਜਿਸ਼ ਤਹਿਤ ਗੁਪਤ ਤਰੀਕੇ ਘਟਨਾ ਅੰਜ਼ਾਮ ਦੇਣ ਵਿੱਚ ਮਦਦ ਕਰਨਾ’SIT ਦੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਗੁਪਤ ਤਰੀਕੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਿੱਚ ਮਦਦ ਕੀਤੀ । ਉਸ ਸਸੇਂ ਦੇ SSP ਮੋਗਾ ਚਰਨਜੀਤ ਸ਼ਰਮਾ ਨੂੰ ਵੀ ਉਮਰਾਨੰਗਲ ਵਾਂਗ ਹੀ ਪੂਰੀ ਘਟਨਾ ਨੂੰ ਸਾਜਿਸ਼ ਦੇ ਤਹਿਤ ਅੰਜ਼ਾਮ ਦੇਣ ਦੇ ਲਈ ਸਹਿ ਸਾਜਿਸ਼ਕਰਤਾ ਬਣਾਾਇਆ ਗਿਆ ਹੈ ।

ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਤਤਕਾਲੀ DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ ਫਰੀਦਕੋਟ ਦੇ ਐੱਸਐੱਸਪੀ ਸੁਖਮੰਦਰ ਸਿੰਘ ਮਾਨ ਨੇ ਇਸ ਪੂਰੀ ਘਟਨਾ ਨੂੰ ਅੰਜ਼ਾਮ ਦਿੱਤਾ। ਕੋਟਕਪੂਰਾ ਥਾਣੇ ਦੇ ਤਤਕਾਲੀ SHO ਗੁਰਦੀਪ ਸਿੰਘ ਦਾ ਨਾਂ ਵੀ ਚਾਰਸ਼ੀਟ ਵਿੱਚ ਸ਼ਾਮਲ ਕੀਤੀ ਗਿਆ ਹੈ। ਉਸ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਇੱਕ ਏਜੰਡੇ ‘ਤੇ ਤਹਿਤ ਗੈਰ ਕਾਨੂੰਨੀ ਕਾਰਵਾਈ ਦੇ ਨਾਲ ਰਿਕਾਰਡ ਵਿੱਚ ਹੇਰਾਫੇਰੀ ਕੀਤੀ। ਇਹ ਸਪਲੀਮੈਂਟਰੀ ਚਾਰਜਸ਼ੀਟ ਹਾਈਕੋਰਟ ਦੇ ਹੁਕਮਾ ‘ਤੇ ਮੈਜੀਸਟ੍ਰੇਟ ਅਜੇ ਪਾਲ ਸਿੰਘ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ।

ਲੱਗੀਆਂ ਇਹ ਧਾਰਵਾਂ

2400 ਪੰਨਿਆਂ ਦੇ ਚਾਲਾਨ ਵਿੱਚ ਪੰਜਾਬ ਸਰਕਾਰ ਤੋਂ U/S 197 CrPC ਦੇ ਤਹਿਤ ਮਨਜ਼ੂਰੀ ਲਈ ਗਈ ਹੈ। ਇਹ 112 ਪੰਨਿਆਂ ਦੀ ਪੂਰਕ ਚਾਰਜਸ਼ੀਟ 2374 ਪੰਨਿਆਂ ਦੇ ਸੰਬੰਧਿਤ ਤੱਥਾਂ, ਦਸਤਾਵੇਜ਼ਾਂ, ਮਨਜ਼ੂਰੀ ਹੁਕਮ ਅਤੇ CFSL ਰਿਪੋਰਟ ਦੁਆਰਾ ਤਿਆਰ ਕੀਤ ਗਈ ਹੈ। ਇਸ ਤੋਂ ਪਹਿਲਾਂ SIT ਨੇ 24 ਫਰਵਰੀ 2023 ਨੂੰ ਪਹਿਲਾ ਚਲਾਨ 7 ਹਜ਼ਾਰ ਪੰਨਿਆਂ ਦਾ ਪੇਸ਼ ਕੀਤਾ ਸੀ, ਜਿਸ ਵਿੱਚ U/S 173 ਅਧੀਨ 153, 119, 109, 34, 201, 217, 218, 167, 193, 323, 324, 504, 465, 466, 471, 427, 120B IPC, 25/27 – 54/59 ਅਸਲਾ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਸਨ।

ਪਹਿਲੇ ਚਲਾਨ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੋਵਾਂ ਨੂੰ ਜ਼ਮਾਨਤ ਮਿਲ ਗਈ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਜ਼ਮਾਨਤ ਮਿਲੀ ਜਦਕਿ ਸੁਖਬੀਰ ਬਾਦਲ ਦੀ ਜ਼ਮਾਨਤ ਰੱਦ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਾਈਕਰਟ ਤੋਂ ਜ਼ਮਾਨਤ ਲੈਣੀ ਪਈ ਸੀ।

Exit mobile version