India International

ਸਿਡਨੀ ਦੀ ਅਦਾਲਤ ‘ਚ ਭਾਰਤੀ ਮੂਲ ਦਾ ਸ਼ਖ਼ਸ ਦੋਸ਼ੀ ਕਰਾਰ, ਹੈਰਾਨ ਕਰਨ ਵਾਲੀ ਹੈ ਕਾਲੇ ਕਾਰਨਾਮਿਆਂ ਦੀ ਸੂਚੀ

ਸਿਡਨੀ : ਆਮ ਤੌਰ ‘ਤੇ ਵਿਦੇਸ਼ੀ ਧਰਤੀ ਤੋਂ ਕਈ ਵਾਰ ਦੇਸ਼ ਲਈ ਮਾਣ ਕਰਨ ਵਾਲੀਆਂ ਖ਼ਬਰਾਂ ਆਉਂਦੀਆਂ ਹਨ ਪਰ ਕਈ ਵਾਰ ਕੁੱਝ ਅਜਿਹਾ ਹੋ ਜਾਂਦਾ ਹੈ,ਜਿਸ ਬਾਰੇ ਸੁਣ ਕੇ ਸ਼ਰਮਿੰਦਗੀ ਹੁੰਦੀ ਹੈ। ਆਸਟ੍ਰੇਲੀਆ ਵਿਚ ਇੱਕ ਭਾਰਤੀ ਵਿਅਕਤੀ ਬਲੇਸ਼ ਧਨਖੜ ‘ਤੇ ਸਿਡਨੀ ਵਿਚ ਪੰਜ ਕੋਰੀਆਈ ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦਾ ਇਲਜ਼ਾਮ ਸਾਬਿਤ ਹੋਏ ਹਨ ਤੇ ਧਨਖੜ ਨੂੰ ਪਿਛਲੇ ਕੁਝ ਸਾਲਾਂ ਮੁਤਾਬਿਕ ਸ਼ਹਿਰ ਦੇ ਇਤਿਹਾਸ ਵਿਚ ‘ਸਭ ਤੋਂ ਭੈੜੇ ਬਲਾਤਕਾਰੀਆਂ ਵਿਚੋਂ ਇਕ’ ਕਰਾਰ ਦਿੱਤਾ ਗਿਆ ਹੈ। ਸਿਡਨੀ ਵਿੱਚ ਰਹਿਣ ਵਾਲਾ ਇਹ 43 ਸਾਲਾ ਵਿਅਕਤੀ ਇੱਕ ਡਾਟਾ ਮਾਹਰ ਵਜੋਂ ਕੰਮ ਕਰਦਾ ਸੀ। ਦੋਸ਼ੀ ਤੇ ਬਲਾਤਕਾਰ ਕਰਨ ਦੇ ਨਾਲ ਨਾਲ ਵੀਡੀਓ ਬਣਾਉਣ ਦੇ ਦੋਸ਼ ਵੀ ਲੱਗੇ ਹਨ ।

ਸਿਡਨੀ ਦੇ ਡਰਾਊਨਿੰਗ ਸੈਂਟਰ ਵਿਖੇ ਇੱਕ ਜ਼ਿਲ੍ਹਾ ਅਦਾਲਤ ਦੀ ਜਿਊਰੀ ਸਾਹਮਣੇ ਇਹ ਗੱਲ ਸਾਬਿਤ ਹੋਈ ਹੈ ਕਿ ਇੱਕ ਰਾਜਨੀਤਿਕ ਪ੍ਰਭਾਵ ਰੱਖਣ ਵਾਲੇ ਇਸ ਆਦਮੀ ਨੇ ਪੰਜ ਕੋਰੀਆਈ ਔਰਤਾਂ ਨੂੰ ਝੂਠੇ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਸਨ। ਸਿਡਨੀ ਸ਼ਹਿਰ ਦੇ ਮੁੱਖ ਅਖਬਾਰ ਸਿਡਨੀ ਮਾਰਨਿੰਗ ਹੇਰਾਲਡ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਖਬਰਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ ਆਸਟ੍ਰੇਲੀਆ ਵਿਚ ‘ਓਵਰਸੀਜ਼ ਫਰੈਂਡਜ਼ ਆਫ ਬੀਜੇਪੀ’ ਦਾ ਸਾਬਕਾ ਮੁਖੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਧਨਖੜ ਨੇ ਅਲਾਰਮ ਕਲਾਕ ਅਤੇ ਆਪਣੇ ਮੋਬਾਈਲ ਫੋਨ ਦੇ ਪਿੱਛੇ ਲੁਕੇ ਕੈਮਰੇ ਦੀ ਵਰਤੋਂ ਕਰਕੇ  ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰਿਕਾਰਡ ਕੀਤਾ।

ਜਦੋਂ ਜਿਊਰੀ ਨੇ ਸੋਮਵਾਰ ਨੂੰ ਧਨਖੜ ਨੂੰ ਉਸ ਦੇ ਖਿਲਾਫ ਸਾਰੇ 39 ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਤਾਂ ਉਹ ਰੋਣ ਲੱਗ ਪਿਆ । ਡਾਟਾ ਮਾਹਰ ਧਨਖੜ ਨੇ ਅਦਾਲਤ ਨੂੰ ਜ਼ਮਾਨਤ ‘ਤੇ ਰਿਹਾਅ ਕੀਤੇ ਜਾਣ ਦੀ ਬੇਨਤੀ ਕੀਤੀ ਪਰ ਜੱਜ ਮਾਈਕਲ ਕਿੰਗ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਖਬਰਾਂ ਮੁਤਾਬਕ ਧਨਖੜ (43) ਨੂੰ ਮਈ ‘ਚ ਇਕ ਵਾਰ ਫਿਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਸਾਲ ਦੇ ਅੰਤ ਤੱਕ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

ਦੱਸਣ ਯੋਗ ਹੈ ਕਿ ਧਨਖੜ ਕੋਰੀਅਨ ਔਰਤਾਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦਾ ਸੀ ਅਤੇ ਉਨ੍ਹਾਂ ਨੂੰ ਕੋਰੀਅਨ ਭਾਸ਼ਾ ਤੋਂ ਅੰਗਰੇਜ਼ੀ ਅਨੁਵਾਦ ਦੇ ਕੰਮ ਲਈ ਜਾਅਲੀ ਨੌਕਰੀ ਦੇ ਇਸ਼ਤਿਹਾਰ ਦੇ ਕੇ ਆਪਣੇ ਜਾਲ ਵਿੱਚ ਫਸਾਉਂਦਾ ਸੀ।ਧਨਖੜ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀਆ 13 ਪੀੜਤਾਂ ‘ਚੋਂ ਪੰਜ ਕੋਰੀਆਈ ਮੂਲ ਦੀਆਂ  ਸਨ।

ਰਿਪੋਰਟ ਮੁਤਾਬਕ ਦੋਸ਼ੀ ਧਨਖੜ ਔਰਤਾਂ ਨੂੰ ਸਿਡਨੀ ਦੇ ਹਿਲਟਨ ਹੋਟਲ ਬਾਰ ‘ਚ ਇਕ ਅਪਾਰਟਮੈਂਟ ਦੇ ਨੇੜੇ ਬੁਲਾਇਆ ਕਰਦਾ ਸੀ ਅਤੇ ਅਪਾਰਟਮੈਂਟ ‘ਚ ਲੈ ਜਾਣ ਲਈ ਔਰਤਾਂ ਦੇ ਡਰਿੰਕਸ ‘ਚ ਨਸ਼ੇ ਦੀਆਂ ਗੋਲੀਆਂ ਮਿਲਾਉਂਦਾ ਸੀ।ਜਿਸ ਤੋਂ ਬਾਅਦ ਆਪਣੇ ਅਪਾਰਟਮੈਂਟ ‘ਚ ਸਾਥੀਆਂ ਨਾਲ ਮਿਲ ਕੇ ਉਹ  ਇਹਨਾਂ ਨਾਲ ਬਲਾਤਕਾਰ ਕਰਦਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਲੇਸ਼ ਧਨਖੜ ਕੋਲ ਇਕ ਛੁਪੇ ਕੈਮਰੇ ਨਾਲ ਲੈਸ ਇੱਕ ਅਲਾਰਮ ਕਲਾਕ ਸੀ, ਜਿਸ ਨੂੰ ਉਸਨੇ ਆਪਣੇ ਮੋਬਾਈਲ ਕੈਮਰੇ ਨਾਲ ਜੋੜਿਆ ਸੀ ਅਤੇ ਜਾਲ ਵਿੱਚ ਫਸਣ ਵਾਲੀਆਂ ਸਾਰੀਆਂ ਔਰਤਾਂ ਦੇ ਜਿਣਸੀ ਸ਼ੋਸ਼ਣ ਨੂੰ ਰਿਕਾਰਡ ਕਰਦਾ ਸੀ। ਉਸ ਦੇ ਕਬਜ਼ੇ ‘ਚੋਂ ਕੁਝ ਫੁਟੇਜ ਬਰਾਮਦ ਹੋਈਆਂ ਹਨ।